Video: ਜਨ੍ਮਸ਼ਟਮੀ ਮੌਕੇ ਹਾਦਸਾ, ਬਾਂਕੇ ਬਿਹਾਰੀ ਮੰਦਿਰ 'ਚ ਆਰਤੀ ਮੌਕੇ ਵਧੀ ਭੀੜ, 2 ਸ਼ਰਧਾਲੂਆਂ ਦੀ ਦਮ ਘੁੱਟਣ ਨਾਲ ਹੋਈ ਮੌਤ

ਮੰਦਰ ਦੇ ਵਿਹੜੇ ਵਿੱਚ ਲਗਭਗ 800 ਸ਼ਰਧਾਲੂ ਇਕੱਠੇ ਹੋ ਸਕਦੇ ਹਨ। 50 ਹਜ਼ਾਰ ਤੋਂ ਵੱਧ ਸ਼ਰਧਾਲੂ ਸਮਰੱਥਾ ਨਾਲ ਇੱਥੇ ਪੁੱਜੇ ਹੋਣ ਦਾ ਅੰਦਾਜ਼ਾ ਹੈ। ਵੱਡੀ ਭੀੜ ਕਾਰਨ ਕੁਝ ਸ਼ਰਧਾਲੂਆਂ ਦਾ ਦਮ ਘੁੱਟ ਗਿਆ

ਜਨਮ ਅਸ਼ਟਮੀ ਦਾ ਜਸ਼ਨ ਕੱਲ ਉਸ ਵੇਲੇ ਮਾਤਮ ਤੇ ਭਗਦੜ 'ਚ ਬਦਲ ਗਿਆ ਜਦੋਂ ਮਥੁਰਾ ਦੇ ਬਾਂਕੇ ਬਿਹਾਰੀ ਮੰਦਰ 'ਚ ਮੰਗਲਾ ਆਰਤੀ ਦੌਰਾਨ ਜਰੂਰਤ ਤੋਂ ਵੱਧ ਸ਼ਰਧਾਲੂਆਂ ਦੇ ਮੰਦਿਰ ਚ ਦੱਖਣ ਹੋਣ ਕਾਰਨ ਦੋ ਸ਼ਰਧਾਲੂਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। 8 ਸ਼ਰਧਾਲੂਆਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਹੈ। ਭੀੜ ਇੰਨੀ ਜ਼ਿਆਦਾ ਸੀ ਕਿ 50 ਤੋਂ ਜ਼ਿਆਦਾ ਲੋਕ ਬੇਹੋਸ਼ ਹੋ ਗਏ। ਇਸ ਹਾਦਸੇ 'ਚ ਪੁਲਿਸ ਪ੍ਰਸਾਸ਼ਨ ਦੀ ਵੱਡੀ ਨਾਕਾਮੀ ਸਾਹਮਣੇ ਆਈ ਹੈ।  ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ 800 ਦੀ ਕਪੈਸਟੀ ਵਾਲੇ ਮੰਦਿਰ ਚ ਹਜ਼ਾਰਾਂ ਦੀ ਸੰਖਿਆ 'ਚ ਸ਼ਰਧਾਲੂ ਆ ਗਏ ਸਨ।  
ਜਾਣਕਾਰੀ ਮੁਤਾਬਿਕ ਠਾਕੁਰ ਬਾਂਕੇ ਬਿਹਾਰੀ ਮੰਦਿਰ ਵਿੱਚ 12 ਵਜੇ ਸ਼੍ਰੀ ਕ੍ਰਿਸ਼ਨ ਦਾ ਭੋਗ ਪਾਇਆ ਗਿਆ। ਇਸ ਤੋਂ ਬਾਅਦ ਠਾਕੁਰ ਜੀ ਦਾ ਵਿਸ਼ੇਸ਼ ਮੇਕਅੱਪ ਕੀਤਾ ਗਿਆ। ਇਸ ਦੌਰਾਨ ਦਰਵਾਜ਼ੇ ਬੰਦ ਕਰ ਦਿੱਤੇ ਗਏ। ਮੰਦਿਰ ਦੇ ਵਿਹੜੇ ਵਿੱਚ ਸ਼ਰਧਾਲੂ ਇਕੱਠੇ ਹੁੰਦੇ ਰਹੇ। 1.45 ਵਜੇ ਦਰਵਾਜ਼ੇ ਮੁੜ ਖੋਲ੍ਹੇ ਗਏ। ਇਸ ਤੋਂ ਬਾਅਦ ਦੁਪਹਿਰ 1.55 ਵਜੇ ਮੰਗਲਾ ਆਰਤੀ ਸ਼ੁਰੂ ਹੋਈ। ਮੰਦਰ ਦੇ ਵਿਹੜੇ ਵਿੱਚ ਲਗਭਗ 800 ਸ਼ਰਧਾਲੂ ਇਕੱਠੇ ਹੋ ਸਕਦੇ ਹਨ। 50 ਹਜ਼ਾਰ ਤੋਂ ਵੱਧ ਸ਼ਰਧਾਲੂ ਸਮਰੱਥਾ ਨਾਲ ਇੱਥੇ ਪੁੱਜੇ ਹੋਣ ਦਾ ਅੰਦਾਜ਼ਾ ਹੈ। ਵੱਡੀ ਭੀੜ ਕਾਰਨ ਕੁਝ ਸ਼ਰਧਾਲੂਆਂ ਦਾ ਦਮ ਘੁੱਟ ਗਿਆ।  
ਜਿਸ ਸਮੇਂ ਮੰਦਰ 'ਚ ਹਾਦਸਾ ਹੋਇਆ, ਉਸ ਸਮੇਂ ਡੀਐੱਮ, ਐੱਸਐੱਸਪੀ, ਨਗਰ ਨਿਗਮ ਕਮਿਸ਼ਨਰ ਸਮੇਤ ਪੁਲਸ ਫੋਰਸ ਮੌਜੂਦ ਸੀ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਇਨ੍ਹਾਂ ਵੀਡੀਓ 'ਚ ਮੰਦਰ ਦੇ ਸੇਵਾਦਾਰਾਂ ਮੁਤਾਬਕ ਅਧਿਕਾਰੀਆਂ ਦੇ ਰਿਸ਼ਤੇਦਾਰ ਛੱਤ 'ਤੇ ਬਣੀ ਬਾਲਕੋਨੀ ਤੋਂ ਦਰਸ਼ਨ ਕਰ ਰਹੇ ਸਨ। ਅਧਿਕਾਰੀਆਂ ਨੇ ਉਸ ਦੇ ਪਰਿਵਾਰ ਦੀ ਸੁਰੱਖਿਆ ਲਈ ਉਪਰਲੀ ਮੰਜ਼ਿਲ ਦੇ ਗੇਟ ਬੰਦ ਕਰ ਦਿੱਤੇ। ਦੇਖਿਆ ਜਾ ਸਕਦਾ ਹੈ ਕਿ ਅਧਿਕਾਰੀ ਛੱਤ 'ਤੇ ਬਾਲਕੋਨੀ 'ਚ ਹਨ, ਜਦੋਂ ਕਿ ਹੇਠਾਂ ਸ਼ਰਧਾਲੂ ਧੱਕੇ ਮਾਰ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਹੋਲੀ ਹੋਲੀ ਭੀੜ ਦਾ ਦਬਾਅ ਵਧਣ ਲੱਗਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। 
ਇਸ ਹਾਦਸੇ ਤੋਂ ਬਾਅਦ ਬਚਾਅ 'ਚ ਪੁਲਿਸ ਦੇ ਨਾਲ-ਨਾਲ ਮੰਦਰ ਦੇ ਪਹਿਰੇਦਾਰ, ਸ਼ਰਧਾਲੂ ਵੀ ਮਦਦ ਕਰਦੇ ਨਜ਼ਰ ਆਏ। ਇਸ ਦੌਰਾਨ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ, ਜੋ ਬਾਹਰ ਕੱਢੇ ਜਾਣ ਦੇ ਕੁਝ ਸਮੇਂ ਬਾਅਦ ਹੀ ਠੀਕ ਮਹਿਸੂਸ ਕਰਨ ਲਗੇ।
ਹਾਦਸੇ ਦੇ ਵੱਡੇ ਕਾਰਨ...
*ਮੰਦਰ ਕੰਪਲੈਕਸ ਦੇ ਵਿਹੜੇ ਵਿੱਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।
*ਪਰਿਸਰ ਤੋਂ ਦੋ ਨਿਕਾਸ ਗੇਟ ਰੱਖੇ ਗਏ ਸਨ। ਪਰ ਉਹ ਬਲਾਕ ਹੋ ਗਏ।
*ਅਧਿਕਾਰੀ ਵੀਆਈਪੀ ਦਰਸ਼ਨਾਂ ਵਿੱਚ ਰੁੱਝੇ ਹੋਏ ਸਨ। ਪ੍ਰਬੰਧ ਵਿਗੜਦੇ ਰਹੇ।

ਹਾਦਸੇ ਤੋਂ ਬਾਅਦ ਕਮਿਸ਼ਨਰ ਅਮਿਤ ਗੁਪਤਾ ਅਤੇ ਆਈਜੀ ਨਚੀਕੇਤਾ ਝਾਅ ਵੀ ਮਥੁਰਾ ਪਹੁੰਚ ਗਏ ਹਨ। ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਲੋਕਾਂ ਨਾਲ ਗੱਲਬਾਤ ਕੀਤੀ। ਬਾਂਕੇ ਬਿਹਾਰੀ ਮੰਦਰ ਦੇ ਸੇਵਾਦਾਰਾਂ ਦਾ ਦਾਅਵਾ ਹੈ ਕਿ ਅਧਿਕਾਰੀ ਵੀਆਈਪੀ ਪ੍ਰਬੰਧਾਂ ਵਿੱਚ ਰੁੱਝੇ ਹੋਏ ਸਨ। ਇਸ ਮਾਮਲੇ 'ਚ ਐੱਸਐੱਸਪੀ ਅਭਿਸ਼ੇਕ ਯਾਦਵ ਦਾ ਕਹਿਣਾ ਹੈ, "ਮੰਦਰ ਦੀ ਚਾਰਦੀਵਾਰੀ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਜੇਕਰ ਅਜਿਹਾ ਹੁੰਦਾ ਤਾਂ ਕੈਮਰਿਆਂ 'ਚ ਸਭ ਕੁਝ ਰਿਕਾਰਡ ਹੋ ਜਾਣਾ ਸੀ।"
Get the latest update about mathura news, check out more about banke bihari mandir accident, mathura janamashtami accident, janamashtami accident in mathura & national news in punjabi

Like us on Facebook or follow us on Twitter for more updates.