Video: ਲੰਡਨ 'ਚ ਪੰਜਾਬੀਆਂ ਦੀ ਬਰਾਤ ਹੋਈ ਵਾਇਰਲ, ਜਿੱਥੇ ਅੰਗਰੇਜ਼ ਵਜਾ ਰਹੇ ਬੈਂਡ ਬਾਜੇ

ਲੰਡਨ 'ਚ ਸ਼ੂਟ ਕੀਤੀ ਗਈ ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਸ ਬਰਾਤ ਦਾ ਡਾਂਸ ਜਾਂ ਭਾਰਤੀ ਪਹਿਰਾਵਾ ਨਹੀਂ ਬਲਕਿ ਇਸ ਬਰਾਤ 'ਚ ਗੋਰਿਆਂ ਦੁਆਰਾ ਵਜਾਇਆ ਜਾ ਰਿਹਾ ਬੈਂਡ ਬਾਜਾ ਸੀ...

ਭਾਰਤੀਆਂ ਦਾ ਕੋਈ ਵੀ ਵਿਆਹ ਸ਼ਾਨਦਾਰ ਖਾਣੇ, ਪਹਿਰਾਵੇ ਅਤੇ ਬੈਂਡ ਬਾਜੇ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਹੈ। ਇਹ ਵਿਆਹ ਭਾਵੇ ਦੇਸ਼ 'ਚ ਹੋਵੇ ਜਾਂ ਵਿਦੇਸ਼ 'ਚ ਬਰਾਤ ਦੇਖਣ ਲਈ ਹਰ ਕੋਈ ਰੁੱਕ ਜਾਂਦਾ ਹੈ ਪਰ ਹਾਲ੍ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਭਾਰਤੀ ਬਰਾਤ ਨੇ ਲੰਡਨ 'ਚ ਲੋਕਾਂ ਨੂੰ ਹੈਰਾਨ ਕਰ ਦਿੱਤਾ। ਲੰਡਨ 'ਚ ਸ਼ੂਟ ਕੀਤੀ ਗਈ ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਸ ਬਰਾਤ  ਦਾ ਡਾਂਸ ਜਾਂ ਭਾਰਤੀ ਪਹਿਰਾਵਾ ਨਹੀਂ ਬਲਕਿ ਇਸ ਬਰਾਤ 'ਚ ਗੋਰਿਆਂ ਦੁਆਰਾ ਵਜਾਇਆ ਜਾ ਰਿਹਾ ਬੈਂਡ ਬਾਜਾ ਸੀ।    


ਕੰਪਲੀਟ ਸਰਕਲ ਵੈਲਥ ਦੇ ਮੈਨੇਜਿੰਗ ਪਾਰਟਨਰ ਅਤੇ ਸੀਆਈਓ ਗੁਰਮੀਤ ਚੱਢਾ ਦੁਆਰਾ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਲੰਡਨ ਵਿੱਚ ਸ਼ੂਟ ਕੀਤੀ ਗਈ ਸੀ। ਕਲਿੱਪ ਵਿੱਚ ਦੇਸੀ ਬਰਾਤ ਦੇਖੀ ਜਾ ਸਕਦੀ ਹੈ। ਪਰ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਰਾਤ ਵਿੱਚ ਅੰਗਰੇਜ਼ਾਂ ਵੱਲੋਂ ਬੈਂਡ ਅਤੇ ਬਾਜਾ ਵਜਾਇਆ ਜਾ ਰਿਹਾ ਹੈ। ਘੋੜੇ ਦੀ ਦੇਖਭਾਲ ਕਰਨ ਵਾਲਾ ਵੀ ਅੰਗਰੇਜ਼ ਹੈ।
ਇਸ ਕਲਿੱਪ ਨੂੰ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸ ਨੂੰ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਲੋਕ ਇਹ ਨਜ਼ਾਰਾ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਲਿਖਿਆ ਕਿ ਇਹ ਕਿੰਨਾ ਤਸੱਲੀਬਖਸ਼ ਲੱਗ ਰਿਹਾ ਸੀ। ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਕਿਸੇ ਵੀ ਭਾਰਤੀ ਬਰਾਤ ਵਿੱਚ ਖੁਸ਼ੀ ਦੀ ਊਰਜਾ ਵੱਖ-ਵੱਖ ਧਰਮਾਂ ਜਾਂ ਜਾਤਾਂ ਦੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰੇਗੀ। 

Get the latest update about viral video, check out more about marriage viral video, Punjabi barat in London & London marriage

Like us on Facebook or follow us on Twitter for more updates.