Video: ਮਹਾਰਾਸ਼ਟਰ 'ਚ ਆਟੋ ਡਰਾਈਵਰ ਨੇ ਵਿਦਿਆਰਥਣ ਨਾਲ ਕੀਤੀ ਛੇੜਛਾੜ, 500 ਮੀਟਰ ਤੱਕ ਕੁੜੀ ਨੂੰ ਘਸੀਟਦੇ ਦੀ CCTV ਵਾਇਰਲ

ਮਹਾਰਾਸ਼ਟਰ ਦੇ ਠਾਣੇ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਕ ਆਟੋ ਰਿਕਸ਼ਾ ਚਾਲਕ ਵਲੋਂ ਇਕ ਲੜਕੀ ਨਾਲ ਛੇੜਛਾੜ ਕੀਤੀ ਗਈ। ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ...

ਮਹਾਰਾਸ਼ਟਰ ਦੇ ਠਾਣੇ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਕ ਆਟੋ ਰਿਕਸ਼ਾ ਚਾਲਕ ਵਲੋਂ ਇਕ ਲੜਕੀ ਨਾਲ ਛੇੜਛਾੜ ਕੀਤੀ ਗਈ। ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਮੁਲਜ਼ਮ ਨੇ ਲੜਕੀ ਨੂੰ ਆਪਣੇ ਆਟੋ ਵਿੱਚ ਬੈਠਣ ਲਈ ਮਜਬੂਰ ਕੀਤਾ ਅਤੇ ਇਨਕਾਰ ਕਰਨ 'ਤੇ ਉਹ ਲੜਕੀ ਨੂੰ ਬੇਰਹਿਮੀ ਨਾਲ 500 ਮੀਟਰ ਤੱਕ ਘਸੀਟਦਾ ਲੈ ਗਿਆ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਜਾਣਕਾਰੀ ਮੁਤਾਬਿਕ ਲੜਕੀ ਕਾਲਜ ਜਾ ਰਹੀ ਸੀ ਜਦੋਂ ਸੜਕ ਕਿਨਾਰੇ ਖੜ੍ਹੇ ਡਰਾਈਵਰ ਨੇ ਪੀੜਤਾ ਨੂੰ ਅਸ਼ਲੀਲ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਆਟੋ 'ਚ ਬੈਠਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਲੜਕੀ ਨੇ ਆਪਣਾ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਉਸ ਨੂੰ ਚੱਲਦੇ ਆਟੋ ਵਿੱਚ 500 ਮੀਟਰ ਤੱਕਖਿੱਚਣ ਦੀ ਕੋਸ਼ਿਸ਼ ਕੀਤੀ । ਲੜਕੀ ਨੇ ਬਹਾਦਰੀ ਨਾਲ ਅੱਧ ਵਿਚਾਲੇ ਹੀ ਖੂਨ ਨੂੰ ਛੁੜਵਾ ਲਿਆ ਸੁਰੱਖਿਅਤ ਉਸ ਦੇ ਚੰਗੁਲ 'ਚੋ ਨਿਕਲ ਗਈ।
ਪੀੜਤਾ ਦੀ ਪਛਾਣ 22 ਸਾਲਾਂ ਲੜਕੀ ਵਜੋਂ ਹੋਈ ਹੈ। ਬਿਆਨ ਦੇ ਆਧਾਰ 'ਤੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ ਗੱਡੀ ਵੀ ਪੁਲਿਸ ਦੇ ਕਬਜ਼ੇ 'ਚ ਹੈ। ਡਰਾਈਵਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 354 ਤਹਿਤ ਕੇਸ ਦਰਜ ਕੀਤਾ ਗਿਆ ਹੈ।

Get the latest update about INDIA NEWS, check out more about MAHARASHTRA VIRAL VIDEO, GIRL DRAGGED BY AUTORICKSHAW DRIVER, AUTO RICKSHAW DRIVER MOLESTS GIRL & GIRL MOLESTED IN MAHARASHTRA

Like us on Facebook or follow us on Twitter for more updates.