Video: ਕਰਨਾਟਕ ਕਾਂਗਰਸ ਨੇਤਾ ਦਾ ਵਿਵਾਦਿਤ ਬਿਆਨ, ਭਾਰਤ ਦਾ ਸਬਦ ਨਹੀਂ ਹੈ ਹਿੰਦੂ, ਸ਼ਬਦ ਦਾ ਹੈ ਇੱਕ ਅਸ਼ਲੀਲ ਅਰਥ...

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਸੱਤਾਧਾਰੀ ਭਾਜਪਾ ਨੇ ਇਸ ਨੂੰ ਹਿੰਦੂਆਂ ਦਾ ਅਪਮਾਨ ਅਤੇ ਭੜਕਾਊ ਕਰਾਰ ਦਿੱਤਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਉਹ ਦਰਸ਼ਕਾਂ ਨੂੰ "ਵਿਕੀਪੀਡੀਆ ਦੀ ਜਾਂਚ" ਕਰਨ ਲਈ ਕਹਿੰਦੇ ਨਜ਼ਰ ਆ ਰਿਹਾ ਹੈ...

ਕਰਨਾਟਕ ਕਾਂਗਰਸ ਤੋਂ ਇੱਕ ਹਿੰਦੂ ਨੇਤਾ ਦਾ ਅਜਿਹਾ ਬਿਆਨ ਆਇਆ ਹੈ ਜਿਸ ਨਾਲ ਸਿਆਸਤ ਕਾਫੀ ਭੱਖਦੀ ਨਜ਼ਰ ਆ ਰਹੀ ਹੈ। ਕਰਨਾਟਕ ਦੇ ਕਾਂਗਰਸ ਨੇਤਾ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਇਹ ਕਹਿ ਕੇ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ "ਹਿੰਦੂ" ਸ਼ਬਦ ਦਾ ਇੱਕ ਅਸ਼ਲੀਲ ਅਰਥ ਹੈ ਅਤੇ ਇਸਦਾ ਮੂਲ ਭਾਰਤ ਵਿੱਚ ਨਹੀਂ ਹੈ। ਇਹ ਫਾਰਸੀ ਤੋਂ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸ਼ਬਦ, ਇਹ ਕਿੱਥੋਂ ਆਇਆ ਹੈ? ਕੀ ਇਹ ਸਾਡਾ ਹੈ? ਇਹ ਫਾਰਸੀ ਹੈ, ਈਰਾਨ, ਇਰਾਕ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਦੇ ਖੇਤਰ ਤੋਂ ਹੈ। ਹਿੰਦੂ ਸ਼ਬਦ ਦਾ ਭਾਰਤ ਨਾਲ ਕੀ ਸਬੰਧ ਹੈ? ਫਿਰ ਤੁਸੀਂ ਇਸ ਨੂੰ ਕਿਵੇਂ ਸਵੀਕਾਰ ਕਰ ਸਕਦੇ ਹੋ? ਇਸ 'ਤੇ ਬਹਿਸ ਹੋਣੀ ਚਾਹੀਦੀ ਹੈ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਸੱਤਾਧਾਰੀ ਭਾਜਪਾ ਨੇ ਇਸ ਨੂੰ ਹਿੰਦੂਆਂ ਦਾ ਅਪਮਾਨ ਅਤੇ ਭੜਕਾਊ ਕਰਾਰ ਦਿੱਤਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਉਹ ਦਰਸ਼ਕਾਂ ਨੂੰ "ਵਿਕੀਪੀਡੀਆ ਦੀ ਜਾਂਚ" ਕਰਨ ਲਈ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਇਹ ਸ਼ਬਦ ਕਿੱਥੋਂ ਆਇਆ ਹੈ। ਉਨ੍ਹਾਂ ਕਿਹਾ, "ਤੁਹਾਨੂੰ ਹਿੰਦੂ ਸ਼ਬਦ ਦਾ ਅਰਥ ਜਾਣ ਕੇ ਸ਼ਰਮ ਆਵੇਗੀ। ਇਹ ਅਸ਼ਲੀਲ ਹੈ। "
ਜਿਕਰਯੋਗ ਹੈ ਕਿ ਸ੍ਰੀ ਜਰਕੀਹੋਲੀ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਜੰਗਲਾਤ ਮੰਤਰੀ ਵੀ ਰਹਿ ਚੁੱਕੇ ਹਨ।ਉਹ ਐਤਵਾਰ ਨੂੰ ਬੇਲਾਗਾਵੀ ਜ਼ਿਲ੍ਹੇ ਵਿੱਚ ਇੱਕ ਸਮਾਗਮ ਦੌਰਾਨ ਬੋਲ ਰਹੇ ਸਨ, ਜਦੋਂ ਉਨ੍ਹਾਂ ਨੇ ਇਹ ਟਿੱਪਣੀ ਕੀਤੀ।

Get the latest update about Hindu is not Indian word, check out more about Working President Satish Jarkiholi, SatishJarkiholi controversial statement, KPCC & hindu word statement

Like us on Facebook or follow us on Twitter for more updates.