Video: ਪੇਸ਼ੀ ਦੌਰਾਨ ਜੇਲ੍ਹ ਦੀ ਰੋਲੀ ਲੈ ਪਹੁੰਚਿਆ ਕੈਦੀ, ਕਿਹਾ- ਜੱਜ ਸਾਹਬ, ਇਹ ਤਾਂ ਜਾਨਵਰ ਵੀ ਨਹੀਂ ਖਾਣਗੇ

ਬਿਹਾਰ ਦੇ ਬੇਗੂਸਰਾਏ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਦਾਲਤ ਵਿੱਚ ਪੇਸ਼ੀ ਦੌਰਾਨ ਇੱਕ ਕੈਦੀ ਨੇ ਜੇਲ੍ਹ ਵਿੱਚ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਬਾਰੇ ਜੱਜ ਨੂੰ ਸ਼ਿਕਾਇਤ ਕੀਤੀ। ਇੰਨਾ ਹੀ ਨਹੀਂ, ਉਸਨੇ ਸਬੂਤ ਵਜੋਂ ਜੱਜ ਨੂੰ ਰੋਟੀਆਂ ਵੀ ਦਿਖਾਈਆਂ...

ਬਿਹਾਰ ਦੇ ਬੇਗੂਸਰਾਏ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਦਾਲਤ ਵਿੱਚ ਪੇਸ਼ੀ ਦੌਰਾਨ ਇੱਕ ਕੈਦੀ ਨੇ ਜੇਲ੍ਹ ਵਿੱਚ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਬਾਰੇ ਜੱਜ ਨੂੰ ਸ਼ਿਕਾਇਤ ਕੀਤੀ। ਇੰਨਾ ਹੀ ਨਹੀਂ, ਉਸਨੇ ਸਬੂਤ ਵਜੋਂ ਜੱਜ ਨੂੰ ਰੋਟੀਆਂ ਵੀ ਦਿਖਾਈਆਂ ਅਤੇ ਕਿਹਾ ਕਿ ਜਾਨਵਰ ਵੀ ਇਹ ਰੋਟੀਆਂ ਨਹੀਂ ਖਾ ਸਕਣਗੇ। ਇਸ ਤੋਂ ਬਾਅਦ ਅਦਾਲਤ ਨੇ ਉਸ ਦੀ ਸ਼ਿਕਾਇਤ 'ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਰਾਮਜੱਪੋ ਯਾਦਵ ਨਾਂ ਦਾ ਕੈਦੀ ਨੇ ਅਦਾਲਤ 'ਚ ਪੇਸ਼ੀ ਦੌਰਾਨ ਜੱਜ ਨੂੰ ਜੇਲ 'ਚ ਪਰੋਸੇ ਜਾਣ ਵਾਲੀਆਂ ਰੋਟੀਆਂ ਦਿਖਾਈਆਂ ਅਤੇ ਕਿਹਾ ਕਿ ਜਨਾਬ ਇਹ ਉਹੀ ਰੋਟੀਆਂ ਹਨ ਜੋ ਮੈਨੂੰ ਰਾਤ ਨੂੰ ਖਾਣ ਲਈ ਦਿੱਤੀਆਂ ਗਈਆਂ ਸਨ। ਇਹ ਅਜਿਹਾ ਹੈ ਕਿ ਕੋਈ ਜਾਨਵਰ ਵੀ ਇਸ ਨੂੰ ਨਹੀਂ ਖਾਵੇਗਾ। ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਨੂੰ ਜਾਂ ਤਾਂ ਕੱਚੀਆਂ ਰੋਟੀਆਂ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ਸਾੜ ਦਿੱਤੀਆਂ ਜਾਂਦੀਆਂ ਹਨ।