Video: ਜੋਧਪੁਰ 'ਚ 70 ਸਾਲਾਂ ਬਜ਼ੁਰਗ ਪਿਤਾ ਨਾਲ ਪੁੱਤ ਨੇ ਕੀਤੀ ਕੁੱਟਮਾਰ, ਵਿਚ ਸੜਕ ਮਾਰੇ ਥੱਪੜ

ਜਾਣਕਾਰੀ ਮੁਤਾਬਿਕ ਜੋਧਪੁਰ 'ਚ ਟੈਕਨੀਸ਼ੀਅਨ ਦੇ ਅਹੁਦੇ ਤੋਂ ਦਸ ਸਾਲ ਪਹਿਲਾਂ ਸੇਵਾਮੁਕਤ ਹੋਏ ਰਾਜੇਂਦਰ ਗੌਰ ਕਜਰੀ (ਸੈਂਟਰਲ ਐਰੀਡ ਜ਼ੋਨ ਰਿਸਰਚ) ਆਪਣੇ ਦੋ ਪੁੱਤਰਾਂ ਨਾਲ ਕਲੋਨੀ ਵਿੱਚ ਰਹਿੰਦਾ ਹੈ...

ਜੋਧਪੁਰ ਤੋਂ ਇਹ ਸ਼ਰਮਸਾਰ ਕਰਨ ਵਾਲੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਇੱਕ ਪੁੱਤਰ ਨੇ ਆਪਣੇ ਬਜ਼ੁਰਗ ਪਿਤਾ ਨਾਲ ਵਿਚ ਸੜਕ ਕੁੱਟਮਾਰ ਕੀਤੀ। ਇਸ ਬੇਟੇ ਦੀ ਇਹ ਬੇਰਹਿਮੀ ਵਾਲੀ ਹਰਕਤ ਦੇਖ ਲੋਕਾਂ ਦਾ ਦਿਲ ਕੰਬ ਗਿਆ। ਬੇਟੇ ਨੇ ਆਪਣੇ 70 ਸਾਲਾ ਪਿਤਾ ਨੂੰ ਕੁੱਟਮਾਰ ਤੋਂ ਬਾਅਦ ਬਿਨਾਂ ਕੱਪੜਿਆਂ ਦੇ ਘਰੋਂ ਬਾਹਰ ਕੱਢ ਦਿੱਤਾ ਅਤੇ ਸੜਕ ਦੇ ਵਿਚਕਾਰ ਪਿਤਾ ਨੂੰ ਥੱਪੜ ਮਾਰਦਾ ਰਿਹਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਜਾਣਕਾਰੀ ਮੁਤਾਬਿਕ ਜੋਧਪੁਰ 'ਚ ਟੈਕਨੀਸ਼ੀਅਨ ਦੇ ਅਹੁਦੇ ਤੋਂ ਦਸ ਸਾਲ ਪਹਿਲਾਂ ਸੇਵਾਮੁਕਤ ਹੋਏ ਰਾਜੇਂਦਰ ਗੌਰ ਕਜਰੀ (ਸੈਂਟਰਲ ਐਰੀਡ ਜ਼ੋਨ ਰਿਸਰਚ) ਆਪਣੇ ਦੋ ਪੁੱਤਰਾਂ ਨਾਲ ਕਲੋਨੀ ਵਿੱਚ ਰਹਿੰਦਾ ਹੈ। ਐਤਵਾਰ ਨੂੰ ਉਸ ਦੇ ਛੋਟੇ ਬੇਟੇ ਛਤਰਸਾਲ ਨੇ ਰੁਪਏ ਮੰਗੇ ਸਨ। ਪਿਤਾ ਦੇ ਇਨਕਾਰ ਕਰਨ 'ਤੇ ਪੁੱਤਰ ਨੂੰ ਗੁੱਸਾ ਆ ਗਿਆ। ਉਸ ਨੇ ਆਪਣੇ ਪਿਤਾ ਨੂੰ ਬਿਨਾਂ ਕੱਪੜਿਆਂ ਦੇ ਘਰੋਂ ਬਾਹਰ ਕੱਢ ਦਿੱਤਾ। ਬੇਰਹਿਮ ਪੁੱਤਰ ਇੱਥੇ ਹੀ ਨਹੀਂ ਰੁਕਿਆ, ਉਸ ਨੇ ਗਲੀ 'ਚ ਭੱਜ ਕੇ ਆਪਣੇ ਪਿਤਾ ਦੀ ਕੁੱਟਮਾਰ ਕੀਤੀ। ਜਦੋਂ ਬਜ਼ੁਰਗ ਨੇ ਬੇਟੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਕਾਲੋਨੀ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਜਿੰਦਰ ਗੌੜ ਦੇ ਭਤੀਜੇ ਵਿਵੇਕ ਗੌੜ ਨੇ ਪੁਲਿਸ ਨੂੰ ਸੂਚਨਾ ਦਿੱਤੀ। ਕਰੀਬ ਸਾਢੇ 10 ਵਜੇ ਪੁਲਿਸ ਪਹੁੰਚ ਗਈ। ਸੋਮਵਾਰ ਸਵੇਰੇ ਨੌਂ ਵਜੇ ਭਤੀਜਾ ਥਾਣੇ ਪਹੁੰਚਿਆ ਅਤੇ ਛਤਰਸਾਲ ਖ਼ਿਲਾਫ਼ ਕੇਸ ਦਰਜ ਕਰਵਾਇਆ। ਛਤਰਸਾਲ ਨੂੰ ਰਤਨਦਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

Get the latest update about latestnews, check out more about jodhpur son beats father on road, son beats father, rajasthan & newsupdate

Like us on Facebook or follow us on Twitter for more updates.