Video: ਸ਼ਰਾਰਤੀ ਨੌਜਵਾਨਾਂ ਨੇ ਭਾਰਤੀ ਕ੍ਰਿਕਟਰ ਅਰਸ਼ਦੀਪ ਨਾਲ ਕੀਤੀ ਗਾਲੀ ਗਲੌਚ ਤਾਂ ਸਪੋਰਟ 'ਚ ਆਏ ਫ਼ੈਨ ਨੇ ਲਗਾਈ ਕਲਾਸ

ਇਹ ਸ਼ਰਮਨਾਕ ਘਟਨਾ ਉਦੋਂ ਵਾਪਰੀ ਜਦੋਂ ਟੀਮ ਇੰਡੀਆ ਦੇ ਖਿਡਾਰੀ ਸ਼੍ਰੀਲੰਕਾ ਖਿਲਾਫ ਹਾਰ ਤੋਂ ਬਾਅਦ ਸਟੇਡੀਅਮ ਦੇ ਬਾਹਰ ਬੱਸ 'ਚ ਸਵਾਰ ਹੋ ਰਹੇ ਸਨ

ਮੰਗਲਵਾਰ ਨੂੰ ਦੁਬਈ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਖਿਲਾਫ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਏਸ਼ੀਆ ਕੱਪ 2022 ਦੇ ਗਰੁੱਪ ਮੈਚਾਂ ਵਿੱਚ ਭਾਰਤ ਦੇ ਬਾਹਰ ਹੋਣ ਦਾ ਖਤਰਾ ਬਣ ਗਿਆ ਹੈ। ਜਿਸ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਤੇ ਪ੍ਰਸ਼ੰਸਕਾਂ ਦਾ ਗੁੱਸਾ ਨਿਕਲ ਰਿਹਾ ਹੈ। ਹਾਲ੍ਹੀ 'ਚ ਇੱਕ ਕੈਚ ਛੱਡਣ ਦੇ ਕਾਰਨ ਚਰਚਾ 'ਚ ਆਏ ਅਰਸ਼ਪ੍ਰੀਤ ਨੇ ਫਿਰ ਇੱਕ ਵਾਰ ਪ੍ਰਸ਼ੰਸਕ ਨੇ ਟਿਪਣੀ ਕੀਤੀ ਹੈ। ਭਾਰਤ ਬਨਾਮ ਸ਼੍ਰੀਲੰਕਾ ਏਸ਼ੀਆ ਕੱਪ 2022 ਦੇ ਮੈਚ ਤੋਂ ਬਾਅਦ, ਅਰਸ਼ਦੀਪ ਸਿੰਘ ਨੂੰ ਮੰਗਲਵਾਰ ਨੂੰ ਇੱਕ ਵਾਰ ਫਿਰ ਇੱਕ ਪ੍ਰਸ਼ੰਸਕ ਦੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ।

ਇਹ ਸ਼ਰਮਨਾਕ ਘਟਨਾ ਉਦੋਂ ਵਾਪਰੀ ਜਦੋਂ ਟੀਮ ਇੰਡੀਆ ਦੇ ਖਿਡਾਰੀ ਸ਼੍ਰੀਲੰਕਾ ਖਿਲਾਫ ਹਾਰ ਤੋਂ ਬਾਅਦ ਸਟੇਡੀਅਮ ਦੇ ਬਾਹਰ ਬੱਸ 'ਚ ਸਵਾਰ ਹੋ ਰਹੇ ਸਨ। ਸਿੰਘ ਦੇ ਗੁੱਸੇ ਵਿਚ ਵਾਇਰਲ ਹੋਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਅਰਸ਼ਦੀਪ  ਪ੍ਰਸ਼ੰਸਕਾਂ ਅਤੇ ਮੀਡੀਆ ਵਾਲਿਆਂ ਦੀ ਮੌਜੂਦਗੀ ਵਿਚ ਬੱਸ ਵਿਚ ਸਵਾਰ ਹੋ ਕੇ ਬਾਹਰ ਨਿਕਲ ਰਿਹਾ ਸੀ ਤਾਂ ਇਕ ਪ੍ਰਸ਼ੰਸਕ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਉਸ ਨੇ ਨੇ ਜਾਣਬੁੱਝ ਕੇ ਪਾਕਿਸਤਾਨੀ ਖਿਡਾਰੀ ਆਸਿਫ਼ ਅਲੀ ਦਾ ਕੈਚ ਛੱਡਿਆ ਜੋ ਭਾਰਤ ਬਨਾਮ ਪਾਕਿਸਤਾਨ ਮੈਚ ਦੇ ਅੰਤ ਵਿੱਚ ਫੈਸਲਾਕੁੰਨ ਕਾਰਕ ਬਣ ਗਿਆ।

 ਇਸ ਸ਼ਰਮਨਾਕ ਟਿੱਪਣੀਆਂ ਨੂੰ ਸੁਣ ਕੇ, ਅਰਸ਼ਦੀਪ ਸਿੰਘ ਥੋੜਾ ਰੁਕਿਆ ਅਤੇ ਗੁੱਸੇ ਨਾਲ ਉਸ ਪ੍ਰਸ਼ੰਸਕ ਵੱਲ ਵੇਖਿਆ। ਇਸ ਤੋਂ ਬਾਅਦ ਵਿੱਚ ਉਸ ਸਮੇਂ ਉੱਥੇ ਮੌਜੂਦ ਇੱਕ ਪੱਤਰਕਾਰ ਦੁਆਰਾ ਉਨ੍ਹਾਂ ਨੌਜਵਾਨਾਂ ਦੀ ਕਲਾਸ ਲਗਾਈ ਗਈ। ਉਸ ਵਿਅਕਤੀ ਦੀ ਝਾੜ  ਤੋਂ ਬਾਅਦ ਆਖਿਰਕਾਰ ਬੇਸ਼ਰਮ ਪ੍ਰਸ਼ੰਸਕ ਨੂੰ ਸੁਰੱਖਿਆ ਕਰਮਚਾਰੀਆਂ ਅਤੇ ਉੱਥੇ ਖੜ੍ਹੇ ਲੋਕਾਂ ਦੇ ਸਾਹਮਣੇ ਮਾਫੀ ਮੰਗੀ। 

ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਦੋ ਸਭ ਤੋਂ ਸੀਨੀਅਰ ਖਿਡਾਰੀਆਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਡਰਾਪ ਕੈਚ ਨੂੰ ਲੈ ਕੇ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਜਿੱਥੇ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਅਜਿਹੇ ਦਬਾਅ ਵਾਲੀ ਖੇਡ 'ਚ ਗਲਤੀਆਂ ਹੋ ਸਕਦੀਆਂ ਹਨ, ਉਥੇ ਹੀ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਖਿਲਾਫ ਮੈਚ ਦੇ ਆਖਰੀ ਓਵਰ 'ਚ ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਪ੍ਰਸ਼ੰਸਾ ਕੀਤੀ।

Get the latest update about PLAYERS NEWS, check out more about LATEST CRICKET NEWS, TOURNAMENTS, ARSHDEEP SINGH ASIA CUP 2022 INDIA VS SRI LANKA & LATEST SPORTS UPDATES

Like us on Facebook or follow us on Twitter for more updates.