Video: ਲਿਬਰਟੀ ਮਾਰਕੀਟ ਵਿੱਚ ਗੋਲੀ ਚੱਲਣ ਦੀ ਘਟਨਾ ਦੀ CCTV ਆਈ ਸਾਹਮਣੇ, ਜ਼ਖ਼ਮੀ ਨੌਜਵਾਨ ਦੀ ਹੋਈ ਮੌਤ

ਕੱਲ ਲਿਬਰਟੀ ਮਾਰਕੀਟ 'ਚ ਇਹ ਹਾਦਸਾ ਵਾਪਰਿਆ ਸੀ ਜਿਸ ਦੌਰਾਨ ਦੁਕਾਨ 'ਚ ਕਿਸੇ ਕੰਮ ਲਈ ਆਏ ਪੁਲਿਸ ਅਧਿਕਾਰੀ ਕੋਲੋਂ ਆਪਣੀ ਸਰਵਿਸ ਰਿਵਾਲਵਰ ਤੋਂ ਗੋਲੀ ਚੱਲ ਗਈ ਸੀ। ਇਹ ਗੋਲੀ ਦੁਕਾਨ 'ਚ ਕੰਮ ਕਰ ਰਹੇ ਇੱਕ ਨੌਜਵਾਨ ਦੀ ਛਾਤੀ 'ਚ ਜਾ ਵੱਜੀ...

ਅੰਮ੍ਰਿਤਸਰ 'ਚ ਕੱਲ ਲਿਬਰਟੀ ਮਾਰਕੀਟ ਵਿੱਚ ਇੱਕ ਮੋਬਾਇਲ ਦੇ ਦੁਕਾਨਦਾਰ ਨੂੰ ਪੁਲਿਸ ਅਧਿਕਾਰੀ ਦੀ ਸਰਵਿਸ ਪਿਸਟਲ ਤੋਂ ਗੋਲੀ ਲੱਗਣ ਦੀ ਸੀਸੀਟੀਵੀ ਸਾਹਮਣੇ ਆ ਗਈ ਹੈ। ਨਾਲ ਹੀ ਖਬਰ ਹੈ ਕਿ ਇਸ ਘਟਨਾ 'ਚ ਜ਼ਖ਼ਮੀ ਯੁਵਕ ਦੀ ਇਲਾਜ ਦੌਰਾਨ ਅੱਜ ਸਵੇਰੇ ਹਸਪਤਾਲ 'ਚ ਮੌਤ ਹੋ ਗਈ ਹੈ। ਜਿਸ ਦੇ ਚੱਲਦੇ ਉਸ ਲਿਬਰਟੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਡ ਜਾਮ ਕਰ ਦਿੱਤਾ ਹੈ।  
ਜਿਕਰਯੋਗ ਹੈ ਕਿ ਕੱਲ ਲਿਬਰਟੀ ਮਾਰਕੀਟ 'ਚ ਇਹ ਹਾਦਸਾ ਵਾਪਰਿਆ ਸੀ ਜਿਸ ਦੌਰਾਨ ਦੁਕਾਨ 'ਚ ਕਿਸੇ ਕੰਮ ਲਈ ਆਏ ਪੁਲਿਸ ਅਧਿਕਾਰੀ ਕੋਲੋਂ ਆਪਣੀ ਸਰਵਿਸ ਰਿਵਾਲਵਰ ਤੋਂ ਗੋਲੀ ਚੱਲ ਗਈ ਸੀ। ਇਹ ਗੋਲੀ ਦੁਕਾਨ 'ਚ ਕੰਮ ਕਰ ਰਹੇ ਇੱਕ ਨੌਜਵਾਨ ਦੀ ਛਾਤੀ 'ਚ ਜਾ ਵੱਜੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਅਤੇ ਬਾਕੀ ਲੋਕਾਂ ਨੇ ਜਖਮੀਂ ਨੌਜਵਾਨ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਿਲ ਕਰਵਾਇਆ। ਇਸ ਘਟਨਾ ਦੀ CCTV ਵੀਡੀਓ ਅੱਜ ਸਾਹਮਣੇ ਆਈ ਹੈ ਜਿਸ 'ਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਹੈ।       

ਰੋਸ ਪ੍ਰਦਰਸ਼ਨ 'ਚ ਸ਼ਾਮਿਲ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਸਾਨੂੰ ਐਫਆਈਆਰ ਦੀ ਕਾਪੀ ਦਿੱਤੀ ਜਾਵੇ। ਪੁਲਿਸ ਮੁਲਾਜ਼ਮ ਦੇ ਨਾਲ ਉਸ ਲੜਕੇ ਨੂੰ ਵੀ ਕਾਬੂ ਕੀਤਾ ਜਾਵੇ ਜੋ ਉਸ ਦੇ ਨਾਲ ਸੀਸੀਟੀਵੀ ਚ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ  ਕਿ ਜਦੋਂ ਤੱਕ ਪੁਲਿਸ ਸਾਨੂੰ ਇਨਸਾਫ਼ ਨਹੀਂ ਦਿੰਦੀ, ਸਾਡੀਆਂ ਮੰਗਾਂ ਨਹੀ ਪੂਰੀ ਕਰਦੀ, ਉਦੋਂ ਤੱਕ ਅਸੀਂ ਇਹ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਦੇ ਰਹਾਂਗੇ। 

ਇਸ ਮੌਕੇ ਤੇ ਪਹੁੰਚੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਉਹ ਪੁਲੀਸ ਅਧਿਕਾਰੀ ਨੂੰ ਪੁਲੀਸ ਕਮਿਸ਼ਨਰ ਦੇ ਆਦੇਸ਼ਾਂ 'ਤੇ ਸਸਪੈਂਡ ਕਰ ਦਿੱਤਾ ਹੈ। ਪਹਿਲੇ ਤਿੱਨ ਸੌ ਸੱਤ ਦਾ ਪਰਚਾ ਦਰਜ ਕੀਤਾ ਗਿਆ ਸੀ ਪਰ ਅੱਜ ਸਵੇਰੇ ਜ਼ਖ਼ਮੀ ਯੁਵਕ ਅੰਕੁਸ਼ ਦੀ ਮੌਤ ਹੋ ਗਈ ਉਸ ਤੋਂ ਬਾਅਦ ਅਸੀਂ ਤਿੱਨ ਸੌ ਦੋ ਦਾ ਪਰਚਾ ਦਰਜ ਕਰ ਦਿੱਤਾ ਹੈ। ਉਸ ਏ ਐਸ ਆਈ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਤੇ ਜਾਂਚ ਦੇ ਵਿਚ ਜੋ ਵੀ ਧਰਾਵਾਂ ਲਗਾ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਚਾਹੇ ਕੋਈ ਵੀ ਹੋਵੇ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।