Video: ਮਨਾਲੀ 'ਚ ਬੱਦਲ ਫਟਣ ਨਾਲ ਮਚੀ ਤਬਾਹੀ, ਭਿਆਨਕ ਦ੍ਰਿਸ਼ ਆਏ ਸਾਹਮਣੇ

ਇਹ ਭਿਆਨਕ ਨਜ਼ਾਰਾ ਹਿਮਾਚਲ ਪ੍ਰਦੇਸ਼ ਦਾ ਹੈ ਜਿਥੇ ਮਨਾਲੀ 'ਚ ਪਲਚਨ ਸੇਰੀ ਨਾਲੇ 'ਤੇ ਬੱਦਲ ਫਟਣ ਕਾਰਨ ਸੋਮਵਾਰ ਨੂੰ ਸੋਲਨ ਅਤੇ ਮਨਾਲੀ ਨੂੰ ਜੋੜਨ ਵਾਲਾ ਲੱਕੜ ਦਾ ਪੁਲ ਰੁੜ੍ਹ ਗਿਆ...

ਇਹ ਭਿਆਨਕ ਨਜ਼ਾਰਾ ਹਿਮਾਚਲ ਪ੍ਰਦੇਸ਼ ਦਾ ਹੈ ਜਿਥੇ ਮਨਾਲੀ 'ਚ ਪਲਚਨ ਸੇਰੀ ਨਾਲੇ 'ਤੇ ਬੱਦਲ ਫਟਣ ਕਾਰਨ ਸੋਮਵਾਰ ਨੂੰ ਸੋਲਨ ਅਤੇ ਮਨਾਲੀ ਨੂੰ ਜੋੜਨ ਵਾਲਾ ਲੱਕੜ ਦਾ ਪੁਲ ਰੁੜ੍ਹ ਗਿਆ। ਇਸ ਬਦਲ ਦੇ ਫਟਣ ਨਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਇਸ ਦੌਰਾਨ ਬਿਆਸ ਦਰਿਆ ਦੇ ਕੰਢੇ ਸਥਿਤ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ।
ਸੂਤਰਾਂ ਮੁਤਾਬਕ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਕਿਸੇ ਹੋਰ ਖਤਰੇ ਤੋਂ ਬਚਣ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੋਲਨ ਨਦੀ ਤੋਂ ਦੂਰ ਰਹਿਣ ਲਈ ਕਿਹਾ ਹੈ।
ਹਾਲ ਹੀ ਵਿੱਚ ਭਾਰਤ ਵਿੱਚ ਕੁਝ ਥਾਵਾਂ ਤੇ ਬੱਦਲ ਫਟਣ ਕਾਰਨ ਲੋਕਾਂ ਦੀਆਂ ਜਾਨਾਂ ਅਤੇ ਜਾਇਦਾਦਾਂ ਦਾ ਨੁਕਸਾਨ ਹੋਇਆ ਹੈ। ਅਮਰਨਾਥ ਤੀਰਥ ਨੇੜੇ ਬੱਦਲ ਫਟਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਲਾਪਤਾ ਹੋ ਗਏ। ਇੰਨਾ ਹੀ ਨਹੀਂ ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਬੱਦਲ ਫਟਣ ਕਾਰਨ 1 ਦੀ ਮੌਤ ਹੋ ਗਈ ਅਤੇ 14 ਲਾਪਤਾ ਹਨ।

Get the latest update about flashflood, check out more about flood palchan, Cloudburst, cloudbust in himachal & himachal

Like us on Facebook or follow us on Twitter for more updates.