ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਕੱਪੜਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਫੈਕਟਰੀ 'ਚ ਪਿਆ ਕਾਫੀ ਸਮਾਨ ਸੜ ਸਵਾਹ ਹੋ ਗਿਆ। ਇਹ ਹਾਦਸਾ ਬਹਾਦਰਕੇ ਰੋਡ ਤੇ ਹੋਇਆ ਹੈ। ਅੱਗ ਲਗਣ ਦੀ ਖ਼ਬਰ ਮਿਲਦੇ ਹੀ ਫੈਕਟਰੀ ਦੇ ਮਾਲਿਕ ਫਟਾਫਟ ਮੌਕੇ 'ਤੇ ਪਹੁੰਚੇ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਵਰਕਰ ਫੈਕਟਰੀ ਵਿਚ ਮੌਜੂਦ ਸਨ। ਅੱਗ ਨੂੰ ਦੇਖ ਕੇ ਵਰਕਰਾਂ ਵਿੱਚ ਭਾਜੜ ਮੱਚ ਗਈ। ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਅੱਗ ਦੀਆ ਉੱਚੀਆਂ-ਉੱਚੀਆਂ ਲਪਟਾਂ ਵਿੱਚ ਆ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਆਪਣੀ ਕਾਰਵਾਈ ਸ਼ੁਰੂ ਕੀਤੀ। ਇਹ ਹਾਦਸਾ ਬੀ.ਐੱਸ ਫੈਬਰਿਕ ਲਿਮਿਟਿਡ ਫੈਕਟਰੀ ਵਿਚ ਹੋਇਆ ਹੈ।
ਜਾਣਕਾਰੀ ਮੁਤਾਬਿਕ ਜਿਸ ਸਮੇਂ ਇਹ ਅੱਗ ਲੱਗੀ ਉਸ ਵੇਲੇ ਫੈਕਟਰੀ ਦੇ ਅੰਦਰ ਵਰਕਰ ਪਹਿਲੀ ਮੰਜਿਲ ਤੇ ਕੰਮ ਕਰ ਰਹੇ ਸਨ। ਕੁਝ ਹੀ ਪਲਾਂ 'ਚ ਇਹ ਅੱਗ ਪਹਿਲੀ ਮੰਜਿਲ ਤੋਂ ਦੂਜੀ ਮੰਜਿਲ ਤੇ ਪਹੁੰਚ ਗਈ ਤੇ ਫੈਕਟਰੀ 'ਚ ਭਾਜੜ ਮੱਚ ਗਈ। ਅੱਗ ਨੂੰ ਦੇਖ ਕੇ ਆਸ-ਪਾਸ ਦੇ ਲੋਕ ਵੀ ਮਦਦ ਲਈ ਆਏ। ਲੋਕਾਂ ਦੇ ਪਾਣੀ ਦੀਆ ਪਾਈਪਾਂ ਦੇ ਨਾਲ ਅੱਗ ਬੁਝਾਨ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗ ਤੇ ਕਾਬੂ ਨਾ ਕਰ ਸਕਦੇ, ਜਿਸ ਕਾਰਨ ਫੈਕਟਰੀ ਵਿੱਚ ਧਮਾਕੇ ਹੋਣ ਲੱਗੇ। ਲੋਕਾਂ ਨੇ ਜਲਦੀ ਤੋਂ ਜਲਦੀ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਅੱਗ ਬੁਝਾਨ ਦੀ ਕੋਸ਼ਿਸ਼ ਕੀਤੀ,ਪਰ ਅੱਗ ਵੱਧਦੀ ਰਹੀ।
ਇਹ ਵੀ ਪੜ੍ਹੋ:- Video: ਫਗਵਾੜਾ-ਚੰਡੀਗੜ੍ਹ ਹਾਈਵੇਅ 'ਤੇ ਦਰਦਨਾਕ ਹਾਦਸਾ, ਟਰਾਲਾ ਪਲਟਣ ਨਾਲ ਕਾਰ 'ਚ ਸਵਾਰ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਇਸ ਭਿਆਨਕ ਅੱਗ ਦੇ ਕਾਰਨ ਫੈਕਟਰੀ ਦਾ ਕਾਫੀ ਨੁਕਸਾਨ ਹੋਇਆ। ਫੈਕਟਰੀ ਵਿੱਚ ਸਾਰਾ ਕੁੱਝ ਕੱਪੜੇ ਅਤੇ ਸਾਮਾਨ ਵੀ ਸੜ ਗਿਆ। ਅਜੇ ਤੱਕ ਅੱਗ ਲੱਗਣ ਦਾ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ ਪਰ ਕੁੱਝ ਲੋਕਾਂ ਦੇ ਕਹਿਣ ਅਨੁਸਾਰ ਅੱਗ ਸ਼ਾਰਟ ਸਰਕਿਟ ਡਰ ਕਰਕੇ ਲੱਗੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਗਰਾਉਂਡ ਫਲੋਰ ਤੋਂ ਲੱਗੀ ਸੀ ਅਤੇ ਵੱਧਦੀ-ਵੱਧਦੀ ਅੱਗ ਦੂਜੀ ਮੰਜ਼ਿਲ ਤੱਕ ਪਹੁੰਚ ਗਈ।
ਫਾਇਰ ਬ੍ਰਿਗੇਡ ਵਾਲੇ ਨੇ 4-5 ਘੰਟਿਆਂ ਦੇ ਲੰਮੇ ਬਾਅਦ ਅੱਗ ਬੁਝਾਉਣ ਵਿੱਚ ਸਫਲ ਹੋਏ ਅਤੇ ਅੰਦਰ ਫਸੇ ਵਰਕਰਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ।
Get the latest update about Ludhiana latest news, check out more about Punjab latest news, Ludhiana news, Punjab news & true scoop Punjabi
Like us on Facebook or follow us on Twitter for more updates.