Viral Video: ਜੰਮੂ ਕਸ਼ਮੀਰ 'ਚ ਮੁੱਠਭੇੜ ਤੋਂ ਪਹਿਲਾਂ ਦੇ ਪਲ, ਭਾਰਤੀ ਫੌਜ ਦੇ ਅਧਿਕਾਰੀ ਨੇ ਜੈਸ਼ ਆਤੰਕੀ ਨੂੰ ਕੀਤਾ ਵੀਡੀਓ ਕਾਲ਼

ਜਾਣਕਾਰੀ ਮੁਤਾਬਿਕ ਇਨ੍ਹਾਂ ਅੱਤਵਾਦੀਆਂ ਦੇ ਕੁਲਗ੍ਰਾਮ ਦੇ ਅਹਵਾਤੂ 'ਚ ਛੁਪੇ ਹੋਣ ਦੀ ਖਬਰ ਭਾਰਤੀ ਫੌਜ ਨੂੰ ਮਿਲੀ ਸੀ ਜਿਸ ਤੋਂ ਬਾਅਦ ਭਾਰਤੀ ਫੌਜ ਨੇ ਇਸ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ...

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਭਾਰਤੀ ਫੌਜ ਅਤੇ ਅੱਤਵਾਦੀਆਂ ਵਿਚਕਾਰ ਇੱਕ ਵੀਡੀਓ ਕਾਲ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕਾਲ ਅਹਵਾਤੂ ਪਿੰਡ ਵਿੱਚ 27 ਸਤੰਬਰ ਨੂੰ ਹੋਏ ਇੱਕ ਮੁਕਾਬਲੇ ਤੋਂ ਪਹਿਲਾ ਦਾ ਹੈ ਜਿਸ 'ਚ ਦੋ ਅੱਤਵਾਦੀ ਮਾਰੇ ਗਏ ਸਨ। ਉਨ੍ਹਾਂ ਵਿੱਚੋਂ ਇੱਕ ਜੈਸ਼-ਏ-ਮੁਹੰਮਦ ਦਾ ਇੱਕ ਮੈਂਬਰ ਮੁਹੰਮਦ ਸ਼ਫੀ ਗਨਈ ਸੀ, ਜਿਸ ਨੇ ਮੁਕਾਬਲੇ ਤੋਂ ਕੁਝ ਪਲ ਪਹਿਲਾਂ ਇੱਕ ਭਾਰਤੀ ਫ਼ੌਜੀ ਅਧਿਕਾਰੀ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਸੀ। 


ਜਾਣਕਾਰੀ ਮੁਤਾਬਿਕ ਇਨ੍ਹਾਂ ਅੱਤਵਾਦੀਆਂ ਦੇ ਕੁਲਗ੍ਰਾਮ ਦੇ ਅਹਵਾਤੂ 'ਚ ਛੁਪੇ ਹੋਣ ਦੀ ਖਬਰ ਭਾਰਤੀ ਫੌਜ ਨੂੰ ਮਿਲੀ ਸੀ ਜਿਸ ਤੋਂ ਬਾਅਦ ਭਾਰਤੀ ਫੌਜ ਨੇ ਇਸ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਓਪਰੇਸ਼ਨ ਦੌਰਾਨ ਇੱਕ ਭਾਰਤੀ ਅਧਿਕਾਰੀ ਵੀਡੀਓ ਨੇ ਇਕ ਅਤਵਾਦੀ ਨੂੰ ਵੀਡੀਓ ਕਾਲ ਕੀਤਾ ਅਤੇ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। 

ਇਸ ਬਾਰੇ ਜਾਣਕਾਰੀ ਦੇਂਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੀਡੀਓ ਕਾਲ ਐਨਕਾਉਂਟਰ ਤੋਂ ਪਹਿਲਾ ਹੋਈ ਸੀ ਜਿਸ 'ਚ ਇਸਲਾਮਿਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਕਹਿੰਦਾ ਹੈ, 'ਗੰਭੀਰਤਾ ਨਾਲ, ਜਿਸ ਤਰ੍ਹਾਂ ਫੌਜ ਕਸ਼ਮੀਰ ਦਾ ਸਮਰਥਨ ਕਰਦੀ ਹੈ, ਕਸ਼ਮੀਰ ਵੀ ਫੌਜ ਦਾ ਸਮਰਥਨ ਕਰਦਾ ਹੈ। ਫੌਜੀ ਅਧਿਕਾਰੀ ਨੇ ਫਿਰ ਅੱਤਵਾਦੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਇਸ 'ਤੇ ਅੱਤਵਾਦੀ ਨੇ ਅਧਿਕਾਰੀ ਨੂੰ ਪੁੱਛਿਆ ਕਿ ਕੀ ਉਹ ਫੌਜ ਦਾ ਹੈ।'
ਇਸ 'ਤੇ ਅਫਸਰ ਨੇ ਜਵਾਬ ਦਿੱਤਾ, 'ਦੋਸਤ, ਮੈਂ ਫੌਜ ਤੋਂ ਹਾਂ। ਮੈਂ ਤੁਹਾਨੂੰ ਸਮਰਪਣ ਕਰਨ ਲਈ ਕਹਿ ਰਿਹਾ ਹਾਂ। ਅੱਤਵਾਦੀ ਨੇ ਜਵਾਬ ਦਿੱਤਾ, 'ਸਰ, ਮੈਂ ਪਹਿਲਾਂ ਹੀ ਮੌਤ ਦੇ ਨੇੜੇ ਹਾਂ। ਤੁਸੀਂ ਮੈਨੂੰ ਤਿੰਨ ਵਾਰ ਗੋਲੀ ਮਾਰੋਗੇ। ਤੁਸੀਂ ਸ਼ਾਇਦ ਇੱਕ ਪੂਰਾ ਮੈਗਜ਼ੀਨ ਉਤਾਰ ਦਿਓਗੇ।' ਇਸ 'ਤੇ ਅਫਸਰ ਕਹਿੰਦਾ, 'ਨਹੀਂ ਯਾਰ, ਅਸੀਂ ਅਜਿਹਾ ਨਹੀਂ ਕਰਾਂਗੇ।' ਇਸ ਤੋਂ ਬਾਅਦ ਗੱਲਬਾਤ ਖਤਮ ਹੋ ਜਾਂਦੀ ਹੈ ਅਤੇ ਕੁਝ ਦੇਰ ਬਾਅਦ ਦੋਵੇਂ ਅੱਤਵਾਦੀ  ਐਨਕਾਉਂਟਰ 'ਚ ਮਾਰੇ ਜਾਂਦੇ ਹਨ। ਇਸ ਐਨਕਾਉਂਟਰ ਤੋਂ ਬਾਅਦ ਇੱਹ ਵੀਡੀਓ ਕਲ ਸੋਸ਼ਲਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ।  

Get the latest update about terrorist video call with indian army, check out more about kulgram encounter, kulgam, jammu Kashmir encounter & indian army viral video

Like us on Facebook or follow us on Twitter for more updates.