Video: ਭੂਚਾਲ ਦੇ ਝਟਕਿਆਂ ਨਾਲ ਕੰਬਿਆ ਮੈਕਸੀਕੋ, 7.6 ਤੀਬਰਤਾ ਦੇ ਭੂਚਾਲ ਕਾਰਨ ਝੂਲਦੇ ਨਜ਼ਰ ਆਏ ਇਮਾਰਤਾਂ ਅਤੇ ਟ੍ਰੈਫਿਕ ਸਿਗਨਲ

ਤਾਈਵਾਨਚ ਆਏ ਜ਼ਬਰਦਸਤ ਭੂਚਾਲ ਦੀ ਦਹਿਸ਼ਤ ਤੋਂ ਹਜੇ ਦੁਨੀਆ ਨਿਕਲ ਹੀ ਰਹੀ ਸੀ ਕਿ ਮੈਕਸੀਕੋ ਵੀ ਸੋਮਵਾਰ ਨੂੰ 7.6 ਦੀ ਤੀਬਰਤਾ ਵਾਲੇ ਭੂਚਾਲ ਨਾਲ ਹਿੱਲ ਗਿਆ...

ਤਾਈਵਾਨਚ ਆਏ ਜ਼ਬਰਦਸਤ ਭੂਚਾਲ ਦੀ ਦਹਿਸ਼ਤ ਤੋਂ ਹਜੇ ਦੁਨੀਆ ਨਿਕਲ ਹੀ ਰਹੀ ਸੀ ਕਿ ਮੈਕਸੀਕੋ ਵੀ ਸੋਮਵਾਰ ਨੂੰ 7.6 ਦੀ ਤੀਬਰਤਾ ਵਾਲੇ ਭੂਚਾਲ ਨਾਲ ਹਿੱਲ ਗਿਆ, ਜਿਸ ਵਿੱਚ1 ਵਿਅਕਤੀ ਦੀ ਮੌਤ ਹੋ ਗਈ। ਮੈਕਸੀਕੋ ਵਿਚ ਆਏ ਭੂਚਾਲ ਦੀ ਤੀਬਰਤਾ ਤਾਈਵਾਨ ਵਿਚ ਆਏ ਭੂਚਾਲ ਨਾਲੋਂ ਵੀ ਜ਼ਿਆਦਾ ਘਾਤਕ ਸੀ। ਮੈਕਸੀਕੋ ਭੂਚਾਲ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਦੇਖੀਆਂ ਜਾ ਸਕਦੀਆਂ ਹਨ ਕਿ ਇਹ ਭੂਚਾਲ ਕਿੰਨਾ ਘਾਤਕ ਸੀ। 
ਮੈਕਸੀਕੋ ਦੇ ਭੂਚਾਲ ਦੇ ਵਾਇਰਲ ਵੀਡੀਓ ਵਿੱਚੋਂ ਇੱਕ ਰਿਹਾਇਸ਼ੀ ਕਲੋਨੀ ਵਿੱਚ ਪਾਰਕ ਕੀਤੇ ਕਈ ਵਾਹਨਾਂ ਨੂੰ ਖਿਡੌਣਿਆਂ ਵਾਂਗ ਹਿੱਲਦੇ ਹੋਏ ਦੇਖਿਆ ਗਿਆ ਹੈ। ਇੱਕ ਹੋਰ ਵੀਡੀਓ ਵਿੱਚ ਇੱਕ ਬਹੁ ਮੰਜ਼ਿਲਾ ਇਮਾਰਤ ਨੂੰ ਹਵਾ ਚ ਝੂਲਦੇ ਹੋਏ ਦੇਖਿਆ ਗਿਆ ਹੈ, ਜਿਸ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਰਿਹਾ ਹੈ ਕਿ ਜੇਕਰ ਇਮਾਰਤ ਡਿੱਗ ਜਾਂਦੀ ਤਾਂ ਇਕ ਜਾਨਲੇਵਾ ਹਾਦਸਾ ਹੋ ਸਕਦਾ ਸੀ। ਇੰਨਾ ਹੀ ਨਹੀਂ, 7.6 ਦੀ ਤੀਬਰਤਾ ਵਾਲੇ ਇਹ ਭੂਚਾਲ ਦੇ ਝਟਕਿਆਂ ਨਾਲ ਟ੍ਰੈਫਿਕ ਸਿਗਨਲ ਹਿੱਲ ਰਹੇ ਸਨ।
ਜਿਕਰਯੋਗ ਹੈ ਕਿ ਮੈਕਸੀਕੋ ਸਿਟੀ ਚ ਇਹ ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਦੁਪਹਿਰ 1:05 ਵਜੇ ਸ਼ਹਿਰ ਵਿੱਚ ਆਏ ਜਿਸਦੀ ਤੀਬਰਤਾ 7.5 ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ, ਕਿਸੇ ਵੱਡੇ ਨੁਕਸਾਨ ਦੀ ਹਜੇ ਕੋਈ ਰਿਪੋਰਟ ਨਹੀਂ ਹੈ। ਭੂਚਾਲ ਕੋਲੀਮਾ ਅਤੇ ਮਿਕੋਆਕਨ ਰਾਜਾਂ ਦੀ ਸੀਮਾ ਦੇ ਨੇੜੇ ਅਕੀਲਾ ਦੇ ਦੱਖਣ-ਪੂਰਬ ਵਿਚ 37 ਕਿਲੋਮੀਟਰ (23 ਮੀਲ) ਅਤੇ 15.1 ਕਿਲੋਮੀਟਰ (9.4 ਮੀਲ) ਦੀ ਡੂੰਘਾਈ ਵਿਚ ਕੇਂਦਰਿਤ ਸੀ। 

Get the latest update about MEXICO EARTHQUAKE 2022, check out more about TOP WORLD NEWS, MEXICO EARTHQUAKE VIRAL VIDEO, MEXICO EARTHQUAKE 2022 VIDEO & WORLD NEWS TODAY

Like us on Facebook or follow us on Twitter for more updates.