ਜਲੰਧਰ ਸ਼ਹਿਰ ਦੇ ਪਟੇਲ ਚੌਂਕ ਦੇ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਬਾਈਕ ਇੱਕ ਸਫ਼ੈਦ ਰੰਗ ਦੀ XUV ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਟੱਕਰ ਦੇ ਦੌਰਾਨ XUV ਅਤੇ ਬਾਈਕ ਪੂਰੀ ਤਰਾਂ ਟੁੱਟ ਗਈਆਂ। ਟੱਕਰ 'ਚ ਮਾਰੇ ਗਏ ਬਾਈਕ ਸਵਾਰ ਦੀ ਪਛਾਣ ਬੌਬੀ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਪਰਤਦਿਆਂ ਆਪਣੇ ਦੋਸਤ ਨਾਲ ਬਾਈਕ ਰੇਸ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਤੇਜ਼ ਰਫਤਾਰ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਗਿਆ। ਰੇਸਿੰਗ ਦੌਰਾਨ ਮ੍ਰਿਤਕ ਕੰਟਰੋਲ ਗੁਆ ਬੈਠਾ ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਬਾਈਕ ਸਵਾਰ ਪਿੱਛੇ ਇੱਕ ਹੋਰ ਨੌਜਵਾਨ ਵੀ ਬੈਠਾ ਸੀ। ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਇਹ ਟੱਕਰ ਹੋਈ ਤਾਂ ਦੋਵੇਂ ਕਥਿਤ ਤੌਰ 'ਤੇ ਨਸ਼ੇ ਵਿਚ ਸਨ। ਮ੍ਰਿਤਕ ਬੌਬੀ ਦੇ ਪਿੱਛੇ ਬੈਠੇ ਨੌਜਵਾਨ ਨੂੰ ਵੀ ਸੱਟਾਂ ਲੱਗੀਆਂ ਪਰ ਉਸ ਦੀ ਹਾਲਤ ਸਥਿਰ ਹੈ। ਦੋਵਾਂ ਨੌਜਵਾਨਾਂ ਨੂੰ ਜਦੋਂ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਬੌਬੀ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਇਰਲ ਹੋਈ ਵੀਡੀਓ 'ਚ ਦੋ ਬਾਈਕ ਤੇਜ਼ ਰਫਤਾਰ ਨਾਲ ਚੱਲਦੀਆਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਨੇ ਸਾਹਮਣੇ ਤੋਂ ਆ ਰਹੀ XUV ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਦਾ ਬੋਨਟ ਬੁਰੀ ਤਰ੍ਹਾਂ ਨਾਲ ਉੱਡ ਗਿਆ ਅਤੇ ਨੌਜਵਾਨ ਜ਼ਮੀਨ 'ਤੇ ਡਿੱਗ ਪਿਆ। ਇਸ ਤੋਂ ਬਾਅਦ ਕਾਰ ਅੰਦਰ ਬੈਠੇ ਲੋਕ ਬਾਹਰ ਆ ਗਏ ਅਤੇ ਫਿਰ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲੈ ਗਏ।
ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸਬੂਤ ਵਜੋਂ ਸੀਸੀਟੀਵੀ ਕੈਮਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਾਰ ਚਾਲਕ ਦੇ ਖਿਲਾਫ ਇਰਾਦਾ ਕਤਲ ਨਾ ਹੋਣ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Get the latest update about LATEST PUNJAB NEWS, check out more about JALANDHAR ACCIDENT, PUNJAB NEWS TODAY, JALANDHAR & JALANDHAR DEADLY ACCIDENT
Like us on Facebook or follow us on Twitter for more updates.