Video: ਕੋਲਕਾਤਾ 'ਚ ਬਣਿਆ ਪਹਿਲਾ Pet Friendly ਦੁਰਗਾ ਪੂਜਾ ਪੰਡਾਲ, ਡੌਗ ਸਕੁਐਡ ਨੇ ਕੀਤਾ ਉਦਘਾਟਨ

ਡੌਗ ਸਕੁਐਡ ਦੇ ਮੈਂਬਰ ਲੈਬਰਾਡੋਰਜ਼ ਮੌਲੀ, ਕੈਂਫਰ, ਜਰਮਨ ਸ਼ੈਫਰਡਜ਼ ਲੀਜ਼ਾ ਅਤੇ ਡਿੰਕੀ ਨੇ ਮੁੱਖ ਮਹਿਮਾਨ ਵਜੋਂ ਪੰਡਾਲ ਚ ਐਂਟਰੀ ਕੀਤੀ। ਇਨ੍ਹਾਂ ਤਸਵੀਰਾਂ ਅਤੇ ਵੀਡੀਓ 'ਚ ਅਸੀਂ ਦੇਵੀ ਦੁਰਗਾ ਦੇ ਪੈਰਾਂ ਕੋਲ ਦੋ ਕੁੱਤਿਆਂ ਦੀਆਂ ਮੂਰਤੀਆਂ ਵੀ ਦੇਖ ਸਕਦੇ ਹਾਂ

ਕੋਲਕਾਤਾ ਵਿੱਚ ਦੁਰਗਾ ਪੂਜਾ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ, ਲੋਕ ਨਵੀਨਤਾਕਾਰੀ ਅਤੇ ਸਿਰਜਣਾਤਮਕ ਦੁਰਗਾ ਪੂਜਾ ਪੰਡਾਲਾਂ ਦੇ ਨਾਲ ਆ ਰਹੇ ਹਨ। ਹਾਲਾਂਕਿ, ਇੱਕ ਖਾਸ ਪੂਜਾ ਪੰਡਾਲ ਬਣਵਾਇਆ ਗਿਆ ਹੈ ਜੋਕਿ ਸ਼ਹਿਰ ਦੇ ਕੁੱਤਿਆਂ ਦਾ ਸਨਮਾਨ ਕਰਨ ਲਈ ਤਿਆਰ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਖਾਸ ਤੌਰ 'ਤੇ, ਕੋਲਕਾਤਾ ਪੁਲਿਸ ਦੇ ਡੌਗ ਸਕੁਐਡ ਦੀ ਟੀਮ ਸੂਬੇ ਦੇ ਇਸ ਪਹਿਲੇ Pet Friendly ਦੁਰਗਾ ਪੂਜਾ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਸੀ।

 ਕੋਲਕਾਤਾ ਪੁਲਿਸ ਦੁਆਰਾ ਸ਼ੇਅਰ ਕੀਤੀ ਗਈ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੇ ਸਭ ਦਾ ਦਿੱਲ ਜਿੱਤ ਲਿਆ ਹੈ।  

ਡੌਗ ਸਕੁਐਡ ਦੇ ਮੈਂਬਰ ਲੈਬਰਾਡੋਰਜ਼ ਮੌਲੀ, ਕੈਂਫਰ, ਜਰਮਨ ਸ਼ੈਫਰਡਜ਼ ਲੀਜ਼ਾ ਅਤੇ ਡਿੰਕੀ ਨੇ ਮੁੱਖ ਮਹਿਮਾਨ ਵਜੋਂ ਪੰਡਾਲ ਚ ਐਂਟਰੀ ਕੀਤੀ। ਇਨ੍ਹਾਂ ਤਸਵੀਰਾਂ ਅਤੇ ਵੀਡੀਓ 'ਚ ਅਸੀਂ ਦੇਵੀ ਦੁਰਗਾ ਦੇ ਪੈਰਾਂ ਕੋਲ ਦੋ ਕੁੱਤਿਆਂ ਦੀਆਂ ਮੂਰਤੀਆਂ ਵੀ ਦੇਖ ਸਕਦੇ ਹਾਂ। 


ਇਹ Pet Friendly ਦੁਰਗਾ ਪੂਜਾ ਪੰਡਾਲਦਾ ਆਈਡਿਆ ਬਿਧਨ ਸਰਾਨੀ ਐਟਲਸ ਕਲੱਬ ਦੇ ਦਿਮਾਗ ਦੀ ਉਪਜ ਹੈ। ਇਹ ਪਹਿਲੀ ਵਾਰ ਹੈ ਜਦੋਂ ਸਾਡੇ ਡੌਗ ਸਕੁਐਡ ਨੇ ਦੁਰਗਾ ਪੂਜਾ ਵਿੱਚ ਹਿੱਸਾ ਲਿਆ ਹੈ, ”ਕੋਲਕਾਤਾ ਪੁਲਿਸ ਨੇ ਪੋਸਟ ਵਿੱਚ ਲਿਖਿਆ। 

Get the latest update about Kolkata, check out more about Durga puja 2022, kolkata durga pandal & kolkata pet friendly pandal

Like us on Facebook or follow us on Twitter for more updates.