VIDEO:ਗੁਜਰਾਤ 'ਚ PM ਨਰਿੰਦਰ ਮੋਦੀ ਦੀ ਰੈਲੀ ਦੇ ਪੰਡਾਲ 'ਚੋਂ ਨਟ-ਬੋਲਟ ਖੋਲ੍ਹਣ ਦੇ ਦੋਸ਼ 'ਚ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਵੀਡੀਓ ਵਿੱਚ PM ਮੋਦੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਕਿਉਂਕਿ ਗ੍ਰਿਫ਼ਤਾਰ ਵਿਅਕਤੀ ਜਦੋਂ ਬੋਲਟ ਹਟਾ ਰਿਹਾ ਸੀ, ਉਸ ਸਮੇ PM ਆਪਣਾ ਭਾਸ਼ਣ ਦੇ ਰਹੇ ਸਨ.....

ਗੁਜਰਾਤ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਮੁਤਾਬਕ ਥਰੜ 'ਚ ਹੋਈ PM ਨਰਿੰਦਰ ਮੋਦੀ ਦੀ ਰੈਲੀ ਤੋਂ ਇੱਕ ਵਾਇਰਲ ਵੀਡੀਓ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ 2 ਨਵੰਬਰ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਸੀ ਜਿਸ ਵਿੱਚ ਵਿਅਕਤੀ ਨੂੰ ਬੋਲਟ ਕੱਢਦੇ ਹੋਏ ਦੇਖਿਆ ਗਿਆ ਸੀ। PM ਮੋਦੀ ਦੁਆਰਾ ਸੰਬੋਧਿਤ ਕੀਤੀ ਜਾ ਰਹੀ ਰੈਲੀ ਲਈ ਪੰਡਾਲ ਤਿਆਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵਾਇਰਲ ਵੀਡੀਓ ਵਿੱਚ PM ਮੋਦੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਕਿਉਂਕਿ ਗ੍ਰਿਫ਼ਤਾਰ ਵਿਅਕਤੀ ਜਦੋਂ ਬੋਲਟ ਹਟਾ ਰਿਹਾ ਸੀ, ਉਸ ਸਮੇ PM ਆਪਣਾ ਭਾਸ਼ਣ ਦੇ ਰਹੇ ਸਨ। 
PM ਮੋਦੀ ਥਰੜ 'ਚ 8000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਜਲ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਣ ਮੌਕੇ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਇਨ੍ਹਾਂ ਪ੍ਰਾਜੈਕਟਾਂ ਨਾਲ ਗੁਜਰਾਤ ਦੇ ਛੇ ਜ਼ਿਲ੍ਹਿਆਂ ਦੇ ਲਗਭਗ 1000 ਪਿੰਡਾਂ ਨੂੰ ਲਾਭ ਹੋਵੇਗਾ। ਸੂਤਰਾਂ ਮੁਤਾਬਕ ਇਹ ਵੀਡੀਓ ਉਦੋਂ ਸਾਹਮਣੇ ਆਇਆ ਜਦੋ ਮੋਰਬੀ 'ਚ ਪੁਲ ਟੁੱਟਣ ਕਾਰਨ 150 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਬਨਾਸਕਾਂਠਾ ਪੁਲਿਸ ਹਰਕਤ ਵਿੱਚ ਆਈ। ਉਨ੍ਹਾਂ ਨੇ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੁਣ ਪੁਲਿਸ ਵੱਲੋਂ ਬੋਲਟ ਨੂੰ ਹਟਾਉਣ ਦੇ ਮਕਸਦ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜਿਆ ਗਿਆ ਵਿਅਕਤੀ ਥਰੜ ਦਾ ਰਹਿਣ ਵਾਲਾ ਹੈ।


ਜਾਣਕਾਰੀ ਮੁਤਾਬਕ ਅਜਿਹੀ ਹੀ ਇੱਕ ਘਟਨਾ 2018 'ਚ ਹੋ ਚੁੱਕੀ ਹੈ। ਜਦੋ ਪੱਛਮੀ ਬੰਗਾਲ 'ਚ PM ਮੋਦੀ ਦੀ ਰੈਲੀ ਦੇ ਪੰਡਾਲ ਦੇ ਡਿੱਗਣ ਕਾਰਨ 90 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਇਲਾਵਾ 2013 'ਚ PM ਦੀ ਪਟਨਾ 'ਚ ਹੋਈ ਰੈਲੀ 'ਚ ਸੀਰੀਅਲ ਬੰਬ ਬਲਾਸਟ ਹੋ ਚੁਕੇ ਹਨ। ਅਜਿਹੇ 'ਚ PM ਦੀ ਸੁਰੱਖਿਆ 'ਚ ਕਮੀ ਦਾ ਵਿਸ਼ਾ ਬਣ ਸਕਦੀ ਹੈ। ਸ਼ੋਸ਼ਲ ਮੀਡਿਆ ਤੇ ਲੋਕ ਇਸਨੂੰ ਮੋਰਬੀ ਹਾਦਸੇ ਨਾਲ ਜੋੜ ਕ ਦੇਖਦੇ ਹੋਏ ਇੱਕ ਵੱਡੀ ਸਾਜ਼ਿਸ਼ ਦੀ ਆਸ਼ੰਕਾ ਜਤਾ ਰਹੇ ਹਨ ।  

Get the latest update about PM Narendra Modi, check out more about PM Modi, THARAD PUBLIC MEETING, MAN ARRESTED FOR REMOVING NUT BOLT & PM Modi Sabotage

Like us on Facebook or follow us on Twitter for more updates.