ਤਰਨਤਾਰਨ 'ਚ ਨੂੰਹ ਵਲੋਂ ਸੱਸ ਕੁੱਟਣ ਦੀ ਵੀਡੀਓ ਵਾਇਰਲ, ਮਹਿਲਾ ਕਮਿਸ਼ਨ ਨੇ ਲਿਆ ਮਾਮਲੇ ਦਾ ਨੋਟਿਸ

ਤਰਨ ਤਾਰਨ- ਇਥੋਂ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸੂਰਵਿੰਡ ਦੀ ਇਕ ਬਜ਼ੁਰਗ

ਤਰਨ ਤਾਰਨ- ਇਥੋਂ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸੂਰਵਿੰਡ ਦੀ ਇਕ ਬਜ਼ੁਰਗ ਮਾਤਾ ਦੀ ਉਸ ਦੀ ਨੂੰਹ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਇਸ ਵੀਡਿਉ ਦਾ ਨੋਟਿਸ ਲਿਆ ਅਤੇ 6 ਤਰੀਕ ਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ ਥਾਣਾ ਕੱਚਾ-ਪਕਾ ਪੁਲਿਸ ਨੇ ਘਰ ਜਾ ਕੇ ਪੀੜਿਤ ਬਜ਼ੁਰਗ ਮਾਤਾ ਦੇ ਬਿਆਨ ਵੀ ਨੋਟ ਕੀਤੇ ਨੇ। ਉਧਰ ਪੀੜਤ ਬਜ਼ੁਰਗ ਮਾਤਾ ਪ੍ਰੀਤਮ ਕੌਰ ਨੇ ਕਿਹਾ ਕਿ ਮੇਰੀ ਬਹੁਤ ਕੁੱਟਮਾਰ ਕੀਤੀ ਗਈ ਹੈ ਮੈਨੂੰ ਇਨਸਾਫ ਚਾਹੀਦਾ ਹੈ।

ਪੀੜਤਾ ਬਜੁਰਗ ਮਾਤਾ ਪ੍ਰੀਤਮ ਕੌਰ (85) ਦੱਸਿਆ ਕਿ ਉਸ ਦੇ ਪਤੀ ਜੋਗਿੰਦਰ ਸਿੰਘ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਚਾਰ ਪੁੱਤਰਾਂ ਦੀ ਵੀ ਮੌਤ ਹੋ ਚੁੱਕੀ ਹੈ। ਬਜ਼ੁਰਗ ਦਾ ਕਹਿਣਾ ਸੀ ਕਿ ਮੇਰੇ ਪੁੱਤਰ ਕੁਲਵੰਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਕੁਲਵੰਤ ਸਿੰਘ ਦਾ ਦੂਜਾ ਵਿਆਹ ਹੋਇਆ ਸੀ। ਮੇਰੀ ਦੂਜੀ ਨੂੰਹ ਦਲਜੀਤ ਕੌਰ ਅਕਸਰ ਮੇਰੇ ਨਾਲ ਲੜਦੀ-ਝਗੜਦੀ ਰਹਿੰਦੀ ਹੈ ਅਤੇ ਬੇਵਜ੍ਹਾ ਮੇਰੀ ਕੁੱਟਮਾਰ ਕਰਦੀ ਰਹਿੰਦੀ ਹੈ। 

ਬੀਤੇ ਦਿਨ ਮੈਂ ਆਪਣੇ ਘਰ ਬੈਠੀ ਸੀ ਤਾਂ ਇਸ ਦੌਰਾਨ ਮੇਰੀ ਨੂੰਹ ਵੱਲੋਂ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਮੈਨੂੰ ਕਾਫੀ ਗਾਲੀ-ਗਲੋਚ ਕੀਤਾ ਗਿਆ। ਮਾਤਾ ਨੇ ਕਿਹਾ ਮੈਨੂੰ ਇਨਸਾਫ ਦਿਵਾਇਆ ਜਾਵੇ ਉਸ ਨੇ ਮੈਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਅਤੇ ਮੇਰੇ ਨਾਲ ਮਾਰਕੁੱਟ ਵੀ ਕੀਤੀ। ਇਸ ਸੰਬੰਧੀ ਜਦੋਂ ਨੂੰਹ ਦਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਬਜ਼ੁਰਗ ਮਾਤਾ ਪ੍ਰੀਤਮ ਕੌਰ ਵੱਲੋਂ ਮੈਨੂੰ ਲਗਾਤਾਰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਜਿਸ ਕਰਕੇ ਮੈਂ ਇਹ ਕਦਮ ਚੁੱਕਿਆ ਹੈ।

Get the latest update about Latest news, check out more about Punjab news, VIral Video, Truescoop news &

Like us on Facebook or follow us on Twitter for more updates.