Video: ਮੁੜ ਸਵਾਲਾਂ ਦੇ ਘੇਰੇ 'ਚ ਜਲੰਧਰ ਸਿਵਲ ਹਸਪਤਾਲ, ਕੋਰੋਨਾ ਦੇ ਮਰੀਜ਼ ਦੀ ਮੌਤ 'ਤੇ ਹੋਇਆ ਹੰਗਾਮਾ

ਜਲੰਧਰ ਦੇ ਸਿਵਲ ਹਸਪਤਾਲ ਵਿੱਚ ਅੱਜ ਇੱਕ ਕੋਰੋਨਾ ਦੇ ਮਰੀਜ਼ ਦੀ ਮੌਤ ਹੋ ਗਈ। ਮਰੀਜ਼ ਦਾ ਨਾਮ ਸ਼ੰਭੂ ਸੀ, ਜਿਸ ਨੂੰ 21 ਤਰੀਕ ਨੂੰ ਲੀਵਰ ਵਿਚ ਖਰਾਬੀ ਦੇ ਚੱਲਦੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ...

ਜਲੰਧਰ ਦੇ ਸਿਵਲ ਹਸਪਤਾਲ ਵਿੱਚ ਅੱਜ ਇੱਕ ਕੋਰੋਨਾ ਦੇ ਮਰੀਜ਼ ਦੀ ਮੌਤ ਹੋ ਗਈ। ਮਰੀਜ਼ ਦਾ ਨਾਮ ਸ਼ੰਭੂ ਸੀ, ਜਿਸ ਨੂੰ 21 ਤਰੀਕ ਨੂੰ ਲੀਵਰ ਵਿਚ ਖਰਾਬੀ ਦੇ ਚੱਲਦੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ ਅਤੇ ਓਸ ਟੈਮ ਹਸਪਤਾਲ ਦੀਆਂ ਗਾਈਡਲਾਈਂਸ ਮੁਤਾਬਕ ਉਸ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ। ਅੱਜ ਤਿੰਨ ਦਿਨ ਬਾਅਦ ਮਰੀਜ਼ ਨੂੰ ਡਾਕਟਰਾਂ ਵੱਲੋਂ ਕੋਰੋਨਾ ਪਾਜ਼ੀਟਿਵ ਕਰਾਰ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਘਰਦਿਆਂ ਵੱਲੋਂ ਹੰਗਾਮਾ ਕੀਤਾ ਗਿਆ। 


ਮ੍ਰਿਤਕ ਦੇ ਘਰਦਿਆਂ ਦਾ ਕਹਿਣਾ ਸੀ ਕਿ ਉਹ ਮ੍ਰਿਤਕ ਦੇ ਸ਼ਵ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਪਰ ਸਿਵਲ ਹਸਪਤਾਲ ਦੇ ਡਾਕਟਰ ਇਸ ਤੋਂ ਮਨਾ ਕਰ ਰਹੇ। ਉਨ੍ਹਾਂ ਮੁਤਾਬਕ ਤਿੰਨ ਦਿਨਾਂ ਤੋਂ ਮਰੀਜ਼ ਹਸਪਤਾਲ ਵਿਚ ਦਾਖਲ ਸੀ ਪਰ ਹਸਪਤਾਲ ਪ੍ਰਸ਼ਾਸਨ ਨੂੰ ਅੱਜ ਉਸ ਦੀ ਕੋਰੋਨਾ ਪੁੱਜਦੀ ਹੋਣ ਦੀ ਰਿਪੋਰਟ ਮਿਲੀ।  ਘਰਦਿਆਂ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਜਦ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਜਾ ਕੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ ਦੀ ਡੈੱਡ ਬਾਡੀ ਉਨ੍ਹਾਂ ਨੂੰ ਸੌਂਪੀ ਗਈ ਹੈ ਅਤੇ ਇਹ ਕਿਹਾ ਗਿਆ ਹੈ ਕਿ ਉਹ ਉਸ ਦਾ ਸਸਕਾਰ ਕੋਰੋਨਾ ਪਾਜ਼ੇਟਿਵ ਮਰੀਜ਼ ਦੀਆਂ ਗਾਈਡਲਾਈਂਸ ਮੁਤਾਬਕ ਕਰਨ। 

ਉਧਰ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਡਾ ਸੁਰਿੰਦਰ ਮੁਤਾਬਕ ਮਰੀਜ਼ ਕੋਰੋਨਾ ਪੋਜ਼ੀਟਿਵ ਸੀ ਜਿਸ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਸੀ ਅਤੇ ਅੱਜ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਵਿਚ ਹੰਗਾਮਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਆਰੋਪ ਨੂੰ ਗਲਤ ਦੱਸਿਆ ਕਿ ਮਰੀਜ਼ ਦੀ ਲਾਸ਼ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ। ਡਾ ਸੁਰਿੰਦਰ ਮੁਤਾਬਿਕ ਮਰੀਜ਼ ਦੇ ਘਰਦਿਆਂ ਨੂੰ ਇਹ ਕਿਹਾ ਗਿਆ ਹੈ ਕਿ ਦੋ ਉਸ ਦੀ ਡੈੱਡ ਬਾਡੀ ਲੈ ਜਾਣ ਅਤੇ ਉਸ ਦਾ ਅੰਤਿਮ ਸਸਕਾਰ ਪੂਰੀਆਂ ਗਾਈਡਲਾਈਂਸ ਦੇ ਹਿਸਾਬ ਨਾਲ ਕਰਨ। 

Get the latest update about jalandhar city news, check out more about civil hospital news, civil hospital jalandhar, jalandhar hospital & jalandhar news

Like us on Facebook or follow us on Twitter for more updates.