Video: 6.3 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਸਹਿਮਿਆ ਨੇਪਾਲ, ਘਰ ਦੀ ਛੱਤ ਡਿੱਗਣ ਨਾਲ 6 ਲੋਕਾਂ ਦੀ ਮੌਤ

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਿਕ 8 ਨਵੰਬਰ ਨੂੰ 8:52 ਵਜੇ 4.9 ਤੀਬਰਤਾ, 9:41 ਵਜੇ 3.5 ਤੀਬਰਤਾ, 9 ਨਵੰਬਰ ਦੇਰ ਰਾਤ 1:57 ਵਜੇ 6.3 ਤੀਬਰਤਾ...

ਨੇਪਾਲ ਦੀ ਧਰਤੀ ਕੱਲ ਰਾਤ ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠੀ। ਨੇਪਾਲ 'ਚ ਪਿੱਛਲੇ 2 ਦਿਨਾਂ ਤੋਂ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਹੋ ਰਹੇ ਹਨ। ਜਾਣਕਾਰੀ ਮੁਤਾਬਿਕ ਇਹ ਭੂਚਾਲ ਦੇ ਝਟਕੇ ਕਰੀਬ 10 ਸਕਿੰਟ ਤੱਕ ਰਹੇ ਅਤੇ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਵੀ ਇਸ ਨੂੰ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਭੂਚਾਲ ਦੀ ਡੂੰਘਾਈ ਕਰੀਬ 10 ਕਿਲੋਮੀਟਰ ਸੀ। ਭੂਚਾਲ ਦੇ ਰਾਸ਼ਟਰੀ ਕੇਂਦਰ ਨੇ ਟਵੀਟ ਕੀਤਾ ਕਿ  9 ਨਵੰਬਰ, 2022, 01:57:24 IST ਨੂੰ 6.3  ਤੀਵਰਤਾ ਦਾ ਭੂਚਾਲ ਡੂੰਘਾਈ: 10 ਕਿਲੋਮੀਟਰ ਨੋਟ ਕੀਤਾ ਗਿਆ। ਭਾਰਤ ਦੇ ਦਿੱਲੀ, ਯੂਪੀ ਸਮੇਤ ਉੱਤਰੀ ਭਾਰਤ ਦੇ 4 ਰਾਜਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੋਕ ਦਹਿਸ਼ਤ ਵਿੱਚ ਘਰਾਂ ਤੋਂ ਬਾਹਰ ਆ ਗਏ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਨੇਪਾਲ ਦੇ ਮਨੀਪੁਰ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਇੱਥੇ ਦੋਤੀ ਜ਼ਿਲ੍ਹੇ ਵਿੱਚ ਮਕਾਨ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਪੰਜ ਜਣਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫੌਜ ਖੋਜ ਅਤੇ ਬਚਾਅ ਕਾਰਜ 'ਚ ਲੱਗੀ ਹੋਈ ਹੈ। ਰਿਪੋਰਟਾਂ ਅਨੁਸਾਰ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਫੌਜ ਦੇ ਜਵਾਨਾਂ ਨੂੰ ਖੋਜ ਅਤੇ ਬਚਾਅ ਕਾਰਜ ਲਈ ਪ੍ਰਭਾਵਿਤ ਖੇਤਰਾਂ 'ਚ ਭੇਜਿਆ ਗਿਆ ਹੈ।
 ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਿਕ 8 ਨਵੰਬਰ ਨੂੰ 8:52 ਵਜੇ 4.9 ਤੀਬਰਤਾ, 9:41 ਵਜੇ 3.5 ਤੀਬਰਤਾ, 9 ਨਵੰਬਰ ਦੇਰ ਰਾਤ 1:57 ਵਜੇ 6.3 ਤੀਬਰਤਾ, 9 ਨਵੰਬਰ ਸਵੇਰੇ 3:15 ਵਜੇ 3.6 ਤੀਬਰਤਾ ਨੋਟ ਕੀਤੀ ਗਈ। ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਦੁੱਖ ਪ੍ਰਗਟ ਕੀਤਾ ਹੈ। ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਕਾਠਮੰਡੂ 'ਚ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। NCS ਦੇ ਅਨੁਸਾਰ, ਭੂਚਾਲ ਕਾਠਮੰਡੂ ਤੋਂ 53 ਕਿਲੋਮੀਟਰ ਪੂਰਬ ਵਿੱਚ ਦੁਪਹਿਰ ਕਰੀਬ 2.52 ਵਜੇ ਆਇਆ। ਭੂਚਾਲ ਦੀ ਡੂੰਘਾਈ ਜ਼ਮੀਨ ਦੇ ਹੇਠਾਂ 10 ਕਿਲੋਮੀਟਰ ਸੀ। 

Get the latest update about DELHI EARTHQUAKE, check out more about EARTHQUAKE, NEPAL EARTHQUAKE, NEPAL & EARTHQUAKE kathmandu

Like us on Facebook or follow us on Twitter for more updates.