Video: 230 ਦੀ ਸਪੀਡ ਨਾਲ ਕੰਟੇਨਰ ਨਾਲ ਟਕਰਾਈ BMW, FB ਲਾਈਵ ਕਰ ਰਹੇ ਚਾਰੋ ਕਾਰ ਸਵਾਰਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ-ਪੂਰਵਾਂਚਲ ਐਕਸਪ੍ਰੈਸ ਵੇਅ 'ਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੀਐਮਡਬਲਿਊ ਅਤੇ ਕੰਟੇਨਰ ਦੇ ਵਿਚਕਾਰ ਇੱਕ ਜ਼ਬਰਦਸਤ ਟੱਕਰ ਹੋਈ ਹੈ...

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ-ਪੂਰਵਾਂਚਲ ਐਕਸਪ੍ਰੈਸ ਵੇਅ 'ਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੀਐਮਡਬਲਿਊ ਅਤੇ ਕੰਟੇਨਰ ਦੇ ਵਿਚਕਾਰ ਇੱਕ ਜ਼ਬਰਦਸਤ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਮ੍ਰਿਤਕ ਕਾਰ ਵਿੱਚ ਸਵਾਰ ਚਾਰ ਲੋਕਾਂ ਇਸ ਘਟਨਾ ਤੋਂ ਕੁਝ ਸਮਾਂ ਪਹਿਲਾ ਹੀ FB ਲਾਈਵ ਕਰਕੇ ਸਪੀਡ ਚੈੱਕ ਕਰ ਰਹੇ ਸਨ। ਜਿਸ ਤੋਂ ਬਾਅਦ ਜਿਵੇਂ ਹੀ BMW ਦੀ ਸਪੀਡ 230 ਤੇ ਪਹੁੰਚੀ ਤਾਂ ਅਚਾਨਕ ਕਾਰ ਇੱਕ ਕੰਟੇਨਰ 'ਚ ਜਾ ਵੱਜੀ ਅਤੇ ਚਾਰੋਂ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸਾ ਪੂਰਵਾਂਚਲ ਐਕਸਪ੍ਰੈਸਵੇਅ ਦੇ ਮਾਈਲਸਟੋਨ 83 'ਤੇ ਵਾਪਰਿਆ ਹੈ ਜਿਥੇ ਸੜਕ ਦੇ ਰਿਪੇਅਰ ਦੇ ਕੰਮ ਕਰਕੇ ਆਵਾਜਾਈ ਇੱਕ ਪਾਸੇ ਨੂੰ ਕਰ ਦਿੱਤੀ ਗਈ ਸੀ।


ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਉੱਤਰਾਖੰਡ ਦੇ ਰਹਿਣ ਵਾਲੇ ਸਨ। ਜਾਣਕਾਰੀ ਮਿਲੀ ਹੈ ਕਿ ਆਜ਼ਮਗੜ੍ਹ ਵਾਲੇ ਪਾਸੇ ਤੋਂ ਬੀਐਮਡਬਲਿਊ ਕਾਰ ਲਖਨਊ ਵੱਲ ਜਾ ਰਹੀ ਸੀ, ਜਦਕਿ ਦੂਜੇ ਪਾਸੇ ਤੋਂ ਇੱਕ ਕੰਟੇਨਰ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ BMW ਕਾਰ ਦੇ ਪਰਖਚੇ ਉੱਡ ਗਏ। ਸੂਚਨਾ ਮਿਲਣ 'ਤੇ ਪੁਲਸ ਵਿਭਾਗ 'ਚ ਹੜਕੰਪ ਮਚ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ ਚਾਰੇ ਵਿਅਕਤੀ ਅਤੇ BMW ਦਾ ਇੰਜਣ ਦੂਰ ਜਾ ਡਿੱਗੇ। ਇੱਕ ਨੌਜਵਾਨ ਦਾ ਸਿਰ ਅਤੇ ਹੱਥ ਕਰੀਬ 20-30 ਮੀਟਰ ਦੀ ਦੂਰੀ ਤੋਂ ਮਿਲੇ ਹਨ। ਇਸ ਦੇ ਟੁਕੜੇ ਬੋਰੀਆਂ ਵਿੱਚ ਭਰ ਇਕੱਠਾ ਕੀਤੇ ਗਏ ਹਨ। ਕਾਰ ਵਿੱਚ ਬਿਹਾਰ ਦੇ ਰੋਹਤਾਸ ਦਾ ਰਹਿਣ ਵਾਲਾ ਡਾਕਟਰ ਆਨੰਦ ਕੁਮਾਰ, ਉਸ ਦਾ ਚਚੇਰਾ ਭਰਾ ਇੰਜਨੀਅਰ ਦੀਪਕ ਆਨੰਦ ਵਾਸੀ ਝਾਰਖੰਡ, ਦੋਸਤ ਅਖਿਲੇਸ਼ ਸਿੰਘ ਅਤੇ ਭੋਲਾ ਕੁਸ਼ਵਾਹਾ ਸਵਾਰ ਸਨ। ਕਾਰ ਭੋਲਾ ਚਲਾ ਰਿਹਾ ਸੀ। ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। BMW ਕਾਰ ਦਾ ਰਜਿਸਟ੍ਰੇਸ਼ਨ ਨੰਬਰ UK 01C 0006 ਦੱਸਿਆ ਜਾ ਰਿਹਾ ਹੈ।

ਦਸ ਦਈਏ ਕਿ ਇਸ ਸੜਕ ਹਾਦਸੇ ਦੇ ਸਮੇਂ ਬੀਐਮਡਬਲਯੂ ਦੀ ਰਫ਼ਤਾਰ 230 ਕਿਲੋਮੀਟਰ ਪ੍ਰਤੀ ਘੰਟਾ ਸੀ। ਸਵਾਰ ਚਾਰੇ ਨੌਜਵਾਨ ਫੇਸਬੁੱਕ 'ਤੇ ਲਾਈਵ ਸਨ। ਕੈਮਰਾ ਸਪੀਡੋਮੀਟਰ 'ਤੇ ਫੋਕਸ ਹੈ। ਇੱਕ ਨੌਜਵਾਨ ਕਹਿ ਰਿਹਾ ਹੈ - ਚਾਰੇਮਾਰੇ ਜਾਵਾਂਗੇ। ਫਿਰ ਕਾਰ ਕੰਟੇਨਰ ਨਾਲ ਟਕਰਾ ਜਾਂਦੀ ਹੈ। ਇਸ ਹਾਦਸੇ ਵਿੱਚ ਬੀਐਮਡਬਲਿਊ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ।


Get the latest update about uttrakhand expressway accident, check out more about BMW fb live accident & BMW accident

Like us on Facebook or follow us on Twitter for more updates.