Video: ਦਿੱਲੀ, ਮੰਗੋਲਪੁਰੀ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਝਗੜੇ ਤੋਂ ਬਾਅਦ ਹਥਿਆਰਬੰਦ ਨੌਜਵਾਨਾਂ ਵਲੋਂ ਚਾਕੂਆਂ ਨਾਲ ਕੀਤਾ ਗਿਆ ਹਮਲਾ

ਇਹ ਘਟਨਾ ਮੰਗੋਲਪੁਰ ਦੇ ਕੇ-ਬਲਾਕ ਵਿੱਚ ਸ਼ਾਮ 4:30 ਵਜੇ (IST) ਦਿਨ ਦਿਹਾੜੇ ਵਾਪਰੀ, ਜਿਸ ਨਾਲ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ

ਨਵੀਂ ਦਿੱਲੀ ਦੇ ਮੰਗੋਲਪੁਰ ਖੇਤਰ 'ਚ ਵਾਪਰੀ ਇਸ ਘਟਨਾ ਨੇ ਦਿੱਲੀ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਿਥੇ ਇੱਕ ਹਥਿਆਰਬੰਦ ਗਰੁੱਪ ਨੇ ਸ਼ੁੱਕਰਵਾਰ ਨੂੰ ਵੱਡੇ ਪੱਧਰ 'ਤੇ ਲੋਕਾਂ ਤੇ ਚਾਕੂ ਨਾਲ ਹਮਲਾ ਕਰ 1 ਦੀ ਹੱਤਿਆ ਕਰ ਦਿੱਤੀ ਅਤੇ 4 ਨੂੰ ਜ਼ਖਮੀ ਕਰ ਦਿੱਤਾ। ਦਿੱਲੀ ਪੁਲਿਸ ਨੇ ਚਾਕੂ ਮਾਰ ਕੇ ਜ਼ਖਮੀ ਹੋਏ ਤਿੰਨ ਲੋਕਾਂ ਦੀ ਪਛਾਣ ਅਰਮਾਨ, ਮੌਂਟੀ ਉਰਫ ਮੋਇਨ ਖਾਨ ਅਤੇ ਫਰਦੀਨ ਵਜੋਂ ਕੀਤੀ ਹੈ। ਜਦੋਂ ਕਿ ਝਗੜੇ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ ਅਰਮਾਨ ਵਜੋਂ ਹੋਈ ਹੈ। ਇਹ ਘਟਨਾ ਮੰਗੋਲਪੁਰ ਦੇ ਕੇ-ਬਲਾਕ ਵਿੱਚ ਸ਼ਾਮ 4:30 ਵਜੇ (IST) ਦਿਨ ਦਿਹਾੜੇ ਵਾਪਰੀ, ਜਿਸ ਨਾਲ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਭਿਆਨਕ ਘਟਨਾ ਨੂੰ ਗੁਆਂਢੀਆਂ ਦੁਆਰਾ ਆਪਣੇ ਮੋਬਾਈਲ 'ਚ ਫਿਲਮਾਇਆ ਗਿਆ ਸੀ ਜੋਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।


ਮੰਗੋਲਪੁਰੀ ਦੇ ਵਾਇਰਲ ਵੀਡੀਓ ਵਿੱਚ ਲੋਕਾਂ ਦੇ ਇੱਕ ਸਮੂਹ ਨੂੰ ਇੱਕ ਘਰ ਦੇ ਬਾਹਰ ਝਗੜਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਤੇਜ਼ਧਾਰ ਚਾਕੂ ਫੜਿਆ ਹੋਇਆ ਹੈ ਅਤੇ ਉਸ ਨਾਲ ਆਦਮੀਆਂ 'ਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿੱਚ ਔਰਤਾਂ ਆਪਣੇ ਪਰਿਵਾਰਕ ਮੈਂਬਰਾਂ ਤੇ ਹਮਲਾ ਹੁੰਦਾ ਦੇਖ ਚੀਕਦੀਆਂ ਰੋਂਦੀਆਂ ਨਜ਼ਰ ਆ ਰਹੀਆਂ ਹਨ। ਇਹ ਘਟਨਾ ਇੰਨੀ ਭਿਆਨਕ ਹੈ ਕਿ ਵੀਡੀਓ ਬਣਾਉਣ ਵਾਲੇ ਗੁਆਂਢੀ ਵੀ ਚੀਕਣ ਲੱਗੇ।
ਇਸ ਘਟਨਾ 'ਚ ਘਾਇਲ ਹੋਏ ਫਰਦੀਨ ਨੇ ਦਾਅਵਾ ਕੀਤਾ ਕਿ ਉਸ ਦੇ ਘਰ ਤੋਂ ਲੰਘਦੇ ਸਮੇਂ ਉਸ ਦੀ ਸਾਈਕਲ ਨੂੰ ਛੂਹਣ ਤੋਂ ਬਾਅਦ ਉਸ ਦਾ ਇਨ੍ਹਾਂ ਹਮਲਾਵਰਾਂ ਦੇ ਭਰਾ ਨਾਲ ਝਗੜਾ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਜਖਮੀਆਂ ਨੂੰ ਇਲਾਜ ਲਈ ਸੰਜੇ ਗਾਂਧੀ ਮੈਮੋਰੀਅਲ (ਐਸਜੀਐਮ) ਹਸਪਤਾਲ ਲਿਜਾਇਆ ਗਿਆ। ਦਿੱਲੀ ਪੁਲਿਸ ਮੁਤਾਬਕ ਫਰਦੀਨ ਦੇ ਘਰ ਪਰਤਣ ਤੋਂ ਬਾਅਦ ਉਸ ਦੇ ਭਰਾ ਮੋਇਨ ਨੇ ਜਾ ਕੇ ਸ਼ਾਂਤੀ ਨਾਲ ਮਾਮਲਾ ਸੁਲਝਾਉਣ ਦਾ ਫੈਸਲਾ ਕੀਤਾ। ਹਾਲਾਂਕਿ ਉਸ ਦੀ ਅਤੇ ਦੋਸ਼ੀ ਵਿਚਕਾਰ ਬਹਿਸ ਹੋ ਗਈ, ਜਿਸ ਸਮੇਂ ਫਰਦੀਨ ਅਤੇ ਉਸ ਦਾ ਚਚੇਰਾ ਭਰਾ ਅਰਮਾਨ ਦੋਵੇਂ ਮੌਜੂਦ ਸਨ। ਫਿਰ ਦੋਸ਼ੀ ਅਤੇ ਉਸ ਦੇ ਭਰਾ ਨੇ ਕਥਿਤ ਤੌਰ 'ਤੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ 'ਤੇ ਹਮਲਾ ਕੀਤਾ। ਮੁਲਜ਼ਮ ਫਿਰ ਕਿਸੇ ਹੋਰ ਵਿਅਕਤੀ ਤੋਂ ਬਦਲਾ ਲੈਣ ਲਈ ਮੰਗੋਲਪੁਰੀ ਦੇ ਓ ਬਲਾਕ ਵਿੱਚ ਗਿਆ ਅਤੇ ਬਾਅਦ ਵਿੱਚ ਆਪਣੇ ਦੋ ਦੋਸਤਾਂ ਨੂੰ ਚਾਕੂ ਮਾਰ ਕੇ ਉਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਮੰਗੋਲਪੁਰੀ ਕਾਂਡ ਵਿੱਚ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦੋ ਕੇਸ ਦਰਜ ਕੀਤੇ ਹਨ ਅਤੇ ਸ਼ਾਹਰੁਖ ਅਤੇ ਉਸ ਦੇ ਕੁਝ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Get the latest update about DELHI MANGULPURI VIRAL VIDEO, check out more about NEW DELHI MANGOLPURI MASS STABBING VIDEO, MANGOLPURI MASS STABBING VIRAL VIDEO, MASS STABBING MANGOLPURI & INDIA NEWS

Like us on Facebook or follow us on Twitter for more updates.