Video: T20 ਵਲਡ ਕੱਪ ਲਈ ਲੱਭਿਆ ਜਸਪ੍ਰੀਤ ਬੁਮਰਾਹ ਦਾ ਪਰਫੈਕਟ ਰਿਪਲੇਸਮੈਂਟ, ਸਟਾਈਲ ਦੇ ਹੋ ਰਹੇ ਚਰਚੇ

ਹਾਲ੍ਹੀ 'ਚ ਆਪਣੀ ਪਿੱਠ ਦੀ ਤਕਲੀਫ ਕਾਰਨ ਅਕਤੂਬਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਜਸਪ੍ਰੀਤ ਬੁਮਰਾਹ ਬਾਹਰ ਹੋ ਗਏ ਹਨ...

ਹਾਲ੍ਹੀ 'ਚ ਆਪਣੀ ਪਿੱਠ ਦੀ ਤਕਲੀਫ ਕਾਰਨ ਅਕਤੂਬਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਜਸਪ੍ਰੀਤ ਬੁਮਰਾਹ ਬਾਹਰ ਹੋ ਗਏ ਹਨ। ਅਜਿਹੇ 'ਚ ਕ੍ਰਿਕਟ ਪ੍ਰੇਮੀਆਂ ਦੇ ਦਿਮਾਗ 'ਚ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਕਾਰ ਬੁਮਰਾਹ ਦੀ ਜਗ੍ਹਾ ਕੌਣ ਲਵੇਗਾ ਤੇ ਉਸ ਦੇ ਬਰਾਬਰ ਹੀ ਸ਼ਾਨਦਾਰ ਗੇਂਦਬਾਜ਼ੀ ਕੌਣ ਕਰੇਗਾ। ਅਜਿਹੇ 'ਚ ਇਕ ਟਵਿੱਟਰ ਯੂਜ਼ਰ ਨੇ ਬੁਮਰਾਹ ਦਾ ਪਰਫੈਕਟ ਰਿਪਲੇਸਮੈਂਟ ਲੱਭ ਲਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਹੈ ਤੇ ਕਾਫੀ ਲੋਕਾਂ ਵਲੋਂ ਇਸ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ ਹੈ।

ਵੀਡੀਓ ਨੂੰ ਟਵਿੱਟਰ ਯੂਜ਼ਰ @whoshud ਨੇ ਇਹ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਕੈਪਸ਼ਨ ਲਿਖਿਆ ਗਿਆ ਹੈ ਕਿ ਮੈਂ ਜਾਣਦਾ ਹਾਂ ਕਿ ਬੁਮਰਾਹ ਦੀ ਜਗ੍ਹਾ ਕੌਣ ਲੈ ਸਕਦਾ ਹੈ। ਇਸ ਵੀਡੀਓ ਨੂੰ ਦੇਖ ਲੋਕ ਕਾਫੀ ਹੈਰਾਨ ਹੋ ਗਏ ਕਿਉਂਕਿ ਇਸ ਵੀਡੀਓ 'ਚ ਬੁਮਰਾਹ ਦਾ ਪਰਫੈਕਟ ਰਿਪਲੇਸਮੈਂਟ ਹੋਰ ਕੋਈ ਨਹੀਂ ਬਲਕਿ ਬਾਲੀਵੁੱਡ ਸਟਾਰ ਬੌਬੀ ਦਿਉਲ ਹੈ। ਵਾਕਏ ਹੀ ਬੌਬੀ ਦਿਉਲ ਦੇ ਗੇਂਦਬਾਜ਼ੀ ਦੇ ਸਟਾਈਲ ਨੂੰ ਦੇਖ ਲਗਦਾ ਹੈ ਕਿ ਉਹ ਹੀ ਬੁਮਰਾਹ ਦਾ ਪਰਫੈਕਟ ਰਿਪਲੇਸਮੈਂਟ ਹੋ ਸਕਦਾ ਹੈ। ਇਸ ਯੂਜਰ ਵਲੋਂ ਸੈਲੀਬ੍ਰਿਟੀ ਕ੍ਰਿਕੇਟ ਲੀਗ (ਸੀਸੀਐਲ) ਵਿੱਚ ਇੱਕ ਮੈਚ ਦੌਰਾਨ ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਦੀ ਗੇਂਦਬਾਜ਼ੀ ਦੀ ਇੱਕ ਪੁਰਾਣੀ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ। ਸਪਿਨਰ ਵਰਗੀ ਐਕਸ਼ਨ ਦੇ ਨਾਲ, ਦਿਓਲ ਨੇ ਇੱਕ ਸੀਮ ਡਿਲੀਵਰੀ ਕੀਤੀ ਜੋ ਇੱਕ ਪ੍ਰੋਪਰ ਵਾਈਡ ਯਾਰਕਰ ਸੀ। ਇਸ ਤੋਂ ਇਲਾਵਾ ਫੈਨਜ਼ ਬਾਲੀਵੁੱਡ ਅਭਿਨੇਤਾ ਦੀ ਤਾਰੀਫ ਕਰ ਕਹਿ ਰਹੇ ਹਨ ਕਿ ਬੌਬੀ ਕੋਲ 'ਗੋਲਡਨ ਆਰਮ' ਹੈ।

ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਮੁਹੰਮਦ ਸਿਰਾਜ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਟੀਮ ਇੰਡੀਆ ਅਕਤੂਬਰ 'ਚ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਸਬੰਧ 'ਚ ਇਹ ਸੀਰੀਜ਼ ਖੇਡ ਰਹੀ ਹੈ। ਬੀਸੀਸੀਆਈ ਨੇ ਇਨ੍ਹਾਂ ਦੋ ਟੀ-20 ਸੀਰੀਜ਼ ਅਤੇ ਟੀ-20 ਵਿਸ਼ਵ ਕੱਪ ਲਈ ਜਸਪ੍ਰੀਤ ਬੁਮਰਾਹ ਨੂੰ ਟੀਮ 'ਚ ਰੱਖਿਆ ਸੀ। 

Get the latest update about bumrah replacement in t20, check out more about , t20 series & jaspreet bumrah perfect replacement

Like us on Facebook or follow us on Twitter for more updates.