Video: ਗਣੇਸ਼ ਵਿਸਰਜਨ ਦੇ ਦੌਰਾਨ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਨਦੀ 'ਚ ਡੁੱਬਣ ਨਾਲ 11 ਲੋਕਾਂ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਜ਼ਿਲਿਆਂ ਵਿੱਚ ਮੂਰਤੀ ਵਿਸਰਜਨ ਦਰਦਨਾਕ ਹਾਦਸਿਆਂ 'ਚ ਬਦਲ ਗਿਆ ਜਿਸ 'ਚ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ

10 ਦਿਨਾਂ ਤੋਂ ਚੱਲ ਰਹੇ ਗਣੇਸ਼ ਉਤਸਵ ਦੀ ਸਮਾਪਤੀ ਕੱਲ ਹੋਈ ਹੈ। ਜਿੱਥੇ ਕੱਲ ਅਨੇਕਾਂ ਲੋਕਾਂ ਨੇ ਖੁਸ਼ੀ ਗ਼ਮ ਦੇ ਭਾਵਾਂ ਨਾਲ ਨਦੀਆਂ, ਨਹਿਰਾਂ 'ਚ ਗਣੇਸ਼ ਵਿਸਰਜਨ ਕੀਤਾ ਓਥੇ ਹੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਜ਼ਿਲਿਆਂ ਵਿੱਚ ਮੂਰਤੀ ਵਿਸਰਜਨ ਦਰਦਨਾਕ ਹਾਦਸਿਆਂ 'ਚ ਬਦਲ ਗਿਆ ਜਿਸ 'ਚ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸਿਆਂ 'ਚ ਰੈਸਕਿਊ ਹੋਏ ਲੋਕਾਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। 
ਜਾਣਕਾਰੀ ਅਨੁਸਾਰ ਹਰਿਆਣਾ ਦੇ ਮਹੇਂਦ੍ਰਗੜ੍ਹ ਜਿਲ੍ਹੇ 4 ਅਤੇ ਸੋਨੀਪਤ ਜ਼ਿਲ੍ਹੇ ਵਿੱਚ 2 ਨੌਜਵਾਨ ਵਿਸਰਜਨ ਦੌਰਾਨ ਯਮੁਨਾ ਨਦੀ ਵਿੱਚ ਡੁੱਬ ਗਏ, ਜਿਨ੍ਹਾਂ ਦੀ ਤਲਾਸ਼ ਅਜੇ ਜਾਰੀ ਹੈ। ਮਹੇਂਦ੍ਰਗੜ੍ਹ ਵਿਚ 7 ਫੁੱਟ ਦੀ ਮੂਰਤੀ ਨੂੰ ਵਿਸਰਜਨ ਲਈ ਲਿਜਾਂਦੇ ਸਮੇ 9 ਨੌਜਵਾਨ ਪਾਣੀ ਦੇ ਤੇਜ ਬਹਾ ਨਾਲ ਰੁੜ੍ਹ ਗਏ। ਜਿਲ੍ਹਾ ਪ੍ਰਸ਼ਾਸਨ ਨੇ ਐਨ.ਡੀ.ਆਰ.ਐੱਫ ਦੀ ਮਦਦ ਲਈ ਅਤੇ ਰੈਸਕਿਓ ਅਪ੍ਰੇਸ਼ਨ ਦੌਰਾਨ 5 ਲੋਕਾਂ ਨੂੰ ਬਚਾ ਲਿਆ ਗਿਆ ਅਤੇ 4 ਲੋਕਾਂ ਦੇ ਸ਼ਵ ਮਿਲੇ। ਇਸੇ ਤਰ੍ਹਾਂ ਯੂ.ਪੀ. ਦੇ ਉਨਾਵ ਅਤੇ ਸੰਤ ਕਬੀਰ ਨਗਰ ਵਿੱਚ ਡੁੱਬਣ ਕਰਕੇ 7 ਲੋਕਾਂ ਦੀ ਮੌਤ ਹੋ ਗਈ।  ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ 4 ਬੱਚਿਆਂ ਦੇ ਨਦੀ ਵਿੱਚੋ ਸ਼ਵ ਪ੍ਰਾਪਤ ਹੋਏ ਜਿਨ੍ਹਾਂ ਨੂੰ ਪੋਸਟ- ਮਾਰਟਮ  ਲਈ ਭੇਜ ਦਿੱਤਾ ਗਿਆ। ਪੁਲਿਸ ਵਲੋਂ ਦਿੱਤੀ ਸੂਚਨਾ ਦੇ ਮੁਤਾਬਿਕ 4 ਬੱਚੇ ਪੋਫੀਆ [6],ਅਜੀਤ [6], ਰੂਬੀ [8],ਅਤੇ ਦੀਪਾਲੀ [11] ਵਿਸਰਜਨ ਦੇਖਣ ਗਏ ਸੀ।
ਇਸ ਘਟਨਾ ਤੋਂ ਬਾਅਦ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ਟਵੀਟ ਕਰਦੇ ਹੋਏ ਕਿਹਾ, '' ਮਹੇਂਦ੍ਰਗੜ੍ਹ ਅਤੇ ਸੋਨੀਪਤ ਜ਼ਿਲਿਆਂ ਵਿੱਚ ਗਣਪਤੀ ਵਿਸਰਜਨ ਦੇ ਦੌਰਾਨ ਡੁੱਬਣ ਕਾਰਨ ਕਈ ਲੋਕਾਂ ਦੀ ਅਚਨਚੇਤ ਮੌਤ ਦੀ ਖ਼ਬਰ ਦਿਲ ਦਹਿਲਾ ਦੇਣ ਵਾਲੀ ਹੈ, ਅਸੀ ਸਭ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ, ਐਨ.ਡੀ.ਆਰ.ਐੱਫ ਟੀਮ ਨੇ ਕਈ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਹੈ, ਮੈਂ ਉਹਨਾਂ ਨੇ ਜਲਦੀ ਸਵਸਥ ਹੋਣ ਦੀ ਕਾਮਨਾ ਕਰਦਾ ਹਾਂ।''

Get the latest update about ganesh visarjan accident in haryana and up, check out more about ganesh visarjan in haryana, ganesh visarjan, ganesh visarjan accident & haryana ganesh visarjan accident video

Like us on Facebook or follow us on Twitter for more updates.