ਇਹ ਘਟਨਾ ਗੁਰਦਾਸਪੁਰ ਮੁਕੇਰੀਆਂ ਰੋਡ ਤੇ ਵਾਪਰੀ ਹੈ ਜਿਥੇ ਇਕ ਬੁਲੇਟ ਮੋਟਰਸਾਈਕਲ ਅਤੇ ਪਲਸਰ ਮੋਟਰਸਾਈਕਲ ਵਿਚਕਾਰ ਆਹਮੋ ਸਾਹਮਣੇ ਟੱਕਰ ਹੋਈ ਹੈ। ਇਹ ਟੱਕਰ ਇਨੀ ਜਬਰਜ਼ਦਸਤ ਸੀ ਕਿ ਟੱਕਰ ਹੋਣ ਦੇ ਨਾਲ ਹੀ ਮੋਟਰਸਾਈਕਲ ਅਤੇ ਬੁਲਟ ਸਵਾਰ ਲੋਕ ਹਵਾ 'ਚ ਉਡਦੇ ਨਜ਼ਰ ਆਏ। ਇਸ ਹਾਦਸੇ 'ਚ ਇਕ ਮਹਿਲਾ ਸਮੇਤ 3 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਸੜਕ ਹਾਦਸੇ ਦੀ ਇਹ ਸਾਰੀ ਘਟਨਾ ਸਾਹਮਣੇ ਇਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਮੌਕੇ ਤੇ ਮੌਜੂਦ ਰਾਹਗੀਰਾਂ ਵਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਘਟਨਾ ਵਿੱਚ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ। ਇਸ ਦੁਰਘਟਨਾ ਵਿੱਚ ਪਲਸਰ ਮੋਟਰਸਾਈਕਲ ਤੇ ਸਵਾਰ ਬੰਟੀ ਨਾਮਕ ਵਿਅਕਤੀ ਅਤੇ ਉਸਦੀ ਪਤਨੀ ਜ਼ਖ਼ਮੀ ਹੋਏ ਹਨ ਜਦਕਿ ਬੁਲਟ ਮੋਟਰਸਾਈਕਲ ਤੇ ਸਵਾਰ ਵੀ ਇੱਕ ਵਿਅਕਤੀ ਦੀ ਹਾਲਤ ਵੀ ਵਿਗੜ ਗਈ ਹੈ। ਇਸ ਘਟਨਾ 'ਚ ਜਖਮੀ ਲੋਕਾਂ ਨੂੰ ਰਾਹਗੀਰਾਂ ਵਲੋਂ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ
Get the latest update about news in punjabi, check out more about gurdarspur news, accident accident in Punjab, CCTV & punjab news
Like us on Facebook or follow us on Twitter for more updates.