Video: ਅੰਮ੍ਰਿਤਸਰ 'ਚ ਸਿੱਖ ਨੌਜਵਾਨ 'ਤੇ ਜਾਨਲੇਵਾ ਹਮਲਾ, ਬੇਰਹਿਮੀ ਨਾਲ ਹੋਈ ਕੁੱਟਮਾਰ ਦਾ CCTV ਆਇਆ ਸਾਹਮਣੇ

ਜਾਣਕਾਰੀ ਮੁਤਾਬਿਕ ਇਹ ਹਮਲਾ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਅਜੀਤ ਨਗਰ ਦੇ ਚੌਕ ਵਿੱਚ ਹੋਇਆ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ 10 ਤੋਂ ਵੱਧ ਨੌਜਵਾਨ ਅਜੀਤ ਨਗਰ ਚੌਕ 'ਚ ਆ ਕੇ ਹਰਮਨ ਸਿੰਘ ਨਾਲ ਦੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਦੇ ਹਨ...

ਅੰਮ੍ਰਿਤਸਰ ਜ਼ਿਲੇ ਦੇ ਸੁਲਤਾਨਵਿੰਡ ਰੋਡ ਤੇ ਇਹ ਵਾਰਦਾਤ ਹੋਈ ਹੈ ਜਿਸ 'ਚ 10 ਵਿਅਕਤੀਆਂ ਵਲੋਂ ਇਕ ਸਿੱਖ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਅਜੀਤ ਨਗਰ ਚੌਕ ਦੇ ਵਿਚਕਾਰਲੇ ਚੌਰਾਹੇ 'ਤੇ 10 ਤੋਂ ਵੱਧ ਨੌਜਵਾਨਾਂ ਨੇ ਇਕ ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜ ਲਿਆ ਅਤੇ ਉਸਨੂੰ ਘਸੀਟਦੇ ਹੋਏ ਉਸਦੇ ਸਿਰ 'ਤੇ ਵਾਰ ਕੀਤਾ। ਜਿਸ ਕਰਕੇ ਉਸ ਦੇ ਸਿਰ 'ਤੇ 12 ਟਾਂਕੇ ਲੱਗੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿੱਚ ਤਾਇਨਾਤ ਪਿਤਾ ਬਲਵਿੰਦਰ ਸਿੰਘ ਨੇ ਇਨਸਾਫ਼ ਦੀ ਮੰਗ ਕਰਦਿਆਂ ਪੁਲੀਸ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।


ਜਾਣਕਾਰੀ ਮੁਤਾਬਿਕ ਇਹ ਹਮਲਾ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਅਜੀਤ ਨਗਰ ਦੇ ਚੌਕ ਵਿੱਚ ਹੋਇਆ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ 10 ਤੋਂ ਵੱਧ ਨੌਜਵਾਨ ਅਜੀਤ ਨਗਰ ਚੌਕ 'ਚ ਆ ਕੇ ਹਰਮਨ ਸਿੰਘ ਨਾਲ ਦੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਦੇ ਹਨ ਅਤੇ ਉਸ ਦੀ ਪੱਗ ਉਤਾਰ ਦਿੰਦੇ ਹਨ। ਇਸ ਦੌਰਾਨ ਜਦੋ ਨੌਜਵਾਨ ਖਿੱਲਰੇ ਵਾਲਾਂ ਨਾਲ ਚੌਕ 'ਚ ਪਹੁੰਚਿਆ ਤਾਂ ਨੌਜਵਾਨ ਵੀ ਉਸ ਦਾ ਪਿੱਛਾ ਕਰ  ਚੌਕ 'ਤੇ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸਿੱਖ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਦੋਸ਼ੀ ਪੱਖ ਵੱਲੋਂ ਉਸ 'ਤੇ ਵਾਰ-ਵਾਰ ਅਸਤੀਫਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। 
ਥਾਣਾ ਸੁਲਤਾਨਵਿੰਡ ਦੀ ਐਸਐਚਓ ਪ੍ਰੀਤੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਨੌਜਵਾਨਾਂ ਦੀ ਆਪਸੀ ਪੁਰਾਣੀ ਦੁਸ਼ਮਣੀ ਹੈ। ਇਕ ਟੋਲੇ ਨੇ ਮੌਕਾ ਪਾ ਕੇ ਇਕੱਲੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਨਾਖਤ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Get the latest update about Amritsar Sikh boy viral video, check out more about Amritsar viral Video, cctvfootage, Amritsar Sikh boy beaten by group & SGPCAmritsar

Like us on Facebook or follow us on Twitter for more updates.