Viral Video: MP ਭਿੰਡ 'ਚ ਭਾਜਪਾ ਆਗੂ ਦੀ ਗੰਦੀ ਹਰਕਤ, ਆਪਣੀ ਹੀ ਪਾਰਟੀ ਦੇ ਜ਼ਿਲਾ ਪ੍ਰਧਾਨ ਦੇ ਪੋਸਟਰ ਤੇ ਕੀਤਾ Toilet

ਬੁੱਧਵਾਰ ਰਾਤ ਦੀ ਬਰੌਥਾ ਟੋਲ ਪਲਾਜ਼ਾ ਦੀ ਹੈ ਜਿਥੋਂ ਦੀ CCTV ਵੀਡੀਓ ਸਾਹਮਣੇ ਆਉਣ ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵੀਡੀ ਸ਼ਰਮਾ ਨੇ ਉਨ੍ਹਾਂ ਨੂੰ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ ਹੈ...

ਐਮਪੀ ਭਿੰਡ 'ਚ ਇਹ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿਥੇ ਭਿੰਡ ਦੇ ਭਾਜਪਾ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਦੇ ਪੋਸਟਰ 'ਤੇ ਪਾਰਟੀ ਦੇ ਇੱਕ ਆਗੂ ਨੇ ਪੇਸ਼ਾਬ ਕੀਤਾ। ਇਹ ਗੰਦੀ ਹਰਕਤ ਕਰਨ ਵਾਲਾ ਆਗੂ ਮੇਹਗਾਓਂ ਭਾਜਪਾ ਜ਼ਿਲਾ ਉਪ ਪ੍ਰਧਾਨ ਹੈ। ਘਟਨਾ ਬੁੱਧਵਾਰ ਰਾਤ ਦੀ ਬਰੌਥਾ ਟੋਲ ਪਲਾਜ਼ਾ ਦੀ ਹੈ ਜਿਥੋਂ ਦੀ CCTV ਵੀਡੀਓ ਸਾਹਮਣੇ ਆਉਣ ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵੀਡੀ ਸ਼ਰਮਾ ਨੇ ਉਨ੍ਹਾਂ ਨੂੰ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ ਹੈ।

ਜਿਕਰਯੋਗ ਹੈ ਕਿ ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਭਿੰਡ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਬਦਲ ਨੱਥੂ ਸਿੰਘ ਗੁਰਜਰ ਦੀ ਥਾਂ ਦਵਿੰਦਰ ਸਿੰਘ ਨਰੜੀਆ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਦੇ ਸਵਾਗਤ ਲਈ ਥਾਂ-ਥਾਂ ਪੋਸਟਰ ਲਗਾਏ ਗਏ ਹਨ। ਇਸੇ ਤਰ੍ਹਾਂ ਦਾ ਪੋਸਟਰ ਮਲਾਂਪੁਰ ਨੇੜੇ ਸਥਿਤ ਬਰੌਥਾ ਟੋਲ ਪਲਾਜ਼ਾ 'ਤੇ ਵੀ ਲਗਾਇਆ ਗਿਆ ਸੀ। 
ਵਾਇਰਲ ਹੋਈ CCTV ਮੁਤਾਬਿਕ ਬੁੱਧਵਾਰ ਰਾਤ 12 ਤੋਂ 1 ਵਜੇ ਦੇ ਦਰਮਿਆਨ ਮੇਹਗਾਓਂ ਜ਼ਿਲ੍ਹਾ ਉਪ ਪ੍ਰਧਾਨ (ਹੁਣ ਪਾਰਟੀ ਤੋਂ ਕੱਢੇ ਗਏ) ਸ਼ੈਲੇਂਦਰ ਸਿੰਘ ਭਦੌਰੀਆ ਕੁਝ ਹੋਰ ਵਿਅਕਤੀਆਂ ਨਾਲ ਇੱਥੋਂ ਲੰਘ ਰਿਹਾ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਟੋਲ ਕਰਮਚਾਰੀਆਂ ਨਾਲ ਗੱਲਬਾਤ ਕਰਦਾ ਹੈ,ਜਿਸ ਤੋਂ ਬਾਅਦ ਉਹ ਟੋਲ ਪਲਾਜ਼ਿਆਂ 'ਤੇ ਲੱਗੇ ਪੋਸਟਰ ਉਤਾਰ ਕੇ ਉਸ ਤੇ ਪਿਸ਼ਾਬ ਕਰ ਦਿੰਦਾ ਹੈ ਅਤੇ ਬਾਅਦ 'ਚ ਓਥੇ ਮੌਜੂਦ ਵਿਅਕਤੀਆਂ ਨਾਲ ਹਾਸੇ ਮਜ਼ਾਕ ਕਰਦਾ ਨਜ਼ਰ ਆਓਂਦਾ ਹੈ। ਇਸ ਭਾਜਪਾ ਆਗੂ ਦੀ ਇਹ ਸਾਰੀ ਹਰਕਤ ਟੋਲ ਪਲਾਜ਼ਾ ਤੇ ਲਗੀ CCTV 'ਚ ਕੈਦ ਹੋ ਗਈ।  

ਇਸ ਭਾਜਪਾ ਨੇਤਾ ਦੀ ਹਰਕਤ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਭਾਜਪਾ ਹਰਕਤ 'ਚ ਆਈ ਅਤੇ ਉਸ ਆਗੂ ਨੂੰ ਅਗਲੇ 6 ਸਾਲਾਂ ਤੱਕ ਪਾਰਟੀ 'ਚੋਂ ਕੱਢ ਦਿੱਤਾ ਹੈ। ਹਾਲਾਂਕਿ ਪਾਰਟੀ ਤੋਂ ਕੱਢੇ ਗਏ ਇਸ ਭਾਜਪਾ ਆਗੂ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਇਹ ਉਸ ਦੇ ਖਿਲਾਫ ਇੱਕ ਸਾਜ਼ਿਸ਼ ਹੈ। ਪੋਸਟਰ ਨੂੰ ਟੋਲ ਤੋਂ ਸਿਰਫ ਇਸ ਲਈ ਹਟਾਇਆ ਗਿਆ ਕਿਉਂਕਿ ਇਸ ਨਾਲ ਟੋਲ ਤੋਂ ਲੰਘਣ ਵਾਲੀਆਂ ਕਾਰਾਂ 'ਤੇ ਸਕ੍ਰੈਚ ਹੋ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੋਸਟਰ ਉਤਾਰ ਕੇ ਇੱਜ਼ਤ ਨਾਲ ਰੱਖਿਆ ਗਿਆ ਸੀ।
Get the latest update about bjp, check out more about bjp leader toilet on poster, mp bhind, bjp leader toilet on poster & mp bhind viral

Like us on Facebook or follow us on Twitter for more updates.