Video: ਲੁਧਿਆਣਾ 'ਚ ਕਾਰੋਬਾਰੀਆਂ ਦੀ ਪ੍ਰਾਈਵੇਟ ਪਾਰਟੀ ਦੀਆਂ ਵੀਡੀਓ ਵਾਇਰਲ, ਦੂਜੇ ਸੂਬਿਆਂ ਤੋਂ ਮੰਗਵਾਈਆਂ ਗਈਆਂ ਕੁੜੀਆਂ

ਅੰਮ੍ਰਿਤਸਰ ਦੇ ਲੁਧਿਆਣਾ ਜ਼ਿਲੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਾਰਟੀ 'ਚ ਉੱਚ ਦਰਜੇ ਦੇ ਕਾਰੋਬਾਰੀਆਂ ਵਲੋਂ ਆਪਣੀ ਪ੍ਰਾਈਵੇਟ ਪਾਰਟੀ ਦੇ ਲਈ ਦੂਜੇ ਰਾਜਾਂ ਤੋਂ ਕੁੜੀਆਂ ਨੂੰ ਬੁਲਾਇਆ ਗਿਆ...

ਲੁਧਿਆਣਾ ਜ਼ਿਲੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਾਰਟੀ 'ਚ ਉੱਚ ਦਰਜੇ ਦੇ ਕਾਰੋਬਾਰੀਆਂ ਵਲੋਂ ਆਪਣੀ ਪ੍ਰਾਈਵੇਟ ਪਾਰਟੀ ਦੇ ਲਈ  ਦੂਜੇ ਰਾਜਾਂ ਤੋਂ ਕੁੜੀਆਂ ਨੂੰ ਬੁਲਾਇਆ ਗਿਆ। ਇੰਨਾ ਹੀ ਨਹੀਂ ਇਨ੍ਹਾਂ ਨੂੰ ਬਿਨਾ ਅਧਿਕਾਰਤ ਇਜਾਜ਼ਤ ਦੇ ਸ਼ਰਾਬ ਵੀ ਪਰੋਸੀ ਗਈ ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਤੇ ਉਨ੍ਹਾਂ ਮੌਕੇ ਤੇ ਛਾਪੇਮਾਰੀ ਕਰਕੇ ਉਨ੍ਹਾਂ ਖਿਲਾਫ ਮਾਮਲੇ ਦਰਜ਼ ਕੀਤੇ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ।


ਜਾਣਕਾਰੀ ਮੁਤਾਬਿਕ ਇਹ ਘਟਨਾ ਕਰੀਬ 2 ਦਿਨ ਪਹਿਲਾਂ ਸ਼ੁਭਨੀ ਬਿਲਡਿੰਗ ਰੋਡ 'ਤੇ ਵਾਪਰੀ ਸੀ। ਜਿੱਥੇ ਪੁਖਰਾਜ ਹੋਟਲ 'ਚ ਪਾਰਟੀ ਲਈ ਵੱਖ-ਵੱਖ ਸੂਬਿਆਂ ਤੋਂ ਕਾਰੋਬਾਰੀ ਪਹੁੰਚੇ ਸਨ। ਜਿਨ੍ਹਾਂ ਦੇ ਮਨੋਰੰਜਨ ਲਈ ਦਿੱਲੀ, ਮੁੰਬਈ ਅਤੇ ਹੋਰ ਸ਼ਹਿਰਾਂ ਤੋਂ ਵੀ ਲੜਕੀਆਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਮੌਕੇ 'ਤੇ ਬਿਨਾਂ ਕਿਸੇ ਅਧਿਕਾਰਤ ਇਜਾਜ਼ਤ ਦੇ ਸ਼ਰਾਬ ਪਰੋਸੀ ਜਾ ਰਹੀ ਸੀ। ਵਾਇਰਲ ਹੋਈ ਵੀਡੀਓ 'ਚ ਵੱਖ-ਵੱਖ ਕਾਰੋਬਾਰੀ ਕੁੜੀਆਂ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਸ਼ਰਾਬ ਵੀ ਖੁੱਲ੍ਹੇਆਮ ਵਰਤਾਈ ਜਾ ਰਹੀ ਹੈ। ਇਸ ਤੋਂ ਬਾਅਦ ਵੀਡੀਓ ਦੇ ਅੰਤ 'ਚ ਪੁਲਿਸ ਦੀ ਵਰਦੀ 'ਚ ਅਧਿਕਾਰੀ ਵੀ ਮੌਜੂਦ ਹਨ, ਜਿਨ੍ਹਾਂ ਨੇ ਇਸ ਦੀ ਸੂਚਨਾ ਮਿਲਣ 'ਤੇ ਹੋਟਲ 'ਤੇ ਛਾਪਾ ਮਾਰਿਆ ਅਤੇ ਮਾਮਲਾ ਵੀ ਦਰਜ ਕੀਤਾ ਗਿਆ।
ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਿਕ 25 ਦੇ ਕਰੀਬ ਕਾਰੋਬਾਰੀ ਅਤੇ 7 ਕੁੜੀਆਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਪਾਰਟੀ ਵਿੱਚ ਇੱਕ ਪੱਤਰਕਾਰ ਵੀ ਮੌਜੂਦ ਸੀ ਜਿਸ ਨੇ ਮਾਮਲਾ ਛੁਪਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਨੂੰ ਫੜ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਵਲੋਂ ਸਿਆਸੀ ਆਗੂਆਂ ਨੂੰ ਥਾਣੇ ਬੁਲਾ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ 'ਚ ਕੋਈ ਵੱਡਾ ਰੈਕੇਟ ਸ਼ਾਮਲ ਹੈ ਜਾਂ ਨਹੀਂ, ਇਸ ਦੀ ਜਾਂਚ ਅਜੇ ਜਾਰੀ ਹੈ। ਹੋਟਲ ਵਿੱਚ ਅਜਿਹੀਆਂ ਅਸ਼ਲੀਲ ਹਰਕਤਾਂ ਕਰਨ ਦੀ ਇਜਾਜ਼ਤ ਦੇਣ ਦੇ ਦੋਸ਼ ਵਿੱਚ ਹੋਟਲ ਦੇ ਮੈਨੇਜਰ ਅਤੇ ਮਾਲਕ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ। ਫੜੀਆਂ ਗਈਆਂ ਲੜਕੀਆਂ 'ਚੋਂ 5 ਦਿੱਲੀ ਦੀਆਂ ਜਦਕਿ ਬਾਕੀ 2 ਹਰਿਆਣਾ ਅਤੇ ਮੁੰਬਈ ਦੀਆਂ ਦੱਸੀਆਂ ਜਾਂਦੀਆਂ ਹਨ। ਅਜੇ ਤੱਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਧੰਦੇਬਾਜ਼ਾਂ ਦੇ ਨਾਲ-ਨਾਲ ਲੜਕੀਆਂ ਦੇ ਨਾਂ ਵੀ ਦਰਜ ਨਹੀਂ ਕੀਤੇ ਗਏ ਹਨ, ਹਾਲਾਂਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

Get the latest update about LUDHIANA VIRAL VIDEO, check out more about GIRLS CALLED IN PRIVATE PARTY IN LUDHIANA, PUNJAB NEWS, TOP PUNJAB NEWS & PUKHRAJ VIRAL VIDEO

Like us on Facebook or follow us on Twitter for more updates.