ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਬਰਾਂਡਿਸ਼ਿੰਗ ਕਰਨ ਵਾਲਿਆਂ ਨੂੰ ਕਈ ਚੇਤਾਵਨੀਆਂ ਦੇ ਬਾਵਜੂਦ, ਬਦਮਾਸ਼ ਸਜ਼ਾ ਤੋਂ ਬੇਖ਼ਬਰ ਨਜ਼ਰ ਆ ਰਹੇ ਹਨ। ਪੰਜਾਬ ਦੇ ਲੁਧਿਆਣਾ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ। ਵੀਡੀਓ 'ਚ ਬਾਈਕ ਸਵਾਰ ਨੌਜਵਸਨ ਸੜਕ 'ਤੇ ਘੁੰਮਦੇ ਹੋਏ ਹਵਾ 'ਚ ਖੁੱਲ੍ਹੇਆਮ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਥਾਣਾ ਪੀਏਯੂ ਦੇ ਖੇਤਰ ਦਾ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ 25 ਜਨਵਰੀ 2023 ਨੂੰ ਕੁਝ ਸ਼ਰਾਰਤੀ ਅਨਸਰ ਪ੍ਰਤਾਪ ਸਿੰਘ ਵਾਲਾ ਇਲਾਕੇ ਵਿੱਚ ਇੱਕ ਨਿਵਾਸੀ ਦੇ ਘਰ ਦੇ ਬਾਹਰ ਆਏ ਅਤੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਕਮਲਜੀਤ ਕੌਰ ਨਾਮ ਦੀ ਵਸਨੀਕ ਨੇ ਅਣਪਛਾਤੇ ਮੁੰਡਿਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਇਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਕਤ ਮੁੰਡਿਆਂ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਹ ਘਟਨਾ ਤੋਂ ਇਕ ਦਿਨ ਪਹਿਲਾਂ ਦੀ ਹੈ। ਵੀਡੀਓ 'ਚ ਸਾਫ ਤੌਰ 'ਤੇ ਕੁਝ ਬਦਮਾਸ਼ ਬਾਈਕ 'ਤੇ ਸਵਾਰ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਕੈਮਰੇ 'ਤੇ ਗਾਲ੍ਹਾਂ ਕੱਢਦੇ ਅਤੇ ਖੁੱਲ੍ਹੇਆਮ ਹਵਾ 'ਚ ਗੋਲੀਬਾਰੀ ਕਰਦੇ ਸੁਣਿਆ ਜਾ ਸਕਦਾ ਹੈ। ਫਿਰ ਅਗਲੇ ਦਿਨ ਪ੍ਰਤਾਪ ਸਿੰਘ ਵਾਲਾ 'ਚ ਬਦਮਾਸ਼ਾਂ ਨੇ ਘਰ ਦੇ ਗੇਟ 'ਤੇ ਫਾਇਰਿੰਗ ਕਰ ਦਿੱਤੀ।
ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਵਾਇਰਲ ਹੋਈ ਵੀਡੀਓ 'ਚ ਸਾਗਰ ਨਿਊਟਰੋਨ ਨਾਂ ਦੇ ਵਿਅਕਤੀ ਨੂੰ ਇੰਸਟਾਗ੍ਰਾਮ 'ਤੇ ਟੈਗ ਕੀਤਾ ਹੋਇਆ ਦਿਖਾਈ ਦੇ ਰਿਹਾ ਹੈ। ਸਾਹਮਣੇ ਆਈ ਵੀਡੀਓ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਗਰ ਨਿਊਟਰੌਨ ਮੇਰਾ ਵੱਡਾ ਭਰਾ ਹੈ।
Get the latest update about LUDHIANA YOUTHS OPEN FIRE IN AIR, check out more about PUNJAB NEWS TODAY, VIRAL VIDEO, LUDHIANA FIRING VIDEO & LATEST PUNJAB NEWS
Like us on Facebook or follow us on Twitter for more updates.