Video: ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਰਚਿਆ ਇਕ ਹੋਰ ਇਤਿਹਾਸ, ਪਹਿਲਾ ਭਾਰਤੀ ਜਿਸਨੇ ਜਿੱਤਿਆ 'ਡਾਇਮੰਗ ਲੀਗ ਫਾਈਨਲ'

ਭਾਰਤ ਦੇ ਸਟਾਰ ਖਿਡਾਰੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੇਡਲ ਜਿੱਤ ਨਵਾਂ ਇਤਿਹਾਸ ਰਚਿਆ ਹੈ। ਉਹ ਪਹਿਲੀ ਭਾਰਤੀ ਹੈ ਜਿਸ ਨੇ ਡਾਇਮੰਗ ਲੀਗ ਫਾਈਨਲ ਜਿੱਤਿਆ ਹੈ

ਭਾਰਤ ਦੇ ਸਟਾਰ ਖਿਡਾਰੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਨਵਾਂ ਇਤਿਹਾਸ ਰਚਿਆ ਹੈ। ਉਹ ਪਹਿਲੀ ਭਾਰਤੀ ਹੈ ਜਿਸ ਨੇ ਡਾਇਮੰਗ ਲੀਗ ਫਾਈਨਲ ਜਿੱਤਿਆ ਹੈ। ਉਹ ਡਾਇਮੰਡ ਲੀਗ ਫਾਈਨਲ ਵਿੱਚ 88.44 ਦੇ ਬ੍ਰੈਸਟ ਥਰੋਅ ਨਾਲ ਪਹਿਲੇ ਸਥਾਨ 'ਤੇ ਰਿਹਾ। ਪਹਿਲਾਂ ਨੀਰਜ ਨੇ ਸਾਲ 2017 ਅਤੇ 2018 ਵਿੱਚ ਵੀ ਫਾਈਨਲ ਲਈ ਕਲੀਫਾਈ ਕੀਤੀ ਸੀ। ਉਹ 2017 ਵਿੱਚ ਸੱਤਵੇਂ ਅਤੇ 2018 ਵਿੱਚ ਚੌਥੇ ਸਥਾਨ 'ਤੇ ਸੀ।

ਜ਼ਿਊਰਿਖ ਵਿੱਚ ਹੋਏ ਇਸ ਡਾਇਮੰਡ ਲੀਗ ਫਾਈਨਲ ਵਿੱਚ ਨੀਰਜ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਦਾ ਪਹਿਲਾ ਥਰੋਅ ਫਾਊਲ ਸੀ। ਉਸ ਨੇ ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ 88.44 ਮੀਟਰ ਸੁੱਟ ਕੇ ਦੂਜੇ ਥਰੋਅਰਾਂ 'ਤੇ ਬੜ੍ਹਤ ਬਣਾ ਲਈ। ਉਸ ਨੇ ਤੀਜੀ ਕੋਸ਼ਿਸ਼ ਵਿੱਚ 88.00 ਮੀਟਰ, ਚੌਥੀ ਕੋਸ਼ਿਸ਼ ਵਿੱਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87.00 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਥਰੋਅ ਕੀਤਾ।
ਚੈੱਕ ਰਿਪਬਲਿਕ ਦੇ ਜੈਕਬ ਵਾਡਲੇਚ 86.94 ਮੀਟਰ ਦੀ ਸਰਵੋਤਮ ਥਰੋਅ ਨਾਲ ਦੂਜੇ ਅਤੇ ਜਰਮਨੀ ਦੇ ਜੂਲੀਅਨ ਵੇਬਰ (83.73) ਤੀਜੇ ਸਥਾਨ 'ਤੇ ਰਹੇ। ਇਸ ਤੋਂ ਪਹਿਲਾਂ ਨੀਰਜ 2021 'ਚ ਓਲੰਪਿਕ ਗੋਲਡ ਮੈਡਲ, 2018 'ਚ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤ ਚੁੱਕਾ ਹੈ, ਜਦਕਿ ਇਸ ਸਾਲ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤ ਚੁੱਕਾ ਹੈ।

ਦਸ ਦਈਏ ਕਿ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਜੁਲਾਈ-ਅਗਸਤ 'ਚ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲਿਆ। ਹੁਣ ਉਸਨੇ ਵਾਪਸੀ ਕੀਤੀ ਅਤੇ ਡਾਇਮੰਡ ਲੀਗ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਭਾਰਤ ਦਾ ਇਕਲੌਤਾ ਖਿਡਾਰੀ ਬਣ ਗਿਆ। ਇਸ ਤੋਂ ਪਹਿਲਾਂ ਡਿਸਕਸ ਥਰੋਅ ਵਿੱਚ, ਵਿਕਾਸ ਗੌੜਾ ਡਾਇਮੰਡ ਲੀਗ ਦੇ ਸਿਖਰਲੇ ਤਿੰਨ ਵਿੱਚ ਪਹੁੰਚਣ ਵਾਲਾ ਇਕਲੌਤਾ ਭਾਰਤੀ ਬਣਿਆ। ਉਂਝ ਨੀਰਜ ਚੋਪੜਾ ਦੇ ਕਰੀਅਰ ਦਾ ਸਰਵੋਤਮ ਥਰੋਅ 89.94 ਮੀਟਰ ਹੈ। ਇਹ ਉਸਨੇ ਸਟਾਕਹੋਮ ਡਾਇਮੰਡ ਲੀਗ 2022 ਵਿੱਚ ਬਣਾਇਆ ਸੀ।

Get the latest update about neeraj chopra record, check out more about diamond league finals neeraj chopra, diamond league neeraj chopra, neeraj chopra & neeraj chopra new record

Like us on Facebook or follow us on Twitter for more updates.