Video: ਨੋਇਡਾ 'ਚ ਬੇਖੌਫ ਅਪਰਾਧੀ, 'ਵਾਂਟੇਡ' ਬਲਾਤਕਾਰ ਦੇ ਦੋਸ਼ੀ ਨੇ ਭੱਜਣ ਦੇ ਚੱਕਰ 'ਚ ਸੁਰੱਖਿਆ ਕਰਮੀਆਂ 'ਤੇ ਚੜ੍ਹਾਈ ਗੱਡੀ

ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ ਜਿੱਥੇ ਇੱਕ ਬਲਾਤਕਾਰ ਦੇ ਦੋਸ਼ੀ ਨੇ ਪੁਲਿਸ ਅਧਿਕਾਰੀਆਂ ਤੋਂ ਬਚਣ ਲਈ ਇੱਕ ਸੁਰੱਖਿਆ ਕਰਮਚਾਰੀ 'ਤੇ ਹੀ ਗੱਡੀ ਚੜ੍ਹਾ ਦਿੱਤੀ...

ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ ਜਿੱਥੇ ਇੱਕ ਬਲਾਤਕਾਰ ਦੇ ਦੋਸ਼ੀ ਨੇ ਪੁਲਿਸ ਅਧਿਕਾਰੀਆਂ ਤੋਂ ਬਚਣ ਲਈ ਇੱਕ ਸੁਰੱਖਿਆ ਕਰਮਚਾਰੀ 'ਤੇ  ਹੀ ਗੱਡੀ ਚੜ੍ਹਾ ਦਿੱਤੀ, ਜੋ ਉਸਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਆਇਆ ਸੀ।


ਸੂਤਰਾਂ ਅਨੁਸਾਰ ਮਾਮਲਾ ਸੈਕਟਰ 120 ਆਮਰਪਾਲੀ ਜੋਡਿਏਕ ਸੁਸਾਇਟੀ ਦਾ ਹੈ ਅਤੇ ਮੁਲਜ਼ਮ ਉਸੇ ਸੁਸਾਇਟੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੀ ਪਛਾਣ ਨੀਰਜ ਵਜੋਂ ਹੋਈ ਹੈ, ਜੋ ਇਕ ਕੰਪਨੀ ਵਿਚ ਜਨਰਲ ਮੈਨੇਜਰ ਵਜੋਂ ਕੰਮ ਕਰਦਾ ਹੈ। ਉਸ ਦੇ ਨਾਲ ਕੰਮ ਕਰਨ ਵਾਲੀ ਇਕ ਔਰਤ ਨੇ ਉਸ 'ਤੇ ਬਲਾਤਕਾਰ ਦਾ ਦੋਸ਼ ਲਗਾਉਂਦੇ ਹੋਏ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੀਰਜ ਨੂੰ ਇਸ ਸਬੰਧੀ ਪੁੱਛ-ਗਿੱਛ ਕਰਨ ਲਈ ਸੋਸਾਇਟੀ ਪਹੁੰਚੀ ਸੀ। ਜਿਸ ਦੌਰਾਨ ਇਹ ਸਭ ਵਾਪਰਿਆ।  
ਇਹ ਸਾਰੀ ਘਟਨਾ ਸੁਸਾਇਟੀ ਦੇ ਗੇਟ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਘਟਨਾ 'ਚ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ ਹੈ।

Get the latest update about INDIA NEWS, check out more about INDIA NEWS TODAY, INDIA NEWS LIVE, RAPE ACCUSED RUNS OVER SECURITY & INDIA LIVE UPDATES

Like us on Facebook or follow us on Twitter for more updates.