ਫਰੀਦਕੋਟ ਦੀ ਜਰਮਨ ਕਲੋਨੀ 'ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਅੱਜ 2 ਧੜਿਆਂ ਵਿਚਾਲੇ ਕਿਰਪਾਨਾਂ ਚਲ ਪਈਆਂ। ਪਹਿਲਾ ਤਾਂ ਦੋਨੋ ਧਿਰਾਂ 'ਚ ਆਮ ਗੱਲਬਾਤ ਦੇ ਨਾਲ ਬਹਿਸ ਹੋਈ ਤੇ ਬਾਅਦ 'ਚ ਇਸ ਬਹਿਸ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਗੁਰੂਦੁਆਰਾ ਲੜਾਈ ਦੇ ਮੈਦਾਨ 'ਚ ਬਦਲ ਗਿਆ।
ਅੱਜ ਸੰਗਰਾਂਦ ਦੇ ਦਿਹਾੜੇ 'ਤੇ ਫਰੀਦਕੋਟ ਦੀ ਜਰਮਨ ਕਲੋਨੀ 'ਚ ਹੋਈ ਇਸ ਭਿਆਨਕ ਲੜਾਈ 'ਚ ਦੋਹਾਂ ਧਿਰਾਂ ਵਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਕ-ਦੂਜੇ ਉੱਪਰ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ, ਜਿਸ ਵਿਚ ਇਕ ਔਰਤ ਸ਼ਰਧਾਲੂ ਦੇ ਜ਼ਖ਼ਮੀ ਹੋ ਗਈ। ਇਸ ਦੌਰਾਨ ਦੋਹਾਂ ਧਿਰਾਂ ਦੇ ਲੋਕਾਂ ਦੀਆਂ ਪੱਗਾਂ ਤੱਕ ਹੇਠਾਂ ਡਿੱਗ ਗਈਆਂ।
ਜਾਣਕਾਰੀ ਮੁਤਾਬਿਕ ਇਸ ਲੜਾਈ ਦੀ ਸ਼ੁਰੂਆਤ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਹੋਈ ਗੱਲਬਾਤ ਤੋਂ ਸ਼ੁਰੂ ਹੋਈ ਸੀ। ਸ਼ੁਰੂਆਤੀ ਗੱਲਬਾਤ ਦੌਰਾਨ ਪ੍ਰਧਾਨਗੀ ਨੂੰ ਲੈ ਕੇ ਦੋਹਾਂ ਧਿਰਾਂ ਦੇ ਮੈਂਬਰ ਆਪਸ 'ਚ ਬਹਿਸ ਪਏ। ਇਹ ਬਹਿਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਤੇ ਸਾਬਕਾ ਕਮੇਟੀ ਮੈਂਬਰਾਂ ਵਿਚਕਾਰ ਹੋਈ ਜੋਕਿ ਵੇਖਦੇ ਹੀ ਵੇਖਦੇ ਲੜਾਈ ਦਾ ਭਿਆਨਕ ਰੂਪ ਧਾਰਨ ਕਰ ਗਈ। ਇਸ ਘਟਨਾ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਪ੍ਰਬੰਧਨ ਤੋਂ ਇਸ ਝਗੜੇ ਬਾਰੇ ਹੋਰ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ। ਇਸ ਝਗੜੇ 'ਚ ਸ਼ਾਮਿਲ ਲੋਕਾਂ ਖਿਲਾਫ ਮਾਮਲਾ ਦਰਜ਼ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ।
Get the latest update about German Colony, check out more about Crime News, Viral Video, Faridkot News & Dispute in Faridkot Gurudwara
Like us on Facebook or follow us on Twitter for more updates.