Video: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ, ਪੰਜਾਬ DGP ਵਲੋਂ ਜਾਂਚ ਲਈ 3 ਮੈਂਬਰੀ ਮਹਿਲਾ SIT ਦਾ ਕੀਤਾ ਗਠਨ

ਚੰਡੀਗੜ੍ਹ ਯੂਨੀਵਰਸਿਟੀ 'ਚ ਭਖੇ ਵੀਡੀਓ ਲੀਕ ਮਾਮਲੇ ਨੇ ਜਿਥੇ ਹਰ ਵਿਦਿਆਰਥੀ ਮਾਪਿਆਂ ਦਾ ਡਰ ਨੂੰ ਵਧਾ ਦਿੱਤਾ ਹੈ ਓਥੇ ਹੀ ਹੁਣ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਤਿੰਨ ਮੈਂਬਰੀ ਮਹਿਲਾ ਕਮੇਟੀ SIT ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਇੱਕ ਵੀਡੀਓ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ...

ਚੰਡੀਗੜ੍ਹ ਯੂਨੀਵਰਸਿਟੀ 'ਚ ਭਖੇ ਵੀਡੀਓ ਲੀਕ ਮਾਮਲੇ ਨੇ ਜਿਥੇ ਹਰ ਵਿਦਿਆਰਥੀ ਮਾਪਿਆਂ ਦਾ ਡਰ ਨੂੰ ਵਧਾ ਦਿੱਤਾ ਹੈ ਓਥੇ ਹੀ ਹੁਣ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਤਿੰਨ ਮੈਂਬਰੀ ਮਹਿਲਾ ਕਮੇਟੀ SIT ਬਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਇੱਕ ਵੀਡੀਓ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਜਿਕਰਯੋਗ ਹੈ ਕਿ ਸ਼ਨੀਵਾਰ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ 'ਚ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ, ਜਦੋਂ ਇੱਕ ਵਿਦਿਆਰਥਣ ਵਲੋਂ ਯੂਨੀਵਰਸਿਟੀ ਦੇ ਬਾਥਰੋਮ 'ਚ ਸਾਥੀ ਵਿਦਿਆਰਥਣਾਂ ਦੇ ਨਹਾਉਂਦੇ ਹੋਏ ਦੀਆਂ ਵੀਡੀਓ ਬਣਾ ਲੀਕ ਕਰਨ ਦੇ ਦੋਸ਼ ਲਗੇ। ਉਸ ਸਮੇਂ ਲਗਭਗ 60 ਦੇ ਕਰੀਬ ਵਿਦਿਆਰਥਣਾਂ ਦੀ ਵੀਡੀਓ ਲੀਕ ਹੋਣ ਦੀ ਗੱਲ ਕਹੀ ਗਈ ਸੀ।  
ਇਸ ਮਾਮਲੇ ਦੇ ਭੱਖਣ ਤੋਂ ਬਾਅਦ ਜਿਥੇ ਪੂਰੇ ਦੇਸ਼ 'ਚ ਇਨ੍ਹਾਂ ਕੁੜੀਆਂ ਲਈ ਇਨਸਾਫ ਦੀ ਮੰਗ ਉੱਠ ਰਹੀ ਹੈ ਓਥੇ ਹੀ ਯੂਨੀਵਰਸਿਟੀ ਪ੍ਰਬੰਧਨ ਵੀ ਸਵਾਲਾਂ ਦੇ ਘੇਰੇ 'ਚ ਹੈ। ਯੂਨੀਵਰਸਿਟੀ 'ਚ ਵੀਡੀਓ ਵਾਇਰਲ ਹੋਣ ਦੀਆਂ ਖਬਰਾਂ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦੋਸ਼ੀ ਵਿਦਿਆਰਥਣ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪ੍ਰਬੰਧਕਾਂ ਤੇ ਗੱਲ ਨੂੰ ਠੱਪ ਕਰਨ ਦੇ ਦੋਸ਼ ਲਗਾਏ ਤੇ ਕਿਹਾ ਕਿ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ। ਯੂਨੀਵਰਸਿਟੀ ਰਾਹੀਂ ਇੱਕ ਪੋਸਟ 'ਚ ਦੱਸਿਆ ਗਿਆ ਕਿ ਉਸ ਵਿਦਿਆਰਥਣ ਦੁਆਰਾ ਸਿਰਫ ਆਪਣੀ ਹੀ ਵੀਡੀਓ ਆਪਣੇ ਦੋਸਤ ਨੂੰ ਭੇਜੀ ਗਈ ਸੀ ਹੋਰ ਕੋਈ ਵੀ ਵੀਡੀਓ ਬਰਾਮਦ ਨਹੀਂ ਹੋਈ। ਇਸ ਮਾਮਲੇ 'ਚ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਅਤੇ ਵੀਡੀਓ ਲੀਕ ਕਰਨ ਵਾਲੀ ਵਿਦਿਆਰਥੀ ਤੋਂ ਪੁੱਛਗਿੱਛ ਹੋ ਰਹੀ ਹੈ।   
ਇਸ ਮਾਮਲੇ ਨੂੰ ਵਧਦੇ ਦੇਖ ਕੇ ਪੰਜਾਬ ਸਰਕਾਰ ਨੇ ਉੱਚ ਕਦਮ ਚੁੱਕਣ ਦੀ ਗੱਲ ਕਹੀ ਹੈ। ਹੁਣ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇੱਕ 3 ਮੈਂਬਰੀ ਮਹਿਲਾ SIT ਬਣਾਈ ਗਈ ਹੈ ਜੋ ਇਸ ਮਾਮਲੇ ਤੇ ਜਾਂਚ ਕਰੇਗੀ।
ਦਸ ਦਈਏ ਕਿ ਸ਼ਨੀਵਾਰ ਨੂੰ ਸ਼ੁਰੂ ਹੋਇਆ ਇਹ ਸਾਰਾ ਮਾਮਲਾ ਪੂਰੇ ਦੇਖ ਦਾ ਭੱਖਦਾ ਮੁੱਦਾ ਬਣ ਗਿਆ ਹੈ। ਇੱਕ ਵਿਦਿਆਰਥਣ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ 'ਚ ਸਾਥੀ ਵਿਦਿਆਰਥਣਾਂ ਦੇ ਨਹਾਉਂਦੇ ਹੋਈ ਵੀਡੀਓ ਬਣਾਇਆ ਗਿਆ ਤੇ ਉਨ੍ਹਾਂ ਸਭ ਵੀਡੀਓ ਨੂੰ ਆਪਣੇ ਦੋਸਤ ਨੂੰ ਭੇਜ ਦਿਤਾ, ਜਿਸ ਤੋਂ ਬਾਅਦ ਇਹ ਵੀਡੀਓ ਲੀਕ ਕੀਤੇ ਗਏ। ਜਿਸ ਤੋਂ ਬਾਅਦ ਕਈ ਵੀਡੀਓ ਸਾਹਮਣੇ ਆਏ ਜਿਸ 'ਚ ਬਾਕੀ ਵਿਦਿਆਰਥਣਾਂ ਵਲੋਂ ਉਸ ਵੀਡੀਓ ਬਣਾਉਣ ਵਾਲੀ ਕੁੜੀ ਨੂੰ ਰੰਗੇ ਹੱਥੀਂ ਵੀ ਫੜ੍ਹਿਆ ਗਿਆ ਤੇ ਉਹ ਮੰਨ ਵੀ ਰਹੀ ਹੈ ਕਿ ਉਸ ਨੇ ਵੀਡੀਓ ਬਣਾਇਆ ਹੈ।
 ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ 'ਚ ਹੋਸਟਲ ਵਾਰਡਨ ਉਸ ਲੜਕੀ ਨੂੰ ਸਵਾਲ ਪੁੱਛਦੀ ਅਤੇ ਡਾਂਟਦੀ ਨਜ਼ਰ ਆ ਰਹੀ ਹੈ। ਇਹ ਸਾਰਾ ਮਾਮਲਾ ਭੱਖਣ ਦੇ ਨਾਲ ਹੀ ਯੂਨੀਵਰਸਿਟੀ ਪ੍ਰਬੰਧਨ ਵਲੋਂ ਇਸ ਮਾਮਲੇ ਨੂੰ ਦਬਾਉਣ ਦੇ ਦੋਸ਼ ਵੀ ਲਗੇ ਹਨ।    

Get the latest update about VIDEO LEAK CASE OF CHANDIGARH UNIVERSITY, check out more about CU VIDEO LEAK CASE, CHANDIGARH UNIVERSITY, CHANDIGARH UNIVERSITY NEWS & EDITORIAL

Like us on Facebook or follow us on Twitter for more updates.