Video: ਆਪਣੇ ਹੀ ਮਹਿਕਮੇਂ ਦੇ ਖਿਲਾਫ ਹੋਈ ਹੈੱਡ ਕਾਂਸਟੇਬਲ, ਇਨਸਾਫ ਨਾ ਮਿਲਣ 'ਤੇ ਆਤਮ ਹੱਤਿਆ ਦੀ ਦਿੱਤੀ ਧਮਕੀ

ਮੀਡੀਆ ਨਾਲ ਗੱਲਬਾਤ ਦੌਰਾਨ ਹਰਿੰਦਰ ਕੌਰ ਨੇ ਦੱਸਿਆ ਕਿ ਜਸਵੀਰ ਕੌਰ ਨੇ 3 ਅਗਸਤ ਨੂੰ ਪੰਜਾਬ ਦੇ ਡੀਜੀਪੀ ਨੂੰ ਡਾਕ ਰਾਹੀਂ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਸ ਨੇ ਆਪਣੇ ਵਿਭਾਗ ਵਿੱਚ ਉਸ ਨਾਲ ਹੋ ਰਹੇ ਸੋਸ਼ਣ ਬਾਰੇ ਲਿਖਿਆ ਸੀ...

ਹਮੇਸ਼ਾ ਹੀ ਵਿਵਾਦਾਂ ਚ ਰਹਿਣ ਵਾਲੀ ਪੰਜਾਬ ਪੁਲਿਸ ਇਸ ਵਾਰ ਆਪਣੇ ਹੀ ਵਿਭਾਗ ਦੇ ਕਰਮਚਾਰੀਆਂ ਕਰਕੇ ਚਰਚਾ ਚ ਹੈ। ਪੰਜਾਬ ਪੁਲੀਸ ਦੀ ਹੈੱਡ ਕਾਂਸਟੇਬਲ ਹਰਿੰਦਰ ਕੌਰ ਨੇ ਆਪਣੇ ਹੀ ਵਿਭਾਗ ਦੀ ਭਲਾਈ ਸ਼ਾਖਾ ਦੀ ਸੁਪਰਡੈਂਟ ਜਸਵੀਰ ਕੌਰ ਅਤੇ ਪੰਜਾਬ ਦੇ ਡੀਜੀਪੀ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ ਜਿਸ ਦੇ ਚਲਦਿਆ ਉਸ ਨੇ ਅੱਜ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ। ਹਰਿੰਦਰ ਕੌਰ ਨੇ ਆਪਣੇ ਹੀ ਵਿਭਾਗ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਜਿਸ ਦੌਰਾਨ ਮੰਗਾਂ ਪੂਰੀਆਂ ਨਾ ਹੋਣ 'ਤੇ ਉਸ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ।


ਮੀਡੀਆ ਨਾਲ ਗੱਲਬਾਤ ਦੌਰਾਨ ਹਰਿੰਦਰ ਕੌਰ ਨੇ ਦੱਸਿਆ ਕਿ ਜਸਵੀਰ ਕੌਰ ਨੇ 3 ਅਗਸਤ ਨੂੰ ਪੰਜਾਬ ਦੇ ਡੀਜੀਪੀ ਨੂੰ ਡਾਕ ਰਾਹੀਂ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਸ ਨੇ ਆਪਣੇ ਵਿਭਾਗ ਵਿੱਚ ਉਸ ਨਾਲ ਹੋ ਰਹੇ ਸੋਸ਼ਣ ਬਾਰੇ ਲਿਖਿਆ ਸੀ। ਉਸ ਨੇ ਇਹ ਸਭ ਜਾਣਕਾਰੀ ਨੂੰ ਗੁਪਤ ਰੱਖਣ ਲਈ ਕਿਹਾ ਸੀ ਪਰ ਡੀਜੀਪੀ ਨੇ ਇਸ ਨੂੰ ਜਨਤਕ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਮੇਰਾ ਝੂਠਾ ਨਾਲ ਸ਼ਾਮਿਲ ਕਰ ਦਿੱਤਾ ਅਤੇ ਕਾਂਸਟੇਬਲ ਰਣਧੀਰ ਸਿੰਘ ਨੂੰ ਵੀ ਮੇਰੇ ਨਾਲ ਜੋੜ ਦਿੱਤਾ।
ਹਰਿੰਦਰ ਕੌਰ ਨੇ ਦੱਸਿਆ ਕਿ ਡੀਜੀਪੀ ਦੀ ਸਿਫਾਰਿਸ਼ 'ਤੇ ਜਸਵੀਰ ਕੌਰ ਨੇ ਮੇਰੇ 'ਤੇ ਕਈ ਧਾਰਾਵਾਂ ਦਰਜ ਕਰਵਾਈਆਂ। ਮੇਰੇ ਖਿਲਾਫ 1 ਸਾਲ ਡੇਢ ਮਹੀਨੇ ਬਾਅਦ ਮਾਮਲਾ ਦਰਜ ਹੋਇਆ, ਜੇਕਰ ਮੈਂ ਦੋਸ਼ੀ ਸੀ ਤਾਂ ਉਸੇ ਸਮੇਂ ਹੀ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ? ਹਰਿੰਦਰ ਕੌਰ ਨੇ ਕਾਨੂੰਨ ਦੇ ਸਾਹਮਣੇ ਅਪੀਲ ਕੀਤੀ ਕਿ 15 ਦਿਨਾਂ ਵਿਚ ਉਸ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ ਅਤੇ ਉਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਹੋਵੇਗੀ |

Get the latest update about punjab police, check out more about truescooppunjabi, punjab police constable & punjab news

Like us on Facebook or follow us on Twitter for more updates.