Viral Video: ਹਾਈਵੇ 'ਤੇ ਬੀਅਰ ਪੀ ਨੌਜਵਾਨ ਬਣਾ ਰਿਹਾ ਸੀ ਰੀਲ, ਟ੍ਰੈਫਿਕ ਪੁਲਿਸ ਨੇ ਇੰਝ ਸਿਖਾਇਆ ਸਬਕ

ਇਹ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਸ ਦੇ ਵਾਇਰਲ ਹੋਣ ਤੋਂ ਬਾਅਦ 'ਗਾਜ਼ੀਆਬਾਦ ਟ੍ਰੈਫਿਕ ਪੁਲਿਸ' ਨੇ ਅਜਿਹੀ ਕਾਰਵਾਈ ਕੀਤੀ ਹੈ ਕਿ ਹੁਣ ਉਹ ਵਿਅਕਤੀ ਬਾਈਕ ਚਲਾਉਂਦੇ ਸਮੇਂ ਗਲਤੀ ਨਾਲ ਵੀ ਅਜਿਹਾ ਸਟੰਟ ਨਹੀਂ ਕਰੇਗਾ...

ਅੱਜ ਦੀ ਨੌਜਵਾਨ ਪੀੜ੍ਹੀ ਤੇ ਸੋਸ਼ਲ ਮੀਡੀਆ ਦਾ ਬਹੁਤ ਜਿਆਦਾ ਕਰੇਜ਼ ਹੈ ਇਥੇ ਵਾਇਰਲ ਹੋਣ ਲਈ ਨੌਜਵਾਨ ਆਪਣੀ ਜਾਨ ਤੱਕ ਨੂੰ ਜੋਖਮ 'ਚ ਪਾ ਦਿੰਦੇ ਹਨ। ਗਾਜ਼ੀਆਬਾਦ ਦੇ ਰਹਿਣ ਵਾਲੇ ਨੌਜਵਾਨ ਨੇ ਵੀ ਕੁਝ ਦਿਨ ਪਹਿਲਾ ਅਜਿਹਾ ਹੀ ਕੁਝ ਕੀਤਾ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਚੱਕਰ 'ਚ ਇੱਕ ਇੰਸਟਾਗ੍ਰਾਮ ਰੀਲ ਬਣਾਉਣਾ ਉਸ ਨੂੰ ਕਾਫੀ ਮਹਿੰਗਾ ਪੈ ਗਿਆ। ਇਹ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਸ ਦੇ ਵਾਇਰਲ ਹੋਣ ਤੋਂ ਬਾਅਦ 'ਗਾਜ਼ੀਆਬਾਦ ਟ੍ਰੈਫਿਕ ਪੁਲਿਸ' ਨੇ ਅਜਿਹੀ ਕਾਰਵਾਈ ਕੀਤੀ ਹੈ ਕਿ ਹੁਣ ਉਹ ਵਿਅਕਤੀ ਬਾਈਕ ਚਲਾਉਂਦੇ ਸਮੇਂ ਗਲਤੀ ਨਾਲ ਵੀ ਅਜਿਹਾ ਸਟੰਟ ਨਹੀਂ ਕਰੇਗਾ। 


ਇਸ ਵਾਇਰਲ ਹੋ ਵੀਡੀਓ ਮੁਤਾਬਿਕ ਵਿਅਕਤੀ ਬਿਨਾਂ ਹੈਲਮੇਟ ਦੇ ਬਾਈਕ ਚਲਾਉਂਦੇ ਹੋਏ ਬੀਅਰ ਪੀ ਰਿਹਾ ਸੀ ਅਤੇ ਇੰਸਟਾਗ੍ਰਾਮ ਰੀਲ ਬਣਾ ਰਿਹਾ ਸੀ। ਮਾਮਲਾ ਸਾਹਮਣੇ ਆਉਣ 'ਤੇ ਟ੍ਰੈਫਿਕ ਪੁਲਿਸ ਨੇ ਸਖਤ ਐਕਸ਼ਨ ਲੈਂਦਿਆਂ ਉਸ ਦਾ 31,000 ਰੁਪਏ ਦਾ ਚਲਾਨ ਕੱਟ ਦਿੱਤਾ, ਜਿਸ 'ਚ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨ ਚਲਾਉਣ ਦਾ ਜੁਰਮਾਨਾ ਵੀ ਸ਼ਾਮਲ ਹੈ।
ਇਹ ਵੀਡੀਓ 20 ਜਨਵਰੀ ਨੂੰ ਟਵਿੱਟਰ ਤੇ ਪੋਸਟ ਕੀਤਾ ਗਿਆ ਸੀ। ਚਲਾਨ ਦੀ ਫੋਟੋ ਪੋਸਟ ਕਰਦੇ ਹੋਏ 'ਗਾਜ਼ੀਆਬਾਦ ਟ੍ਰੈਫਿਕ ਪੁਲਸ' ਨੇ ਲਿਖਿਆ- ਸਰ, ਟਵਿੱਟਰ 'ਤੇ ਮਿਲੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਉਕਤ ਵਾਹਨ ਚਾਲਕ ਖਿਲਾਫ ਕੁੱਲ 31,000 ਰੁਪਏ ਦਾ ਚਲਾਨ ਕੱਟਿਆ ਗਿਆ ਅਤੇ ਸਟੇਸ਼ਨ ਇੰਚਾਰਜ ਮਸੂਰੀ ਨੂੰ ਹੋਰ ਜ਼ਰੂਰੀ ਕੰਮਾਂ ਲਈ ਸੂਚਿਤ ਕੀਤਾ ਗਿਆ। ਕਾਨੂੰਨੀ ਕਾਰਵਾਈ ਕੀਤੀ ਗਈ ਹੈ। 

ਇਸ ਵੀਡੀਓ ਦੇ ਵਾਇਰਲ ਹੋਣ ਬਾਅਦ ਕਈ ਯੂਜ਼ਰਸ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕੁਝ ਯੂਜ਼ਰਸ ਨੇ ਲਿਖਿਆ ਕਿ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ। ਕਈਆਂ ਨੇ ਕਿਹਾ ਕਿ ਤੁਸੀਂ ਲੋਕ ਦਿੱਲੀ ਪੁਲਿਸ ਨਾਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋ। 

Get the latest update about Ghaziabad, check out more about Challan, Traffic Rules, Road Safety & Traffic Police

Like us on Facebook or follow us on Twitter for more updates.