Video: ਲਾਈਵ ਮੈਚ ਦੌਰਾਨ DRS ਨੂੰ ਲੈਕੇ ਭੜਕਿਆ ਕੈਪਟਨ ਰੋਹਿਤ, ਦਿਨੇਸ਼ ਕਾਰਤਿਕ ਦੀ ਫੜੀ ਗਰਦਨ!

ਦਰਅਸਲ ਇਹ ਸਾਰਾ ਮਾਮਲਾ DRS ਨੂੰ ਲੈ ਕੇ ਹੋਇਆ ਸੀ। ਜਿਥੇ 12ਵੇਂ ਓਵਰ ਵਿੱਚ ਸਮਿਥ ਨੇ ਪਹਿਲੀਆਂ ਦੋ ਗੇਂਦਾਂ 'ਚ ਇੱਕ ਛੱਕਾ ਅਤੇ ਇੱਕ ਚੌਕਾ ਮਾਰਿਆ...

ਭਾਰਤ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਅੰਡਰ ਆਸਟ੍ਰੇਲੀਆ ਦੇ ਖਿਲਾਫ IND vs AUS t20 Series ਖੇਲੀ ਜਾ ਰਹੀ ਹੈ ਤੇ ਕੱਲ ਇਸਦਾ ਪਹਿਲਾ ਮੈਚ ਸੀ। ਜਿਸ ਵਿੱਚ ਭਾਰਤ ਨੂੰ 208 ਰਨ ਦਾ ਟਾਰਗੇਟ ਦੇਣ ਤੋਂ ਬਾਅਦ ਵੀ ਹਾਰ ਦਾ ਸਾਹਮਣਾ ਕਰਨਾ ਪਇਆ। ਇਸ ਲਾਈਵ ਮੈਚ ਦੌਰਾਨ ਬਣੀ ਇੱਕ ਅਜੀਬ ਸਥਿਤੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਕਪਤਾਨ ਰੋਹਿਤ ਸ਼ਰਮਾ ਨੇ ਬੋਖਲਾਹਟ 'ਚ ਵਿਕੇਟ-ਕੀਪਰ ਦਿਨੇਸ਼ ਕਾਰਤਿਕ ਨੂੰ ਗਰਦਨ ਤੋਂ ਫੜ ਲਿਆਤੇ ਉਸ ਨੂੰ ਕੁਝ ਬੋਲਦੇ ਨਜ਼ਰ ਆਏ।  

ਦਰਅਸਲ ਇਹ ਸਾਰਾ ਮਾਮਲਾ DRS ਨੂੰ ਲੈ ਕੇ ਹੋਇਆ ਸੀ। ਜਿਥੇ 12ਵੇਂ ਓਵਰ ਵਿੱਚ ਸਮਿਥ ਨੇ ਪਹਿਲੀਆਂ ਦੋ ਗੇਂਦਾਂ 'ਚ ਇੱਕ ਛੱਕਾ ਅਤੇ ਇੱਕ ਚੌਕਾ ਮਾਰਿਆ। ਇਸ ਤੋਂ ਬਾਅਦ ਉਮੇਸ਼ ਯਾਦਵ ਨੇ ਤੀਜੀ ਗੇਂਦ ਬਾਹਰ ਸੁੱਟ ਦਿੱਤੀ, ਜਿਸ 'ਤੇ ਸਮਿਥ ਨੇ ਕੱਟ ਲਗਾਉਣ ਦੀ ਕੋਸ਼ਿਸ਼ ਕੀਤੀ। ਪਰ ਗੇਂਦ ਕਾਰਤਿਕ ਦੇ safety gloves 'ਚ ਫਸ ਗਈ। ਉਮੇਸ਼ ਯਾਦਵ ਨੇ  DRS ਲੈਣ ਲਈ ਕਿਹਾ ਅਤੇ ਰੋਹਿਤ ਨੇ ਕਾਰਤਿਕ ਨੂੰ ਪੁੱਛਿਆ ਜਿਸ 'ਤੇ ਕਾਰਤਿਕ ਕਿਹਾ ਕਿ ਉਹ ਇਸ ਬਾਰੇ sure ਨਹੀਂ ਹੈ। ਜਿਸ ਤੋਂ ਬਾਅਦ ਰੋਹਿਤ ਨੇ DRS ਲੈ ਲਿਆ ਅਤੇ ਸਮਿਥ ਆਉਟ ਹੋ ਗਿਆ। 
ਫਿਰ ਇਸੇ ਹੀ ਓਵਰ 'ਚ ਮੈਕਸਵੈੱਲ ਦੀ ਵਿਕਟ ਵੀ DRS ਮਦਦ ਨਾਲ ਹਾਸਲ ਕੀਤੀ। ਪਰ ਇਸ ਵਾਰ ਵੀ ਦਿਨੇਸ਼ ਕਾਰਤਿਕ ਨੇ ਕਿਹਾ ਕਿ ਉਹ ਪੱਕਾ ਨਹੀਂ ਕਹਿ ਸਕਦੇ। ਇਸ ਦੌਰਾਨ ਰੋਹਿਤ ਨੇ ਕਾਰਤਿਕ ਨੂੰ ਗਲੇ ਤੋਂ ਫੜ ਕੁੱਝ ਬੋਲਦੇ ਨਜ਼ਰ ਆਉਂਦੇ ਹਨ। ਜਿਸਦਾ ਵੀਡੀਓ  ਸੋਸ਼ਲ ਮੀਡਿਆ ਤੇ ਬੜੀ ਤੇਜੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਪਰ ਅਸਲ ਵਿੱਚ ਇਹ ਕੋਈ ਲੜਾਈ ਨਹੀਂ ਸੀ। ਸਗੋਂ ਰੋਹਿਤ ਨੇ ਮਜ਼ਾਕ ਨਾਲ ਗਰਦਨ ਤੋਂ ਫੜ੍ਹਿਆ ਸੀ। ਵਾਇਰਲ ਹੋਈ ਵੀਡੀਓ 'ਚ ਦਿਨੇਸ਼ ਕਾਰਤਿਕ ਵੀ ਹਸਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਦਾ ਅਗਲਾ ਮੈਚ 23 ਸਿਤੰਬਰ ਨੂੰ ਸ਼ਾਮ 7 ਵਜੇ ਸ਼ੁਰੂ ਹੋਏਗਾ।

Get the latest update about rohit sharma angry, check out more about rohit sharma, rohit sharma VIDEO, rohit sharma dinesh kartic video & ind vs aus t20

Like us on Facebook or follow us on Twitter for more updates.