Video: ਰੂਸ ਇਜ਼ੇਵਸਕ ਦੇ ਇੱਕ ਸਕੂਲ 'ਚ ਬੰਦੂਕਧਾਰੀ ਨੇ ਅੰਨੇਵਾਹ ਗੋਲੀਬਾਰੀ ਕਰ 5 ਬੱਚਿਆਂ ਸਮੇਤ 9 ਦੀ ਕੀਤੀ ਹੱਤਿਆ

ਰੂਸੀ ਸਮਾਚਾਰ ਏਜੰਸੀ ਮੁਤਾਬਕ ਇਕ ਬੰਦੂਕਧਾਰੀ ਨੇ ਸਕੂਲ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਲਈ...

ਰੂਸ ਦੇ ਇਜ਼ੇਵਸਕ ਸ਼ਹਿਰ ਇਹ ਦਰਦ ਨੱਕ ਹਾਦਸਾ ਵਾਪਰਿਉਂ ਹੈ ਜਿਸ 'ਚ ਇੱਕ ਸਕੂਲ ਵਿੱਚ ਅੱਜ ਸਵੇਰੇ ਹੋਈ ਗੋਲੀਬਾਰੀ ਵਿਚ 5 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖ਼ਮੀ ਹੋ ਗਏ, ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਰੂਸੀ ਸਮਾਚਾਰ ਏਜੰਸੀ ਮੁਤਾਬਕ ਇਕ ਬੰਦੂਕਧਾਰੀ ਨੇ ਸਕੂਲ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਲਈ।
ਮਰਨ ਵਾਲਿਆਂ ਵਿੱਚ ਬੱਚੇ ਅਤੇ ਸੁਰੱਖਿਆ ਗਾਰਡ ਵੀ ਸ਼ਾਮਲ ਹਨ, ਬਚਾਅ ਟੀਮ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ। ਉਦਮੁਰਤੀਆ ਖੇਤਰ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਕਾਲੋਵ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਪੁਸ਼ਕਿੰਸਕਾਇਆ ਸਟ੍ਰੀਟ 'ਤੇ ਸਥਿਤ ਸਕੂਲ ਵਿੱਚ ਦਾਖਲ ਹੋਇਆ ਅਤੇ ਇੱਕ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਦਿੱਤੀ।
ਜਾਣਕਾਰੀ ਮੁਤਾਬਿਕ ਇਹ ਘਟਨਾ ਉਦੋਂ ਵਾਪਰੀ ਜਦੋਂ ਕਲਾਸਾਂ ਵਾਲੇ ਵਿਦਿਆਰਥੀਆਂ ਮੌਜੂਦ ਸਨ, ਪਰ ਇਸ ਗੋਲੀਬਾਰੀ ਕਾਰਨ ਵਿਦਿਆਰਥੀ ਕਲਾਸ ਰੂਮ ਦੇ ਅੰਦਰ ਲੁਕਣ ਲਈ ਮਜਬੂਰ ਹੋ ਗਏ। ਰਿਪੋਰਟਾਂ ਅਨੁਸਾਰ ਉਸ ਵੇਲੇ ਸਕੂਲ ਵਿੱਚ 1000 ਤੋਂ ਵੱਧ ਵਿਦਿਆਰਥੀ ਮੌਜੂਦ ਸਨ। ਦਸਿਆ ਜਾ ਰਿਹਾ ਹੈ ਕਿ ਉਕਤ ਬੰਦੂਕਧਾਰੀ ਵਿਅਕਤੀ ਨੇ ਸਕੂਲ ਦੀ ਇਮਾਰਤ ਦੇ ਕਮਰੇ 403 ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ, ਘਟਨਾ ਨੂੰ ਅੰਜਾਮ ਦੇਣ ਦੇ ਇਰਾਦੇ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।

Get the latest update about IZHEVSK SHOOTING, check out more about SHOOTING IN RUSSIAN SCHOOL, RUSSIAN SCHOOL SHOOTING, SHOOTING IN IZHEVSK & world news

Like us on Facebook or follow us on Twitter for more updates.