Video: ਪਟਨਾ 'ਚ ਵਿਦਿਆਰਥੀਆਂ 'ਤੇ ਲਾਠੀਚਾਰਜ, ਦੇਖੋ ਪ੍ਰਦਰਸ਼ਨਕਾਰੀਆਂ 'ਤੇ ਡੰਡੇ ਵਰਸਾਉਂਦੇ ADM ਦਾ ਘਿਨੌਣਾ ਅਵਤਾਰ

ਬਿਹਾਰ ਦੀ ਰਾਜਧਾਨੀ ਪਟਨਾ 'ਚ ਪੁਲਿਸ -ਪ੍ਰਸ਼ਾਸਨ ਦਾ ਵਹਿਸ਼ੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਪੁਲਿਸ ਮੁਲਾਜ਼ਮਾਂ ਨੇ ਇੱਥੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ

ਬਿਹਾਰ ਦੀ ਰਾਜਧਾਨੀ ਪਟਨਾ 'ਚ ਪੁਲਿਸ -ਪ੍ਰਸ਼ਾਸਨ ਦਾ ਵਹਿਸ਼ੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਪੁਲਿਸ ਮੁਲਾਜ਼ਮਾਂ ਨੇ ਇੱਥੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪਟਨਾ 'ਚ ਟੀਈਟੀ ਪ੍ਰੀਖਿਆ ਕਰਵਾਉਣ ਲਈ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ 'ਤੇ ਪਾਣੀ ਸੁੱਟ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਇਕ ਅਧਿਕਾਰੀ ਨੇ ਵਿਦਿਆਰਥੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ 'ਤੇ ਡੰਡੇ ਵਰਸਾਏ। ਦਸ ਦਈਏ ਕਿ ਇਨ੍ਹਾਂ 'ਚੋ ਇਕ ਵਿਦਿਆਰਥੀ ਦੇ ਹੱਥ ਵਿਚ ਤਿਰੰਗਾ ਸੀ, ਜਿਸ ਨੂੰ ਉਥੇ ਖੜ੍ਹੇ ਪੁਲਿਸ ਮੁਲਾਜ਼ਮ ਨੇ ਖੋਹ ਲਿਆ ਅਤੇ ਵਿਦਿਆਰਥੀ 'ਤੇ ਬੇਰਹਿਮੀ ਨਾਲ ਲਾਠੀਚਾਰਜ ਕਰਦੇ ਕੈਮਰੇ ਵਿਚ ਕੈਦ ਹੋ ਗਿਆ। ਪੁਲਿਸ ਦੇ ਲਾਠੀਚਾਰਜ ਵਿੱਚ ਕਈ ਪ੍ਰਦਰਸ਼ਨਕਾਰੀ ਵਿਦਿਆਰਥੀ ਜ਼ਖ਼ਮੀ ਵੀ ਹੋਏ ਹਨ।
ਜਾਣਕਾਰੀ ਮੁਤਾਬਿਕ ਬਿਹਾਰ ਅਧਿਆਪਕ ਯੋਗਤਾ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ ਡਾਕ ਬੰਗਲਾ ਚੌਰਾਹੇ 'ਤੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੂਰੇ ਬਿਹਾਰ ਤੋਂ ਉਮੀਦਵਾਰ ਪਟਨਾ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਬੀਟੀਈਟੀ ਪ੍ਰੀਖਿਆ ਜਲਦੀ ਤੋਂ ਜਲਦੀ ਕਰਵਾਈ ਜਾਵੇ। ਪ੍ਰਾਇਮਰੀ ਸਿੱਖਿਆ ਵਿਭਾਗ ਅਜੇ ਵੀ ਪ੍ਰੀਖਿਆ ਕਰਵਾਉਣ ਤੋਂ ਟਾਲਾ ਵੱਟ ਰਿਹਾ ਹੈ, ਪੁਲਿਸ ਨੇ ਉਮੀਦਵਾਰਾਂ 'ਤੇ ਕੀਤੀ ਤਾਕਤ ਦੀ ਵਰਤੋਂ ਇਸ ਦੀ ਵੀਡੀਓ ਪੁਲਿਸ ਦੀ ਬੇਰਹਿਮੀ ਦਾ ਸਬੂਤ ਹੈ।

ਵਾਇਰਲ ਵੀਡੀਓ 'ਚ ਦੇਖੇ ਜਾਣ ਵਾਲੇ ਅਧਿਕਾਰੀ ਦਾ ਨਾਂ ਕੇ ਕੇ ਸਿੰਘ ਹੈ, ਜੋ ਕਿ ਏ.ਡੀ.ਐਮ. ਸੀਨੀਅਰ ਅਧਿਕਾਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਅਧਿਕਾਰੀ ਨੇ ਆਪਣੀ ਹੰਕਾਰ ਦਿਖਾਉਂਦੇ ਹੋਏ ਜ਼ਮੀਨ 'ਤੇ ਪਏ ਵਿਦਿਆਰਥੀ ਦੇ ਹੱਥ, ਪੈਰ ਅਤੇ ਮੂੰਹ 'ਤੇ ਡੰਡਿਆਂ ਨਾਲ ਵਾਰ ਕੀਤਾ। ਇਸ ਤੋਂ ਬਾਅਦ ਵਿਦਿਆਰਥੀ ਜ਼ਮੀਨ 'ਤੇ ਬੇਹੋਸ਼ ਪਿਆ ਰਿਹਾ। ਉਸ ਨੇ ਪਹਿਲਾਂ ਹੱਥ ਵਿੱਚ ਫੜੇ ਤਿਰੰਗੇ ਤੋਂ ਆਪਣਾ ਮੂੰਹ ਬਚਾਉਣ ਦੀ ਕੋਸ਼ਿਸ਼ ਕੀਤੀ, ਫਿਰ ਇੱਕ ਪੁਲਿਸ ਵਾਲੇ ਤੋਂ ਤਿਰੰਗਾ ਖੋਹ ਲਿਆ ਅਤੇ ਇਸ ਦੌਰਾਨ ਏਡੀਐਮ ਸਾਹਿਬ ਵੀ ਬਿਨਾਂ ਰੁਕੇ ਵਿਦਿਆਰਥੀ 'ਤੇ ਲਾਠੀਆਂ ਦੀ ਵਰਖਾ ਕਰਦੇ ਰਹੇ। ਇਸ ਤੋਂ ਬਾਅਦ ਜਦੋਂ ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵਾਲਿਆਂ ਨੇ ਉਸ ਦੇ ਵਾਲ ਖਿੱਚ ਕੇ ਜ਼ਮੀਨ 'ਤੇ ਸੁੱਟ ਦਿੱਤੇ।

ਮਾਮਲਾ ਸੁਰਖੀਆਂ 'ਚ ਆਉਣ ਤੋਂ ਬਾਅਦ ਹੁਣ ਏਡੀਐਮ ਕੇਕੇ ਸਿੰਘ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਮ ਦੇ ਆਦੇਸ਼ 'ਤੇ 2 ਮੈਂਬਰੀ ਟੀਮ ਏਡੀਐਮ ਕ੍ਰਿਸ਼ਨਾ ਕਨ੍ਹਈਆ ਪ੍ਰਸਾਦ ਦੀ ਜਾਂਚ ਕਰੇਗੀ। ਏਡੀਐਮ ਹੋਣ ਦੇ ਬਾਵਜੂਦ ਕੇਕੇ ਸਿੰਘ ਨੇ ਤਿਰੰਗੇ ਦਾ ਅਪਮਾਨ ਕੀਤਾ ਹੈ। ਸਿਟੀ ਐਸਪੀ ਸੈਂਟਰਲ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ, ਦੋ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

Get the latest update about Patna viral video, check out more about viral video Patna, Patna ADM lathi charge, Patna protest & student protest in Patna

Like us on Facebook or follow us on Twitter for more updates.