Video: ਮਕਸੂਦਾਂ ਦੇ ਨਦਨਪੁਰ ਪਿੰਡ 'ਚ ਸ਼ਰਾਰਤੀ ਅਨਸਰਾਂ ਵਲੋਂ ਕੈਥੋਲਿਕ ਚਰਚ 'ਚ ਕੀਤੀ ਗਈ ਭੰਨਤੋੜ

ਤਰਨਤਾਰਨ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਯਿਸੂ ਦੀ ਮੂਰਤੀ ਨੂੰ ਤੋੜਨ ਤੋਂ ਕੁਝ ਦਿਨ ਬਾਅਦ ਹੀ ਹੁਣ ਜਲੰਧਰ ਦੇ ਮਕਸੂਦਾਂ ਦੇ ਚਰਚ ਦੀ ਭੰਨਤੋੜ ਕੀਤੀ ਗਈ ਹੈ। ਮਕਸੂਦਾਂ ਥਾਣੇ ਦੇ ਕੋਲ ਨੰਦਨਪੁਰ ਪਿੰਡ ਵਿੱਚ ਇਸ ਭੰਨਤੋੜ ਦੀ ਘਟਨਾ ਵਾਪਰੀ ਹੈ...

ਪੰਜਾਬ ਵਿੱਚ ਮਕਸੂਦਾਂ ਦੇ ਨਦਾਨਪੁਰ ਪਿੰਡ ਵਿੱਚ ਇੱਕ ਕੈਥੋਲਿਕ ਚਰਚ ਵਿੱਚ ਭੰਨਤੋੜ ਕੀਤੇ ਜਾਣ ਤੋਂ ਬਾਅਦ ਵਿਵਾਦ ਵੱਧ ਗਿਆ ਹੈ। ਤਰਨਤਾਰਨ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਯਿਸੂ ਦੀ ਮੂਰਤੀ ਨੂੰ ਤੋੜਨ ਤੋਂ ਕੁਝ ਦਿਨ ਬਾਅਦ ਹੀ ਹੁਣ ਜਲੰਧਰ ਦੇ ਮਕਸੂਦਾਂ ਦੇ ਚਰਚ ਦੀ ਭੰਨਤੋੜ ਕੀਤੀ ਗਈ ਹੈ। ਮਕਸੂਦਾਂ ਥਾਣੇ ਦੇ ਕੋਲ ਨੰਦਨਪੁਰ ਪਿੰਡ ਵਿੱਚ  ਇਸ ਭੰਨਤੋੜ ਦੀ ਘਟਨਾ ਵਾਪਰੀ ਹੈ ਜਿਥੇ ਬਦਮਾਸ਼ਾਂ ਨੇ ਕੈਥੋਲਿਕ ਚਰਚ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਚਰਚ ਨਾਲ ਸਬੰਧਤ ਸਮਾਨ ਦੀ ਵੀ ਭੰਨਤੋੜ ਕੀਤੀ।

ਚਰਚ ਦੇ ਪ੍ਰਬੰਧਕਾਂ ਅਨੁਸਾਰ ਸ਼ਰਾਰਤੀ ਅਨਸਰਾਂ ਵੱਲੋਂ ਇਹ ਭੰਨਤੋੜ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ। ਚਰਚ ਦੇ ਪ੍ਰਬੰਧਕਾਂ ਨੇ ਇਸ ਭੰਨਤੋੜ ਤੋਂ ਬਾਅਦ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਨਾ ਰੋਕਿਆ ਗਿਆ ਤਾਂ ਉਹ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨਗੇ। ਮੈਨੇਜਰ ਨੇ ਇਹ ਵੀ ਕਿਹਾ ਕਿ ਅਜਿਹੀ ਕਾਰਵਾਈ ਅਤੇ ਪ੍ਰਤੀਕਰਮ ਪੰਜਾਬ ਦੇ ਫਿਰਕੂ ਮਾਹੌਲ ਨੂੰ ਵਿਗਾੜ ਸਕਦੇ ਹਨ ਅਤੇ ਫਿਰ ਇਸ ਲਈ ਪੁਲਿਸ ਜ਼ਿੰਮੇਵਾਰ ਹੋਵੇਗੀ।


ਇਸ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਥਾਣਾ ਮਕਸੂਦਾਂ ਦੇ ਐਸਐਚਓ ਮਨਜੀਤ ਸਿੰਘ ਰੰਧਾਵਾ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਘਟਨਾ ਦੀ ਜਾਂਚ ਕੀਤੀ। ਜਾਣਕਾਰੀ ਮੁਤਾਬਿਕ ਪਰਚਾ ਦਰਜ ਕਰਕੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਦੇ ਬਾਵਜੂਦ ਵੀ ਪਿੰਡ ਨੰਦਨਪੁਰ ਵਿੱਚ ਫਿਰਕੂ ਤਣਾਅ ਪੈਦਾ ਹੋ ਗਿਆ ਹੈ। ਇਸ ਮਾਮਲੇ ਬਾਰੇ ਗੰਭੀਰਤਾ ਨਾਲ ਜਾਂਚ  ਹੋਣ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ  ਮੰਗ ਕੀਤੀ ਜਾ ਰਹੀ ਹੈ।


Get the latest update about JALANDHAR MAQSUDAN CATHOLIC CHURCH, check out more about JALANDHAR CHURCH VANDALISM, MAQSUDAN CHURCH VANDALISM VIDEO & MAQSUDAN CHRUCH VANDALISM

Like us on Facebook or follow us on Twitter for more updates.