Video: ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਬਣਾਈਆਂ ਰੋਟੀਆਂ, ਚਮਚ ਨਾਲ ਗੁੰਨ੍ਹਿਆ ਆਟਾ

ਵਾਇਰਲ ਹੋਈ ਵੀਡੀਓ 'ਚ ਸ਼ੈੱਫ ਈਟਨ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਕਾਰੋਬਾਰੀ ਬਿਲ ਗੇਟਸ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ ਉਸ ਨੂੰ ਰੋਟੀ ਬਾਰੇ ਦੱਸਦਾ ਹੈ...

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਰੋਟੀਆਂ ਬਣਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਅਮਰੀਕੀ ਸ਼ੈੱਫ ਈਟਨ ਬਰਨਾਥ ਵੀ ਹਨ। ਸ਼ੈੱਫ ਈਟਨ ਬਰਨਾਥ ਦੁਆਰਾ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਇਹ ਵੀਡੀਓ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਿਸ 'ਚ ਉਹ ਬਿਲ ਗੇਟਸ ਨੂੰ ਰੋਟੀਆਂ ਬਣਾਉਣਾ ਸਿਖਾ ਰਿਹਾ ਹੈ।


ਵਾਇਰਲ ਹੋਈ ਵੀਡੀਓ 'ਚ ਸ਼ੈੱਫ ਈਟਨ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਕਾਰੋਬਾਰੀ ਬਿਲ ਗੇਟਸ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ ਉਸ ਨੂੰ ਰੋਟੀ ਬਾਰੇ ਦੱਸਦਾ ਹੈ। ਇਸ ਤੋਂ ਬਾਅਦ ਗੇਟਸ ਚਮਚੇ ਨਾਲ ਆਟੇ ਨੂੰ ਗੁਨ੍ਹਦੇ ਅਤੇ ਰੋਟੀਆਂ ਪਕਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ 'ਚ ਸ਼ੈੱਫ ਈਟਨ ਬਰਨਾਥ ਨੇ ਦੱਸਿਆ ਕਿ ਉਸ ਨੇ ਬਿਹਾਰ 'ਚ ਆਪਣੀ ਭਾਰਤ ਯਾਤਰਾ ਦੌਰਾਨ ਰੋਟੀਆਂ ਬਣਾਉਣੀਆਂ ਸਿੱਖੀਆਂ। ਉਸਨੇ ਵੀਡੀਓ ਦੇ ਨਾਲ ਲਿਖਿਆ- ਮੈਂ ਬਿਹਾਰ, ਭਾਰਤ ਵਿੱਚ ਕੁਝ ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲਿਆ। ਉੱਥੇ ਮੈਂ ‘ਦੀਦੀ ਕੀ ਰਸੋਈ’ ਕੰਟੀਨ ਵਿੱਚ ਕੰਮ ਕਰਨ ਵਾਲੀਆਂ ਕੁਝ ਔਰਤਾਂ ਤੋਂ ਰੋਟੀ ਬਣਾਉਣੀ ਸਿੱਖੀ।

ਇਸ ਵੀਡੀਓ ਨੂੰ ਹੁਣ ਤੱਕ 1.9 ਲੱਖ ਲੋਕ ਦੇਖ ਚੁੱਕੇ ਹਨ। 900 ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ। ਇਸ ਵੀਡੀਓ ਨੂੰ ਦੇਖ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।  

Get the latest update about bill gates roti, check out more about eitan bernath, bill gates cocking video, bill gates making roti video & bill gates

Like us on Facebook or follow us on Twitter for more updates.