Video: ਬਿਹਾਰ ਪੁਲਿਸ ਦੀ ਚੈਕਿੰਗ ਦੌਰਾਨ ਗੁੰਡਾਗਰਦੀ, ਹੈਲਮੇਟ ਨਾ ਪਾਉਣ 'ਤੇ ਸਕੂਟੀ ਚਾਲਕ ਨੂੰ ਇਸ ਢੰਗ ਨਾਲ ਦਿੱਤੀ ਸਜ਼ਾ

ਬਿਹਾਰ ਪੁਲਿਸ ਦੇ ਕਰਮਚਾਰੀ ਅਕਸਰ ਹੀ ਆਪਣੇ ਕੰਮ ਕਰਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦਾ ਆਮ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੈ, ਇਹ ਇੱਕ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਇਹ ਘਟਨਾ ਜਮੁਈ 'ਚ ਵਾਪਰੀ ਹੈ...

ਬਿਹਾਰ ਪੁਲਿਸ ਦੇ ਕਰਮਚਾਰੀ ਅਕਸਰ ਹੀ ਆਪਣੇ ਕੰਮ ਕਰਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦਾ ਆਮ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੈ, ਇਹ ਇੱਕ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਇਹ ਘਟਨਾ ਜਮੁਈ 'ਚ ਵਾਪਰੀ ਹੈ। ਇੱਥੇ ਸੜਕ ’ਤੇ ਤਾਇਨਾਤ ਟਰੈਫਿਕ ਕਾਂਸਟੇਬਲ ਨੇ ਚੈਕਿੰਗ ਦਾ ਅਜਿਹਾ ਤਰੀਕਾ ਅਪਣਾਇਆ ਕਿ ਜਿਸ ਨਾਲ ਸੜਕ ’ਤੇ ਜਾ ਰਹੇ ਲੋਕ ਇੱਕ ਵੱਡੇ ਹਾਦਸੇ ਦਾ ਵੀ ਸ਼ਿਕਾਰ ਹੋ ਸਕਦੇ ਸੀ। ਹਾਲ੍ਹੀ 'ਚ ਸਾਹਮਣੇ ਆਇਆ ਇੱਕ ਵੀਡੀਓ 'ਚ 2 ਨੌਜਵਾਨਾਂ ਨੂੰ ਕਾਂਸਟੇਬਲ ਨੇ ਰੋਕਣ ਦੇ ਲਈ ਚੱਲਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਕਿ ਘਟਨਾ ਦੀ ਵੀਡੀਓ ਬਣ ਰਹੀ ਹੈ ਤਾਂ ਉਹ ਮੌਕੇ ਤੋਂ ਨੌਂ ਦੋ ਗਿਆਰਾਂ ਮੋੜ ਗਏ। 
 
ਵਾਇਰਲ ਹੋਈ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਟਰੈਫਿਕ ਕਾਂਸਟੇਬਲ ਸੜਕ 'ਤੇ ਖੜ੍ਹੇ ਹਨ ਅਤੇ ਆਉਣ-ਜਾਣ ਵਾਲੇ ਬਾਈਕ ਸਵਾਰਾਂ ਦੀ ਚੈਕਿੰਗ ਕਰ ਰਹੇ ਹਨ। ਇਸ ਦੌਰਾਨ ਇਕ ਸਕੂਟੀ 'ਤੇ ਦੋ ਨੌਜਵਾਨ ਆਉਂਦੇ ਦਿਖਾਈ ਦੇ ਰਹੇ ਹਨ। ਪੁਲੀਸ ਵਾਲਿਆਂ ਵੱਲੋਂ ਰੋਕੇ ਜਾਣ ’ਤੇ ਉਹ ਆਪਣੀ ਸਕੂਟੀ ਨਹੀਂ ਰੋਕਦੇ। ਫਿਰ ਇੱਕ ਟਰੈਫਿਕ ਕਾਂਸਟੇਬਲ ਸਕੂਟੀ ਦੇ ਮਗਰ ਦੌੜਦਾ ਹੈ ਅਤੇ ਡੰਡਾ ਮਾਰਦਾ ਹੈ।
ਇਸ ਤੋਂ ਬਾਅਦ ਟਰੈਫਿਕ ਕਾਂਸਟੇਬਲ ਵਲੋਂ ਚੱਲਦੀ ਸਕੂਟੀ ਨਾਲ ਧੱਕਾ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ ਜਾਂਦਾ ਹੈ। ਜਿਸ ਨਾਲ ਐਕਟਿਵ ਸਵਾਰ ਨੌਜਵਾਨ ਡਿੱਗ ਜਾਂਦੇ ਹਨ। ਇਸ ਕੋਸ਼ਿਸ਼ 'ਚ ਟਰੈਫਿਕ ਕਾਂਸਟੇਬਲ ਆਪ ਵੀ ਸੜਕ 'ਤੇ ਹੀ ਡਿੱਗ ਜਾਂਦੇ ਹਨ। ਇਸ ਸਭ ਦੌਰਾਨ ਆਲੇ-ਦੁਆਲੇ ਮੌਜੂਦ ਹੋਰ ਲੋਕਾਂ ਵਲੋਂ ਇਨ੍ਹਾਂ ਟਰੈਫਿਕ ਕਾਂਸਟੇਬਲ ਨੂੰ ਕੌਸਿਆ ਜਾਂਦਾ ਹੈ ਤਾਂ ਇਹ ਟਰੈਫਿਕ ਕਾਂਸਟੇਬਲ ਉਨ੍ਹਾਂ ਤੇ ਵੀ ਡੰਡੇ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਕਾਂਸਟੇਬਲ ਦੇਖਦੇ ਹਨ ਕਿ ਮੌਕੇ 'ਤੇ ਮੌਜੂਦ ਲੋਕ ਘਟਨਾ ਦੀ ਵੀਡੀਓ ਬਣਾ ਰਹੇ ਹਨ। ਵੀਡੀਓ ਬਣਦੇ ਦੇਖ ਕਾਂਸਟੇਬਲ ਮੌਕੇ ਤੋਂ ਖਿਸਕ ਜਾਂਦੇ ਹਨ। ਸੜਕ 'ਤੇ ਡਿੱਗਣ ਨਾਲ ਜ਼ਖਮੀ ਹੋਏ ਦੋਵੇਂ ਨੌਜਵਾਨ ਆਪਣੇ-ਆਪ ਨੂੰ ਸੰਭਾਲਦੇ ਹੋਏ ਉੱਠ ਕੇ ਆਪਣੇ ਘਰ ਵੱਲ ਚੱਲ ਪਏ।  

Get the latest update about bihar viral video, check out more about bihar news, bihar traffic constabl & bihar police

Like us on Facebook or follow us on Twitter for more updates.