Video: ਚੋਰਾਂ ਦੇ ਬੁਲੰਦ ਹੋਂਸਲੇ, ਦਿਨਦਿਹਾੜੇ ਘਰ ਦੇ ਬਾਹਰ ਲੱਗੀ ਬਾਈਕ ਚੁੱਕ ਹੋਏ ਫ਼ਰਾਰ

ਤਾਜ਼ਾ ਮਾਮਲਾ ਭੋਗਪੁਰ ਦੇ ਪਿੰਡ ਡੱਲੀ ਤੋਂ ਸਾਹਮਣੇ ਆਈਆ, ਜਿਥੇ ਇਹ ਚੋਰ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਚੋਰ ਚੁਟਕੀਆਂ 'ਚ ਹੀ ਉਡਾ ਕੇ ਲੈ ਗਏ...

ਜਿਲ੍ਹਾ ਜਲੰਧਰ ਵਿਚ ਚੋਰਾਂ ਦੇ ਬੁਲੰਦ ਹੋਂਸਲੇ ਦੇਖਣ ਨੂੰ ਮਿੱਲ ਰਹੇ ਹਨ। ਇਥੇ ਚੋਰਾਂ ਵਲੋਂ ਸ਼ਰੇਆਮ ਦਿਨਦਿਹਾੜੇ ਚੋਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਭੋਗਪੁਰ ਦੇ ਪਿੰਡ ਡੱਲੀ ਤੋਂ ਸਾਹਮਣੇ ਆਈਆ, ਜਿਥੇ ਇਹ ਚੋਰ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਚੋਰ ਚੁਟਕੀਆਂ 'ਚ ਹੀ ਉਡਾ ਕੇ ਲੈ ਗਏ। 

ਜਾਣਕਾਰੀ ਮੁਤਾਬਿਕ ਦਿਨ ਦਿਹਾੜੇ ਹੋਈ ਇਸ ਚੋਰੀ ਨੂੰ ਤਿੰਨ ਨੌਜਵਾਨਾਂ ਵਲੋਂ ਅੰਜ਼ਾਮ ਦਿੱਤਾ ਗਿਆ ਹੈ। ਇਹ ਘਟਨਾ ਭੋਗਪੁਰ ਦੇ ਪਿੰਡ ਡੱਲੀ 'ਚ 26 ਅਕਤੂਬਰ ਨੂੰ ਵਾਪਰੀ ਜਿਥੇ ਦੁਪਹਿਰ ਦੇ 3.48 ਮਿੰਟ ਤੇ ਤਿੰਨ ਨੌਜਵਾਨ ਇੱਕ ਮੋਟਰਸਾਈਕਲ ਤੇ ਇੱਕ ਸੁਨਸਾਨ ਗਲੀ ਵਿਚੋਂ ਲੰਘ ਰਹੇ ਸਨ। ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਦੀ ਨਜ਼ਰ ਇੱਕ ਘਰ ਦੇ ਬਾਹਰ ਲੱਗੇ ਮੋਟਰਸਾਈਕਲ ਤੇ ਪਈ। ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਕੁਝ ਕਦਮ ਦੀ ਦੂਰੀ ਤੇ ਜਾ ਕੇ ਮੋਟਰਸਾਈਕਲ ਰੋਕ ਲਿਆ। ਇੱਧਰ ਓਧਰ ਨਜ਼ਰ ਘੁਮਾ ਕੇ ਦੇਖਿਆ ਕਿ ਕੋਈ ਹੈ ਤਾਂ ਨਹੀਂ। 
ਇਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਆਪਣੀ ਜੇਬ 'ਚੋ ਕੁਝ ਕੱਢਣ ਲਗਾ। ਇਸ ਦੌਰਾਨ ਇਹ ਨੌਜਵਾਨ ਫੋਨ ਤੇ ਗੱਲ ਕਰਨ ਦੀ ਐਕਟਿੰਗ ਵੀ ਕਰਦਾ ਰਿਹਾ ਤੇ ਬਾਕੀ 2 ਨੌਜਵਾਨ ਮੁਹੱਲੇ ਤੇ ਨਜ਼ਰ ਰੱਖ ਰਹੇ ਸਨ। ਅਚਾਨਕ ਹੀ ਇਹ ਨੌਜਵਾਨ ਨੇ ਮੋਟਰਸਾਈਕਲ ਦੇ ਕੋਲ ਆ ਕੇ ਕੁਝ ਹੀ ਪਲਾਂ 'ਚ ਮੋਟਰਸਾਈਕਲ ਦਾ ਲਾਕ ਤੋੜ ਦਿੱਤਾ ਤੇ ਮੋਟਰਸਾਈਕਲ ਲੈ ਫਰਾਰ ਹੋ ਗਿਆ। ਇਸ ਦੌਰਾਨ ਇਨ੍ਹਾਂ ਚੋਰਾਂ ਦੀ ਇਹ ਹਰਕਤ ਉਸ ਵੇਲੇ ਮੁਹੱਲੇ 'ਚ ਲੱਗੇ cctv 'ਚ ਕੈਦ ਹੋ ਗਈ।     

ਫਿਲਹਾਲ ਭੋਗਪੁਰ ਪੁਲਿਸ ਨੂੰ ਮੋਟਰਸਾਈਕਲ ਦੇ ਮਾਲਕਾ ਵਲੋਂ ਸਕਾਇਤ ਦਰਜ਼ ਕਰਵਾਈ ਗਈ ਹੈ ਅਤੇ ਪੁਲਿਸ cctv ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Get the latest update about JALANDHAR NEWS TODAY, check out more about JALANDHAR, BHOGPUR LOOT, MOTORCYCLE ROBBERY & JALNDHAR NEWS

Like us on Facebook or follow us on Twitter for more updates.