ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਨਵਜੰਮੇ ਕਤੂਰੇ ਨੂੰ ਆਪਣੇ ਜਨਮ ਸਰਟੀਫਿਕੇਟ 'ਤੇ ਦਸਤਖਤ ਕਰਦੇ ਦਿਖਾਇਆ ਗਿਆ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਸੰਭਵ ਹੈ? ਇਸ ਲਈ ਤੁਸੀਂ ਖੁਦ ਦੇਖ ਲਓ, ਕੁੱਤਾ ਆਪਣੇ ਮਾਲਕ ਦੀ ਮਦਦ ਨਾਲ ਜਨਮ ਸਰਟੀਫਿਕੇਟ 'ਤੇ ਆਪਣੇ ਪੰਜੇ ਦਾ ਨਿਸ਼ਾਨ ਲਗਾਉਂਦਾ ਹੈ।
ਇਸ ਕਤੂਰੇ ਦਾ ਨਾਂ ਅਲੈਕਸ ਹੈ। ਜਨਮ ਸਰਟੀਫਿਕੇਟ 'ਤੇ ਉਸ ਦਾ ਨਾਂ ਉਸ ਦੇ ਮਾਤਾ-ਪਿਤਾ ਦੇ ਨਾਂ ਦੇ ਨਾਲ-ਨਾਲ ਉਸ ਦੀ ਜਨਮ ਮਿਤੀ ਵੀ ਲਿਖੀ ਹੋਈ ਹੈ। ਵੀਡੀਓ 'ਚ ਇਸ ਕਤੂਰੇ ਦਾ ਮਾਲਕ ਇਸ ਛੋਟੇ ਕੁੱਤੇ ਨੂੰ ਫੜ ਕੇ ਉਸ ਦੇ ਜਨਮ ਸਰਟੀਫਿਕੇਟ 'ਤੇ ਪੰਜੇ ਲਗਵਾਓਂਦਾ ਹੈ। ਜਿਸ ਤੋਂ ਬਾਅਦ ਸਰਟੀਫਿਕੇਟ ਤੇ ਬਹੁਤ ਹੀ ਪਿਆਰੇ ਪ੍ਰਿੰਟ ਬਣ ਜਾਂਦੇ ਹਨ।
ਵੀਡੀਓ ਨੂੰ LadBible ਦੁਆਰਾ ਸਾਂਝਾ ਕੀਤਾ ਗਿਆ ਸੀ ਅਤੇ 4.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਕਤੂਰੇ ਦੇ ਪੰਜੇ ਦੇ ਨਿਸ਼ਾਨ ਦੇਖ ਦਿਲ ਹਾਰ ਬੈਠਾ ਹੈ।
Get the latest update about birth certificate of puppy, check out more about puppy sign on birth certificate
Like us on Facebook or follow us on Twitter for more updates.