ਆਮ ਤੌਰ 'ਤੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਲੋਕ ਸ਼ਮਸ਼ਾਨਘਾਟ 'ਤੇ ਜਾਂਦੇ ਹਨ ਪਰ ਅੰਮ੍ਰਿਤਸਰ ਦੇ ਲੋਕਾਂ ਨੇ ਬੁੱਧਵਾਰ ਨੂੰ ਸ਼ਮਸ਼ਾਨਘਾਟ 'ਤੇ ਵਿਆਹ ਦੀ ਬਰਾਤ ਦਾ ਆਨੰਦ ਮਾਣਿਆ। ਇਹ ਅਜੀਬ ਘਟਨਾ ਅੰਮ੍ਰਿਤਸਰ ਦੇ ਮੋਖਮਪੁਰਾ ਇਲਾਕੇ ਵਿੱਚ ਵਾਪਰੀ ਹੈ ਜਿਥੋਂ ਦੇ ਇੱਕ ਸ਼ਮਸ਼ਾਨਘਾਟ ਵਿੱਚ ਇਹ ਅਨੌਖਾ ਵਿਆਹ ਹੋਇਆ ਸੀ।
ਜਾਣਕਾਰੀ ਮੁਤਾਬਿਕ ਇਹ ਵਿਆਹ ਮੰਗਲਵਾਰ ਨੂੰ ਜੋੜਾ ਫਾਟਕ ਤੋਂ ਬਿੱਲਾ ਵਾਲਾ ਚੌਕ ਮੋਹਕਮਪੁਰਾ ਦੇ ਸ਼ਮਸ਼ਾਨਘਾਟ ਦੇ ਅੰਦਰ ਹੋਇਆ ਸੀ। ਕੁੜੀ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਪਰਿਵਾਰ ਕੋਲ ਪੈਲੇਸ ਬੁੱਕ ਕਰਵਾਉਣ ਲਈ ਵੀ ਪੈਸੇ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਸ਼ਮਸ਼ਾਨਘਾਟ 'ਚ ਵਿਆਹ ਦਾ ਆਯੋਜਨ ਕਰਨਾ ਪਿਆ। ਕੁੜੀ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਹ ਆਪਣੇ ਦਾਦਾ-ਦਾਦੀ ਨਾਲ ਰਹਿੰਦੀ ਸੀ।
ਖਬਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਉਸ ਦੇ ਦਾਦਾ ਜੀ ਦਾ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੀ ਦਾਦੀ ਕੋਲ ਇਕੱਲੀ ਰਹਿ ਗਈ ਸੀ। ਕਿਉਂਕਿ ਉਨ੍ਹਾਂ ਦਾ ਪਰਿਵਾਰ ਕਾਫੀ ਸਮੇਂ ਤੋਂ ਪਿੰਡ 'ਚ ਰਹਿ ਰਿਹਾ ਸੀ ਅਤੇ ਜਿਸ ਕਾਰਨ ਸਥਾਨਕ ਲੋਕਾਂ ਨੇ ਲੜਕੀ ਦਾ ਵਿਆਹ ਕਰਵਾਉਣ 'ਚ ਮਦਦ ਕੀਤੀ। ਗਰੀਬ ਹੋਣ ਕਾਰਨ ਕੁੜੀ ਦੀ ਦਾਦੀ ਕੋਲ ਆਪਣੀ ਪੋਤਰੀ ਦਾ ਵਿਆਹ ਕਰਵਾਉਣ ਲਈ ਪੈਸੇ ਨਹੀਂ ਸਨ। ਇਸ ਲਈ, ਸਥਾਨਕ ਨਿਵਾਸੀਆਂ ਨੇ ਵਿਆਹ ਲਈ ਪੈਸੇ ਇਕੱਠੇ ਕੀਤੇ ਅਤੇ ਕਿਸੇ ਤਰ੍ਹਾਂ ਉਸ ਦਾ ਵਿਆਹ ਸ਼ਮਸ਼ਾਨਘਾਟ ਵਿੱਚ ਕਰਾਇਆ।
ਦੱਸਿਆ ਜਾਂਦਾ ਹੈ ਕਿ ਪਹਿਲਾਂ ਪਿੰਡ ਦੇ ਬਾਹਰਲੇ ਲੋਕਾਂ ਨੇ ਉਨ੍ਹਾਂ ਦੇ ਅਜਿਹਾ ਕਦਮ ਚੁੱਕਣ ਦਾ ਮਜ਼ਾਕ ਉਡਾਇਆ ਸੀ। ਪਰ ਪਰਿਵਾਰ ਵਾਲਿਆਂ ਦੀ ਗੱਲ ਸੁਣਨ ਤੋਂ ਬਾਅਦ ਮੁੰਡਾ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਅਤੇ ਖੁਸ਼ੀ ਖੁਸ਼ੀ ਬਰਾਤ ਲੈ ਕੇ ਪਹੁੰਚ ਗਿਆ। ਇਸ ਤੋਂ ਬਾਅਦ ਇਥੇ ਮੌਜੂਦ ਲੋਕਾਂ ਦੇ ਵਲੋਂ ਇਸ ਜੋੜੀ ਦੇ ਇਸ ਅਨੌਖੇ ਵਿਆਹ ਦੀਆਂ ਤਰੀਫਾਂ ਵੀ ਕੀਤੀਆਂ ਜਾ ਰਹੀਆਂ ਹਨ।
Get the latest update about MARRIAGE AT CREMATORIUM, check out more about PUNJAB NEWS, PUNJAB NEWS TODAY, MARRIAGE IN A CREMATION GROUND & MARRIAGE IN AMRITSAR
Like us on Facebook or follow us on Twitter for more updates.