Video: ਲੁਧਿਆਣਾ 'ਚ ਨੇਪਾਲੀ ਗੈਂਗ ਦੀ ਦਹਿਸ਼ਤ, ਕੱਪੜਿਆਂ ਦਾ ਸ਼ੋਅਰੂਮ ਲੁੱਟਣ ਦੀ ਕੀਤੀ ਕੋਸ਼ਿਸ਼

ਦੱਸਿਆ ਜਾ ਰਿਹਾ ਹੈ ਕਿ ਨੇਪਾਲੀ ਗੈਂਗ ਦੇ 3-5 ਮੈਂਬਰ ਫਿਲਹਾਲ ਰਾਹੋ ਰੋਡ ਲੁਧਿਆਣਾ 'ਤੇ ਸਰਗਰਮ ਹਨ। ਇਸ ਗਰੋਹ ਦਾ ਕੰਮ-ਕਾਜ ਪਹਿਲਾਂ ਪੂਰੀ ਥਾਂ ਦੀ ਤਲਾਸ਼ੀ ਲੈਣਾ, ਫਿਰ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਅਤੇ ਫਿਰ ਵਾਰਦਾਤ ਨੂੰ ਅੰਜਾਮ ਦੇਣਾ ਹੈ

ਪੰਜਾਬ 'ਚ ਵਧਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ 'ਚ ਇੱਕ ਨਵਾਂ ਗੈਂਗ ਲੋਕਾਂ ਦੇ ਦਿਲ 'ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਲੁਧਿਆਣਾ 'ਚ ਇਹ ਗੈਂਗ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਂਦਾ ਦਿਖਾਈ ਦਿੱਤਾ। ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੱਕ ਸ਼ੋਅਰੂਮ ਵਿੱਚ ਇੱਕ ਗਰੋਹ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੀ ਰੇਕੀ ਉਨ੍ਹਾਂ ਨੇ ਕਰੀਬ 15 ਦਿਨ ਪਹਿਲਾਂ ਕੀਤੀ ਸੀ। ਇਹ ਬਹੁਤ ਅਜੀਬ ਹੈ ਕਿਉਂਕਿ ਇਸ ਗੈਂਗ ਦੇ ਲੋਕਾਂ ਵਲੋਂ ਕਿਤੇ ਮੋਬਾਈਲ ਸ਼ੋਅਰੂਮਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਕਿਤੇ ਕੱਪੜੇ ਦੀਆਂ ਦੁਕਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਇਸ ਗੈਂਗ ਨੂੰ ਨੇਪਾਲੀ ਗੈਂਗ ਕਿਹਾ ਜਾ ਰਿਹਾ ਹੈ।  


ਦੱਸਿਆ ਜਾ ਰਿਹਾ ਹੈ ਕਿ ਨੇਪਾਲੀ ਗੈਂਗ ਦੇ 3-5 ਮੈਂਬਰ ਫਿਲਹਾਲ ਰਾਹੋ ਰੋਡ ਲੁਧਿਆਣਾ 'ਤੇ ਸਰਗਰਮ ਹਨ। ਇਸ ਗਰੋਹ ਦਾ ਕੰਮ-ਕਾਜ ਪਹਿਲਾਂ ਪੂਰੀ ਥਾਂ ਦੀ ਤਲਾਸ਼ੀ ਲੈਣਾ, ਫਿਰ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਅਤੇ ਫਿਰ ਵਾਰਦਾਤ ਨੂੰ ਅੰਜਾਮ ਦੇਣਾ ਹੈ। ਹਾਲ੍ਹੀ 'ਚ ਵਾਇਰਲ ਹੋਈ ਇੱਕ ਵੀਡੀਓ 'ਚ ਵੀ ਗਰੋਹ ਨੇ ਉਹੀ ਰਣਨੀਤੀ ਅਪਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਾਰ ਅਸਫਲ ਰਹੇ। ਰਾਤ ਕਰੀਬ 2:30 ਵਜੇ ਦਾ ਸਮਾਂ ਸੀ ਜਦੋਂ ਇਹ ਗਰੋਹ ਸੁਭਾਸ਼ ਨਗਰ ਸਥਿਤ ਰੌਕ ਸਟਾਰ ਨਾਮ ਦੇ ਸ਼ੋਅਰੂਮ 'ਤੇ ਪਹੁੰਚਿਆ। ਉਨ੍ਹਾਂ ਨੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਰੌਲੇ-ਰੱਪੇ ਨੇ ਗੁਆਂਢੀ ਦੀ ਨੀਂਦ ਖੁੱਲ੍ਹ ਗਈ, ਜਦੋਂ ਗੁਆਂਢੀ ਜਾਂਚ ਕਰਨ ਲਈ ਛੱਤ 'ਤੇ ਆਇਆ ਤਾਂ ਉਸ ਨੇ ਰੋਲ ਪਾ ਦਿੱਤਾ। ਫੜੇ ਜਾਣ ਦੇ ਡਰ 'ਚ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਸ਼ੋਅਰੂਮ ਦੇ ਮਾਲਕ ਗੌਰਵ ਵਰਮਾ ਨੇ ਦੱਸਿਆ ਕਿ ਮੈਂ ਸ਼ੋਅਰੂਮ ਬੰਦ ਕਰਕੇ ਘਰ ਚਲਾ ਗਿਆ ਸੀ। ਮੇਰੀ ਦੁਕਾਨ ਵਿੱਚ ਸੀਸੀਟੀਵੀ ਲੱਗੇ ਹੋਏ ਹਨ ਅਤੇ ਅਕਸਰ ਉਨ੍ਹਾਂ ਨੂੰ ਦੇਖਦਾ ਰਹਿੰਦਾ ਹਾਂ। ਇਸ ਵਾਰਦਾਤ ਬਾਰੇ ਵੀ ਸੀਸੀਟੀਵੀ ਤੋਂ ਹੀ ਪਤਾ ਲਗਾ ਜਦੋਂ ਮੈਂ ਦੇਖਿਆ ਕਿ ਤਿੰਨ ਵਿਅਕਤੀ ਅੰਦਰ ਆਏ ਅਤੇ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ। ਰੱਬ ਦੀ ਕਿਰਪਾ ਨਾਲ ਹੀ ਮੈਂ ਲੁੱਟੇ ਜਾਣ ਤੋਂ ਬਚ ਗਿਆ।
ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਰੀਬ 13 ਦਿਨ ਪਹਿਲਾਂ ਵੀ ਇਹੀ ਲੋਕ ਸ਼ੋਅਰੂਮ ਦੀ ਰੇਕੀ ਕਰ ਰਹੇ ਸਨ। ਇਸ ਸਬੰਧੀ ਸ਼ਿਕਾਇਤ ਚੌਕੀ ਸੁਭਾਸ਼ ਨਗਰ ਦੀ ਪੁਲੀਸ ਨੂੰ ਦਰਜ ਕਰਵਾਈ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ।

Get the latest update about LUDHIANA NEWS, check out more about LUDHIANA NEPALI GANG TERROR, PUNJAB NEWS, LUDHIANA LOOT CCTV & LUDHIANA LOOT

Like us on Facebook or follow us on Twitter for more updates.