ਜਲੰਧਰ 'ਚ ਹੋ ਰਹੀਆਂ ਜੁਰਮ ਦੀਆਂ ਵਾਰਦਾਤਾਂ ਦੇ ਚਲਦਿਆਂ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਹਰ ਦਿਨ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਕਰਕੇ ਜਿਥੇ ਸ਼ਹਿਰ ਵਾਸੀ ਖੌਫ 'ਚ ਹਨ ਓਥੇ ਹੀ ਇਥੋਂ ਦੀ ਪੁਲਿਸ ਇਨ੍ਹਾਂ ਤੇ ਕਾਬੂ ਪਾਉਣ 'ਚ ਨਾਕਾਮ ਨਜ਼ਰ ਆ ਰਹੀ ਹੈ।
ਹਾਲ੍ਹੀ 'ਚ ਜਲੰਧਰ ਦੇ ਸੂਰਿਆ ਐਨਕਲੇਵ 'ਚ ਇਹ ਘਟਨਾ ਵਾਪਰੀ ਹੈ। ਜਿਥੇ ਪਾਰਕ ਦੇ ਬਾਹਰ ਖੜ੍ਹੀਆਂ ਕੁੜੀਆਂ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਸ਼ਿਕਾਰ ਬਣਾਇਆ ਗਿਆ। ਇਹ ਸਾਰੀ ਘਟਨਾ ਸੂਰਿਆ ਐਨਕਲੇਵ ਪਾਰਕ ਦੇ ਬਾਹਰ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਪਾਰ੍ਕ ਦੇ ਬਾਹਰ 2 ਕੁੜੀਆਂ ਸਕੂਟੀ ਤੇ ਬੈਠੀਆਂ ਹਨ। ਕੁਝ ਸਮੇਂ ਬਾਅਦ ਹੀ ਇਥੇ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਹਨ। ਪਹਿਲਾ ਤਾਂ ਉਹ ਕੁਝ ਪਲਾਂ ਦੇ ਲਈ ਪਾਰਕ ਦੇ ਅੰਦਰ ਝਾਂਕਦੇ ਹਨ, ਇੰਦਰ ਓਧਰ ਲੋਕਾਂ ਦਾ ਜਾਇਜਾ ਲੈਂਦੇ ਹਨ। ਪਰ ਕੁਝ ਹੀ ਸਮੇਂ ਬਾਅਦ ਉਹ ਉਨ੍ਹਾਂ ਕੁੜੀਆਂ ਤੋਂ ਮੋਬਾਈਲ ਖੋਹ ਫਰਾਰ ਹੋ ਜਾਂਦੇ ਹਨ। ਇਸ ਸਭ ਦੇ ਵਿਚ ਕੁੜੀਆਂ ਖੌਫ 'ਚ ਆ ਜਾਂਦੀਆਂ ਹਨ ਤੇ ਆਪਣੇ ਮੋਬਾਈਲ ਖੋਹਣ ਲਈ ਉਨ੍ਹਾਂ ਲੁਟੇਰਿਆਂ ਦੇ ਪਿੱਛੇ ਭੱਜਦਿਆਂ ਹਨ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਸ਼ੁਰੂ ਹੋ ਗਈ ਹੈ। ਪੁਲਿਸ ਵਲੋਂ ਫਿਲਹਾਲ ਇਸ ਘਟਨਾ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
Get the latest update about surya enclave jalandhar, check out more about jalandhar loot & crime
Like us on Facebook or follow us on Twitter for more updates.