Video: ਵਿਆਹ ਦੀ ਖੁਸ਼ੀ 'ਚ ਲਾੜੇ ਨੇ ਕੀਤੀ ਫਾਇਰਿੰਗ, ਫੌਜੀ ਦੋਸਤ ਦੇ ਮੱਥੇ 'ਤੇ ਗੋਲੀ ਲਗਨ ਨਾਲ ਹੋਈ ਮੌਤ

ਇਹ ਘਟਨਾ ਯੂਪੀ ਦੇ ਸੋਨਭੱਦਰ ਵਿੱਚ ਵਾਪਰੀ ਹੈ ਜਿਥੇ ਲਾੜੇ ਨੂੰ ਆਪਣੇ ਵਿਆਹ ਦੀ ਖੁਸ਼ੀ ਵਿੱਚ ਕੀਤੀ ਫਾਇਰਿੰਗ ਨੇ ਆਪਣੇ ਹੀ ਦੋਸਤ ਦੀ ਜਾਨ ਦਾ ਕਾਤਿਲ ਬਣਾ ਦਿੱਤਾ। ਖਬਰ ਹੈ ਕਿ ਇਕ ਲਾੜਾ ਆਪਣੇ ਵਿਆਹ 'ਚ ਫਾਇਰਿੰਗ ਕਰ ਰਿਹਾ ਸੀ...

ਇਹ ਘਟਨਾ ਯੂਪੀ ਦੇ ਸੋਨਭੱਦਰ ਵਿੱਚ ਵਾਪਰੀ ਹੈ ਜਿਥੇ ਲਾੜੇ ਨੂੰ ਆਪਣੇ ਵਿਆਹ ਦੀ ਖੁਸ਼ੀ ਵਿੱਚ ਕੀਤੀ ਫਾਇਰਿੰਗ ਨੇ ਆਪਣੇ ਹੀ ਦੋਸਤ ਦੀ ਜਾਨ ਦਾ ਕਾਤਿਲ ਬਣਾ ਦਿੱਤਾ। ਖਬਰ ਹੈ ਕਿ ਇਕ ਲਾੜਾ ਆਪਣੇ ਵਿਆਹ 'ਚ ਫਾਇਰਿੰਗ ਕਰ ਰਿਹਾ ਸੀ। ਪਹਿਲਾ ਤਾਂ ਗੋਲੀ ਨਹੀਂ ਚਲੀ ਪਰ ਗੰਨ ਹੇਠਾਂ ਕਰਦਿਆਂ ਅਚਾਨਕ ਟਰਿੱਗਰ ਦੱਬਿਆ ਗਿਆ। ਜਿਸ ਤੋਂ ਬਾਅਦ ਅਚਾਨਕ ਨਿਕਲੀ ਗੋਲੀ ਲਾੜੇ ਦੇ ਕੋਲ ਖੜ੍ਹੇ ਉਸ ਦੇ ਫੌਜੀ ਦੋਸਤ ਦੇ ਮੱਥੇ ਤੇ ਜਾ ਵਜੀ। ਫੌਜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਨਾਲ ਆਏ ਲੋਕ ਲਾਸ਼ ਨੂੰ ਛੱਡ ਕੇ ਭੱਜ ਗਏ। 
ਇਸ ਘਟਨਾ ਬਾਰੇ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਉਨ੍ਹਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ। ਵਿਆਹ ਦੀ ਰਸਮ ਪੂਰੀ ਹੁੰਦੇ ਹੀ ਪੁਲਸ ਨੇ ਦੋਸ਼ੀ ਲਾੜੇ ਨੂੰ ਗ੍ਰਿਫਤਾਰ ਕਰ ਲਿਆ। ਲਾੜੀ ਬਿਨਾਂ ਲਾੜੇ ਦੇ ਆਪਣੇ ਸਹੁਰੇ ਘਰ ਚਲੀ ਗਈ ਹੈ।

ਮ੍ਰਿਤਕ ਫੌਜੀ ਬਾਬੂਲਾਲ ਫੌਜ 'ਚ ਕਾਂਸਟੇਬਲ ਸੀ। ਉਹ ਲੇਹ ਵਿੱਚ ਤਾਇਨਾਤ ਸੀ। ਉਹ ਛੁੱਟੀ 'ਤੇ ਘਰ ਆਇਆ ਸੀ। ਉਸ ਦੇ ਦੋਸਤ ਮਨੀਸ਼ ਦਾ ਵਿਆਹ 21 ਜੂਨ ਨੂੰ ਬ੍ਰਾਹਮਣਨਗਰ ਰਾਬਰਟਸਗੰਜ 'ਚ ਹੋਇਆ ਸੀ। ਨੌਜਵਾਨ ਦਾ ਵਿਆਹ 2006 ਵਿੱਚ ਹੋਇਆ ਸੀ। ਜਵਾਨ ਬਾਬੂਲਾਲ ਦੇ ਦੋ ਛੋਟੇ ਬੱਚੇ ਵੀ ਹਨ। ਫੌਜੀ ਦੀ ਮੌਤ ਤੋਂ ਬਾਅਦ ਪਤਨੀ ਦਾ ਬੁਰਾ ਹਾਲ ਹੈ।

Get the latest update about up viral video, check out more about viral video, groom gun shot in UP, gun shot in UP & UP Sonbhadra

Like us on Facebook or follow us on Twitter for more updates.