Video: ਮੋਹਾਲੀ ਮੇਲੇ ਵਿਚ ਦਰਦਨਾਕ ਹਾਦਸਾ, ਅੱਧ ਵਿਚਾਲੇ ਟੁੱਟਿਆ ਵਿਸ਼ਾਲ ਝੂਲਾ, ਬੱਚਿਆਂ ਸਮੇਤ ਕਈ ਲੋਕ ਗੰਭੀਰ ਜ਼ਖਮੀ

ਮੁਹਾਲੀ ਦੇ ਡੀਐਸਪੀ (ਸਿਟੀ 2) ਐਚਐਸ ਬਲ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਚਾਰ ਵਿਅਕਤੀ ਜ਼ਖਮੀ ਹੋਏ ਹਨ, ਪਰ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਾਰਨੀਵਲ ਦੇ ਸਾਰੇ ਪ੍ਰਬੰਧਕ ਕਥਿਤ ਤੌਰ 'ਤੇ ਮੌਕੇ ਤੋਂ ਫਰਾਰ ਹੋ ਗਏ...

ਹਰ ਕਿਸੇ ਦੇ ਮਨੋਰੰਜਨ ਲਈ ਬਣਾਇਆ ਗਿਆ ਝੂਲਾ ਬੀਤੀ ਰਾਤ ਕੁਝ ਲੋਕਾਂ ਲਈ ਦੁਖਦਾਈ ਸਵਾਰੀ ਵਿੱਚ ਬਦਲ ਗਿਆ ਹੈ। ਪੰਜਾਬ ਦੇ ਮੋਹਾਲੀ ਫੇਜ਼ 8 ਦੇ ਦੁਸਹਿਰਾ ਗਰਾਊਂਡ 'ਚ ਐਤਵਾਰ ਰਾਤ ਨੂੰ ਇਕ ਵਿਸ਼ਾਲ ਝੂਲਾ ਉੱਚਾਈ ਤੋਂ ਡਿੱਗ ਗਿਆ। ਝੂਲੇ 'ਚ ਬੱਚਿਆਂ ਸਮੇਤ ਕਈ ਲੋਕ ਮੌਜੂਦ ਸਨ, ਜਦੋਂ ਇਕ ਜ਼ੋਰਦਾਰ ਧਮਾਕੇ ਨਾਲ ਜ਼ਮੀਨ 'ਤੇ ਡਿੱਗ ਗਿਆ ਅਤੇ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਜ਼ੋਰ ਨਾਲ ਜਮੀਨ ਤੇ ਡਿੱਗਣ ਕਾਰਨ ਝੂਲੇ ਤੇ ਸਵਾਰ ਲੋਕ ਕੁਰਸੀਆਂ ਤੋਂ ਬਾਹਰ ਉੱਛਲ ਗਏ, ਜਿਸ ਕਾਰਨ ਝੂਲੇ ਦੇ ਆਲੇ-ਦੁਆਲੇ ਮੌਜੂਦ ਲੋਕਾਂ 'ਚ ਵੀ ਦਹਿਸ਼ਤ ਫੈਲ ਗਈ।

 ਦਸ ਦਈਏ ਕਿ ਮੁਹਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਕਾਰਨੀਵਲ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਹ ਹਾਦਸਾ ਐਤਵਾਰ ਰਾਤ ਕਰੀਬ 10 ਵਜੇ ਵਾਪਰਿਆ, ਜਦੋਂ ਲੋਕ ਇਸ ਝੂਲੇ ਤੇ ਸਵਾਰ ਝੂਲੇ ਦਾ ਮਜ਼ਾ ਲੈ ਰਹੇ ਸਨ। ਅਚਾਨਕ ਹੀ ਝੂਲਾ ਹੇਠਾਂ ਡਿੱਗ ਗਿਆ ਤੇ ਕਈ ਲੋਕ ਜਖਮੀਂ ਹੋ ਗਏ। ਚਸ਼ਮਦੀਦਾਂ ਮੁਤਾਬਕ ਇਸ ਘਟਨਾ 'ਚ ਘੱਟੋ-ਘੱਟ 15 ਤੋਂ 16 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰਿਆਂ ਨੂੰ ਬਾਹਰ ਕੱਢਿਆ। ਪੁਲਿਸ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਸਮੇਂ ਸਿਰ ਇਲਾਜ ਲਈ ਮੋਹਾਲੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ।ਝੂਲੇ ਦੇ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


ਮੁਹਾਲੀ ਦੇ ਡੀਐਸਪੀ (ਸਿਟੀ 2) ਐਚਐਸ ਬਲ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਚਾਰ ਵਿਅਕਤੀ ਜ਼ਖਮੀ ਹੋਏ ਹਨ, ਪਰ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਾਰਨੀਵਲ ਦੇ ਸਾਰੇ ਪ੍ਰਬੰਧਕ ਕਥਿਤ ਤੌਰ 'ਤੇ ਮੌਕੇ ਤੋਂ ਫਰਾਰ ਹੋ ਗਏ। ਮੁਹਾਲੀ ਵਪਾਰ ਮੇਲਾ ਜਿੱਥੇ ਇਹ ਘਟਨਾ ਵਾਪਰੀ ਸੀ, 11 ਸਤੰਬਰ ਤੱਕ ਚੱਲਣਾ ਸੀ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰਨਗੇ ਕਿ ਪ੍ਰਬੰਧਕਾਂ ਨੇ ਕਾਰਨੀਵਲ ਦੇ ਆਯੋਜਨ ਲਈ ਸਬੰਧਤ ਅਧਿਕਾਰੀਆਂ ਤੋਂ ਇਜਾਜ਼ਤ ਲਈ ਸੀ ਜਾਂ ਨਹੀਂ।

ਉਪ ਪੁਲੀਸ ਕਪਤਾਨ ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਸਾਰੇ ਪ੍ਰਬੰਧਕਾਂ ਨੂੰ ਸ਼ੋਅ ਕਰਨ ਦੀ ਇਜਾਜ਼ਤ ਸੀ ਪਰ ਜੇਕਰ ਕਿਸੇ ਨੇ ਗਲਤੀ ਕੀਤੀ ਤਾਂ ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਰੇ ਮਾਮਲੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਬੰਧਕ ਉੱਥੇ ਜਖ਼ਮੀ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਕ ਦੂਜੇ ਤੇ ਦੋਸ਼ ਲਗਾ ਰਹੇ ਹਨ। ਇਸ ਤੋਂ ਇਲਾਵਾ ਇਕ ਵੀ ਐਂਬੂਲੈਂਸ ਮੇਲੇ ਵਿਚ ਮੌਜੂਦ ਨਹੀਂ ਸੀ ਜੋ ਕਿ ਮੇਲੇ ਦੇ ਪ੍ਰਬੰਧਕਾਂ ਦੀ ਵੱਡੀ ਗਲਤੀ ਹੈ।

Get the latest update about mohali news today, check out more about mohali mela accident, mohali news live, mohali accident & mohali accident news

Like us on Facebook or follow us on Twitter for more updates.