Video: ਖੂਨ ਨਾਲ ਲਥਪਥ ਹਾਲਤ 'ਚ ਜ਼ਮੀਨ 'ਤੇ ਚੀਕਦੀ ਰਹੀ 12 ਸਾਲਾਂ ਬੱਚੀ, ਬੇਸ਼ਰਮ ਲੋਕ ਬਣਾਉਂਦੇ ਰਹੇ ਵੀਡੀਓ

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਇਹ ਇਨਸਾਨੀਅਤ ਨੂੰ ਸ਼ਰਸਮਾਰ ਕਰਨ ਵਾਲੀ ਘਟਨਾ ਦੇਖਣ ਨੂੰ ਮਿਲੀ ਜਿਥੇ ਇੱਕ ਲਾਪਤਾ ਬੱਚੀ ਖੂਨ ਨਾਲ ਲਥਪਥ ਹਾਲਤ ਵਿੱਚ ਝਾੜੀਆਂ 'ਚ ਮਿਲੀ ਤਾਂ ਉਸ ਵੇਲੇ ਲੋਕਾਂ ਦਾ ਵਿਵਹਾਰ ਦੇਖ ਕੇ ਹਰ ਇਨਸਾਨ ਦਾ ਸਿਰ ਝੁੱਕ ਗਿਆ...

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਇਹ ਇਨਸਾਨੀਅਤ ਨੂੰ ਸ਼ਰਸਮਾਰ ਕਰਨ ਵਾਲੀ ਘਟਨਾ ਦੇਖਣ ਨੂੰ ਮਿਲੀ ਜਿਥੇ ਇੱਕ ਲਾਪਤਾ ਬੱਚੀ ਖੂਨ ਨਾਲ ਲਥਪਥ ਹਾਲਤ ਵਿੱਚ ਝਾੜੀਆਂ 'ਚ ਮਿਲੀ ਤਾਂ ਉਸ ਵੇਲੇ ਲੋਕਾਂ ਦਾ ਵਿਵਹਾਰ ਦੇਖ ਕੇ ਹਰ ਇਨਸਾਨ ਦਾ ਸਿਰ ਝੁੱਕ ਗਿਆ। ਇਹ ਬੱਚੀ ਖੂਨ ਨਾਲ ਲੱਥਪੱਥ ਹਾਲਤ 'ਚ ਜ਼ਮੀਨ 'ਤੇ ਦਰਦ ਨਾਲ ਚੀਕ ਰਹੀ ਸੀ ਤਾਂ ਉਸ ਦੇ ਆਲੇ-ਦੁਆਲੇ ਮੌਜੂਦ ਭੀੜ ਉਸ ਦੀ ਮਦਦ ਕਰਨ ਦੀ ਵਜਾਏ ਉਸ ਦੀ ਵੀਡੀਓ ਬਣਾਉਣ 'ਚ ਰੁੱਝੇ ਹੋਏ ਸਨ। ਲਗਭਗ 12 ਸਾਲਾਂ ਪੀੜਤਾ ਬੱਚੀ ਘਰ ਤੋਂ ਆਪਣੀ ਗੋਲਕ ਲੈਣ ਲਈ ਨਿਕਲੀ ਸੀ। ਕੁਝ ਸਮੇਂ ਬਾਅਦ ਉਹ ਅਜਿਹੀ ਹਾਲਤ 'ਚ ਡਾਕ ਬੰਗਲਾ ਹਾਊਸ ਦੇ ਪਿੱਛੇ ਮਿਲੀ। ਜਾਣਕਾਰੀ ਮੁਤਾਬਕ 16 ਘੰਟੇ ਬੀਤ ਜਾਣ ਤੋਂ ਬਾਅਦ ਵੀ ਉਹ ਬੋਲਣ ਤੋਂ ਅਸਮਰੱਥ ਹੈ।
ਇਹ ਘਟਨਾ ਦੀ ਵੀਡੀਓ ਇੰਨੀ ਦਰਦਨਾਕ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ ਕਿ ਹਰ ਇੱਕ ਦਾ ਸਿਰ ਸ਼ਰਮ ਨਾਲ ਝੁੱਕ ਜਾਵੇਗਾ। 25 ਸੈਕਿੰਡ ਦੀ ਕਲਿੱਪ ਵਿੱਚ ਜ਼ਮੀਨ 'ਤੇ ਪਈ ਇਸ ਨਾਬਾਲਗ ਦੀ ਇਸ ਹਾਲਤ 'ਚ ਮਦਦ ਕਰਨ ਦੀ ਵਜਾਏ ਇਥੇ ਮੌਜੂਦ ਲੋਕਾਂ ਵਲੋਂ ਉਸ ਦੀ ਵੀਡੀਓ ਬਣਾਈ ਜਾ ਰਹੀ ਸੀ। ਉਸ ਦੇ ਸਰੀਰ 'ਤੇ ਕਈ ਜ਼ਖ਼ਮ ਦਿਖਾਈ ਦੇ ਰਹੇ ਸਨ। ਵੀਡੀਓ 'ਚ ਇਹ ਨਾਬਾਲਗ ਲੜਕੀ ਜਦੋਂ ਮਦਦ ਦੀ ਗੁਹਾਰ ਲਗਾ ਰਹੀ ਸੀ ਤਾਂ ਲੋਕ ਵੱਖ-ਵੱਖ ਕੋਣਾਂ ਤੋਂ ਉਸ ਦੀ ਵੀਡੀਓ ਬਣਾਉਣ 'ਚ ਲੱਗੇ ਹੋਏ ਸਨ। 
ਵਾਇਰਲ ਕਲਿੱਪ ਵਿੱਚ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ ਕੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਘਟਨਾ ਨਾਲ ਜੁੜੀ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਹੈ। ਇਸ ਵਿੱਚ ਇੱਕ ਪੁਲਿਸ ਮੁਲਾਜ਼ਮ ਲੜਕੀ ਨੂੰ ਗੋਦੀ ਵਿੱਚ ਲੈ ਕੇ ਆਟੋ ਰਿਕਸ਼ਾ ਕੋਲ ਦੌੜਦਾ ਦੇਖਿਆ ਗਿਆ। ਸਥਾਨਕ ਪੁਲਿਸ ਨੇ ਉਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਾਲਾਂਕਿ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਸ ਦਾ ਜਿਨਸੀ ਸ਼ੋਸ਼ਣ ਹੋਇਆ ਹੈ ਜਾਂ ਨਹੀਂ ਅਤੇ ਨਾ ਹੀ ਇਹ ਰਿਪੋਰਟ ਲਿਖੇ ਜਾਣ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਹੋਈ ਹੈ। ਹਾਲਾਂਕਿ, ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਲੜਕੀ ਨੂੰ ਗਲਤ ਕੰਮ ਕਰਨ ਦੇ ਇਰਾਦੇ ਨਾਲ ਅਗਵਾ ਕੀਤਾ ਗਿਆ ਸੀ।

Get the latest update about UPs Kannauj news, check out more about UPs Kannauj police, a 12yearold girl in up, UPs Kannauj 12yearold girl & UPs Kannauj

Like us on Facebook or follow us on Twitter for more updates.