Video: ਅਧਿਆਪਕਾ ਵੱਲੋਂ ਚੈਕਿੰਗ ਲਈ ਵਰਦੀ ਉਤਾਰਨ ਲਈ ਮਜ਼ਬੂਰ ਕਰਨ 'ਤੇ 14 ਸਾਲਾਂ ਕੁੜੀ ਨੇ ਖ਼ੁਦ ਨੂੰ ਲਾਈ ਅੱਗ

ਜਮਸ਼ੇਦਪੁਰ, ਝਾਰਖੰਡ ਵਿੱਚ ਇਹ ਘਟਨਾ ਵਾਪਰੀ ਹੈ ਜਿਥੇ ਇੱਕ 9ਵੀਂ ਜਮਾਤ ਦੀ ਇੱਕ ਕਿਸ਼ੋਰ ਨੇ ਖੁਦ ਨੂੰ ਅੱਗ ਲਗਾ ਲਈ ਕਿਉਂਕਿ ਉਸ ਦੇ ਇੱਕ ਅਧਿਆਪਕ ਦੁਆਰਾ ਉਸ ਦੇ ਕੱਪੜੇ ਉਤਾਰ ਕੇ ਚੈਕਿੰਗ ਕਰਵਾਉਣ ਲਈ ਮਜਬੂਰ ਕੀਤਾ ਗਿਆ ਸੀ...

ਜਮਸ਼ੇਦਪੁਰ, ਝਾਰਖੰਡ ਵਿੱਚ ਇਹ ਘਟਨਾ ਵਾਪਰੀ ਹੈ ਜਿਥੇ ਇੱਕ 9ਵੀਂ ਜਮਾਤ ਦੀ ਇੱਕ ਕੁੜੀ ਨੇ ਖੁਦ ਨੂੰ ਅੱਗ ਲਗਾ ਲਈ ਕਿਉਂਕਿ ਉਸ ਦੀ ਇੱਕ ਅਧਿਆਪਕ ਦੁਆਰਾ ਉਸ ਦੇ ਕੱਪੜੇ ਉਤਾਰ ਕੇ ਚੈਕਿੰਗ ਕਰਵਾਉਣ ਲਈ ਮਜਬੂਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਅਧਿਆਪਕਾ ਨੂੰ ਸ਼ੱਕ ਸੀ ਕਿ ਉਸ ਨੇ ਆਪਣੀ ਵਰਦੀ ਵਿੱਚ ਚਿਟ ਲੁਕਾਏ ਹੋਏ ਸਨ। ਇਸ 14 ਸਾਲਾਂ ਕੁੜੀ ਨੂੰ ਘਟਨਾ ਤੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ 80% ਝੁਲਸ ਗਈ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉਸ ਦਾ ਇਲਾਜ ਜਾਰੀ ਹੈ।


ਰਿਪੋਰਟਾਂ ਦੇ ਅਨੁਸਾਰ, ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਮਹਿਲਾ ਜਾਂਚਕਰਤਾ ਨੇ ਉਸਨੂੰ ਜ਼ਲੀਲ ਕੀਤਾ ਅਤੇ ਉਸਨੂੰ ਕਲਾਸਰੂਮ ਦੇ ਨਾਲ ਵਾਲੇ ਕਮਰੇ ਵਿੱਚ ਵਰਦੀ ਉਤਾਰਨ ਲਈ ਮਜ਼ਬੂਰ ਕੀਤਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਦੇ ਕੋਲ ਚਿੱਟ ਹੈ ਜਾਂ ਨਹੀਂ। ਉਸਨੇ ਅੱਗੇ ਕਿਹਾ ਕਿ ਉਸਦੀ ਲਗਾਤਾਰ ਅਪੀਲ ਦੇ ਬਾਵਜੂਦ ਅਧਿਆਪਕ ਨਹੀਂ ਮੰਨੀ। ਪੀੜਤਾ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਲਾਸ 'ਚ ਆਪਣੇ ਅਧਿਆਪਕ ਵੱਲੋਂ ਕੀਤੀ ਗਈ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰ ਸਕੀ, ਜਿਸ ਕਾਰਨ ਸਕੂਲ ਤੋਂ ਵਾਪਸ ਆਉਂਦੇ ਹੀ ਉਸ ਨੇ ਖੁਦ ਨੂੰ ਅੱਗ ਲਗਾ ਲਈ।
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਅਤੇ ਰਿਸ਼ਤੇਦਾਰਾਂ ਵਿੱਚ ਭਾਰੀ ਰੋਸ ਹੈ ਅਤੇ ਪੀੜਤਾ ਦੇ ਇਨਸਾਫ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਦਕਿ ਅਧਿਆਪਕ ਖਿਲਾਫ ਸ਼ਿਕਾਇਤ ਦਰਜ ਕਰ ਲਈ ਗਈ ਹੈ।




Get the latest update about TEEN SET HERSELF ON FIRE IN JAMSHEDPUR, check out more about JAMSHEDPUR CRIME NEWS, TEEN SET HERSELF ON FIRE NEWS, 9TH CLASS GIRL SET HERSELF ON FIRE & JAMSHEDPUR NEWS

Like us on Facebook or follow us on Twitter for more updates.