ਬਿਹਾਰ 'ਚ ਵਧਦੇ ਕ੍ਰਾਈਮ ਦੇ ਚਲਦਿਆਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਦੇ ਦਿਲਾਂ 'ਚ ਹੋਰ ਵੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਾਲ੍ਹੀ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਦਿਲਾਂ 'ਚ 2 ਅਣਜਾਣ ਬਾਈਕ ਸਵਾਰ ਬਦਮਾਸ਼ਾਂ ਦਾ ਡਰ ਬੈਠ ਗਿਆ ਹੈ। ਬਿਹਾਰ ਦੇ ਬੇਗੂਸਰਾਏ ਵਿੱਚ ਬਿਹਾਰ ਪੁਲਿਸ ਅਤੇ ਨਿਤੀਸ਼ ਸਰਕਾਰ ਦੋਵਾਂ ਨੂੰ ਖੁੱਲੀ ਚੁਣੌਤੀ ਦਿੰਦੇ ਹੋਏ ਨਿਡਰ ਬਦਮਾਸ਼ਾਂ ਨੇ 40 ਮਿੰਟਾ ਤੱਕ ਜ਼ਿਲੇ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ 30 ਕਿਲੋਮੀਟਰ ਤੋਂ ਵੱਧ NH 28 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਭੱਜ ਗਏ। ਇਸ ਘਟਨਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 10 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਦੋਵੇਂ ਬਾਈਕ ਸਵਾਰ ਸ਼ੂਟਰਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਇਨ੍ਹਾਂ ਨੂੰ ਰੋੜ੍ਹ ਤੇ ਲਗੇ ਇੱਕ ਸੀਸੀਟੀਵੀ ਨੇ ਰਿਕਾਰਡ ਕਰ ਲਿਆ। ਇਹ ਦੋਵੇਂ ਬਦਮਾਸ਼ ਫਰਾਰ ਹਨ। ਫਿਲਹਾਲ ਪੁਲਿਸ ਇਨ੍ਹਾਂ ਦੋਵਾਂ ਦੀ ਤਲਾਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਮੰਗਲਵਾਰ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਬੇਗੂਸਰਾਏ ਜ਼ਿਲੇ ਦੇ ਇਕ ਕੋਨੇ ਬਚਵਾੜਾ 'ਚ ਗੋਲੀਬਾਰੀ ਦੀ ਘਟਨਾ ਸ਼ੁਰੂ ਹੋਈ। ਬਾਈਕ 'ਤੇ ਸਵਾਰ ਦੋ ਸਨਕੀ ਬਦਮਾਸ਼ਾਂ ਨੇ ਬਛਵਾੜਾ ਤੋਂ ਬਾਅਦ ਸਿਮਰੀਆ ਵਿਖੇ ਜ਼ਿਲਾ ਸਰਹੱਦ ਪਾਰ ਕਰਨ ਤੋਂ ਪਹਿਲਾਂ ਰਸਤੇ 'ਚ 11 ਲੋਕਾਂ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਇਕ ਦੀ ਮੌਤ ਹੋ ਗਈ। ਗੋਲੀਬਾਰੀ ਦੀ ਘਟਨਾ ਤੇਘਰਾ ਉਪਮੰਡਲ ਖੇਤਰ ਦੇ NH 28 'ਤੇ ਤਿੰਨ ਥਾਵਾਂ 'ਤੇ ਵਾਪਰੀ।
ਬੇਖੌਫ ਬਦਮਾਸ਼ਾਂ ਨੇ ਇਕ ਤੋਂ ਬਾਅਦ ਇਕ 4 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। NH 28 'ਤੇ ਬਦਮਾਸ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਚੰਦਨ ਕੁਮਾਰ ਦੀ ਮੌਤ ਹੋ ਗਈ। ਬਾਈਕ ਸਵਾਰ ਹਥਿਆਰ ਲਹਿਰਾਉਂਦੇ ਹੋਏ ਫਾਇਰਿੰਗ ਕਰਦੇ ਰਹੇ। ਇਹ ਘਟਨਾ ਬੱਚਵਾੜਾ, ਫੁਲਬਾਰੀਆ, ਬਰੌਨੀ ਅਤੇ ਚੱਕੀਆ ਥਾਣਾ ਖੇਤਰ ਵਿੱਚ ਵਾਪਰੀ ਹੈ। ਘਟਨਾ ਤੋਂ ਬਾਅਦ ਜ਼ਿਲੇ 'ਚ ਹੜਕੰਪ ਮਚ ਗਿਆ ਹੈ ਅਤੇ ਲੋਕ ਹਸਪਤਾਲ 'ਚ ਇਕੱਠੇ ਹੋ ਗਏ ਹਨ।
ਇਸ ਘਟਨਾ ਬਾਰੇ ਬੇਗੂਸਰਾਏ ਦੇ ਐਸਪੀ ਯੋਗੇਂਦਰ ਕੁਮਾਰ ਨੇ ਦੱਸਿਆ ਕਿ ਬਾਈਕ ਸਵਾਰ ਦੋ ਬਦਮਾਸ਼ ਐਨਐਚ 'ਤੇ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਪੂਰੇ ਜ਼ਿਲ੍ਹੇ ਵਿੱਚ ਨਾਕੇਬੰਦੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖਬਰ ਹੈ ਕਿ SP ਵਲੋਂ ਉਸ ਇਲਾਕੇ ਦੇ 7 ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਬਦਮਾਸ਼ ਬੇਖੌਫ ਹੋ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਸਨ ਤੇ ਹਜੇ ਤੱਕ ਵੀ ਉਨ੍ਹਾਂ ਨੂੰ ਫੜ੍ਹਿਆ ਨਹੀਂ ਗਿਆ ਹੈ।
Get the latest update about bihar begusarai police bihar begusarai firing video, check out more about bihar begusarai, begusarai news, bihar begusarai crime & bihar begusarai latest update
Like us on Facebook or follow us on Twitter for more updates.