VIDEO: ਪ੍ਰੀ-ਵੈਡਿੰਗ ਸ਼ੂਟ ਲਈ ਦੁਲਹਾ-ਦੁਲਹਨ ਨੇ SUV 'ਤੋਂ ਜੰਪ ਕਰਾਈ ਬਾਇਕ, ਵੀਡੀਓ ਹੋਇਆ ਵਾਇਰਲ

ਦੁਲਹਾ- ਦੁਲਹਨ ਵਿਆਹ ਦੀ ਐਲਬਮ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹਨ ਇਸ ਲਈ ਫੋਟੋਸ਼ੂਟ ਦੌਰਾਨ ਫੋਟੋਗ੍ਰਾਫਰ ਵੀ ਵੱਖ-ਵਲ੍ਹ ਐਕਸਪੇਰੀਮੈਂਟ ਕਰਦੇ ਹਨ...

ਅੱਜ ਕੱਲ ਵਿਆਹ 'ਚ ਫੋਟੋਸ਼ੂਟ ਅਤੇ ਵੀਡਿਓਗ੍ਰਾਫੀ ਦਾ ਖਾਸ ਮਹੱਤਵ ਹੈ। ਇਸਦੇ ਨਾਲ ਹੀ ਇਨ੍ਹੀਂ ਦਿਨੀਂ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਰੁਝਾਨ ਵੀ ਕਾਫੀ ਵਧਿਆ ਹੈ। ਦੁਲਹਾ- ਦੁਲਹਨ ਵਿਆਹ ਦੀ ਐਲਬਮ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹਨ ਇਸ ਲਈ ਫੋਟੋਸ਼ੂਟ ਦੌਰਾਨ ਫੋਟੋਗ੍ਰਾਫਰ ਵੀ ਵੱਖ-ਵਲ੍ਹ ਐਕਸਪੇਰੀਮੈਂਟ ਕਰਦੇ ਹਨ। ਅਜਿਹੇ 'ਚ ਇਕ ਪ੍ਰੀ-ਵੈਡਿੰਗ ਫੋਟੋਸ਼ੂਟ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀ ਹੈਰਾਨ ਹੋ ਜਾਓਗੇ।


ਵੀਡੀਓ 'ਚ ਦੁਲਹਾ-ਦੁਲਹਨ ਦੇ ਪਹਿਰਾਵੇ 'ਚ ਨੌਜਵਾਨ ਅਤੇ ਔਰਤ ਮੋਟਰਸਾਈਕਲ 'ਤੇ ਬੈਠੇ ਹਨ ਅਤੇ ਦੁਲਹੇ ਨੇ ਮੋਟਰਸਾਈਕਲ ਨੂੰ ਹਵਾ ਵਿੱਚ ਉਛਾਲਿਆ ਅਤੇ SUV ਕਾਰ ਨੂੰ ਪਾਰ ਕਰ ਦਿੱਤਾ। ਹਾਲਾਂਕਿ ਇਹ ਸਭ ਸੇਫਟੀ ਦੇ ਨਾਲ ਕੀਤਾ ਗਿਆ ਸੀ। ਬਾਇਕ ਰੱਸੀ ਦੇ ਸਹਾਰੇ ਕਰੇਨ ਨਾਲ ਬੰਨੀ ਹੋਈ ਸੀ ਜਿਸ ਨੂੰ ਕਰੇਨ ਹੌਲੀ-ਹੌਲੀ ਹਵਾ ਵਿੱਚ ਚੁੱਕ ਕੇ ਕਾਰ ਦੇ ਉੱਪਰ ਸੁੱਟ ਦਿੰਦੀ ਹੈ। ਹੁਣ ਅਜਿਹਾ ਕਿਉਂ ਕੀਤਾ ਗਿਆ? ਇਸ ਬਾਰੇ ਨਹੀਂ ਪਤਾ। ਹਰ ਕਿਸੇ ਦੀ ਆਪਣੀ ਪਸੰਦ ਹੈ। 
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਇਸਨੂੰ ਕਾਫੀ ਸ਼ੇਅਰ ਕੀਤਾ ਅਤੇ ਲੋਕਾਂ ਨੇ ਇਸ ਕੰਮੈਂਟਾਂ 'ਚ ਵੱਖ-ਵੱਖ ਪ੍ਰੀਕਿਰਿਆਵਾਂ ਵੀ ਦਿੱਤੀਆਂ ਹਨ ਜਿਵੇਂ ਕਿ- ਅੱਜਕੱਲ੍ਹ ਨੌਟੰਕੀ ਦੀ ਕਮੀ ਨਹੀਂ ਹੈ, ਜਦੋਂ ਕਿ ਦੂਜੇ ਨੇ ਲਿਖਿਆ ਕਿ ਭੋਜਪੁਰੀ ਫਿਲਮ ਦਾ ਸੀਨ ਹੋਵੇਗਾ। ਜਦੋਂ ਕਿ ਕਈਆਂ ਨੇ ਬੇਨਤੀ ਕੀਤੀ ਕਿ ਉਹ ਇਸ ਦੀ ਅੰਤਿਮ ਵੀਡੀਓ ਜ਼ਰੂਰ ਦੇਖਣ।


Get the latest update about VIRAL VIDEO, check out more about TRUESCOOP NEWS, PRE WEDDING SHOOT & PHOTOGRAPHY AND VIDEOGRAPHY

Like us on Facebook or follow us on Twitter for more updates.